ਲੁਧਿਆਣਾ: ਆਤਮ ਨਗਰ ਤੋਂ ਵਿਧਾਇਕ ਅਤੇ ਲੋਕ ਇਨਸਾਫ ਪਾਰਟੀ ਪ੍ਰਮੁੱਖ ਸਿਮਰਜੀਤ ਸਿੰਘ ਬੈਂਸ ਦੇ ਸੁਰੱਖਿਆ ਵਿੱਚ ਤੈਨਾਤ ਸੁਰੱਖਿਆ ਗਾਰਡ ਦੀ ਸ਼ੱਕੀ ਹਾਲਾਤਾਂ ਵਿੱਚ ਗੋਲੀ ਲੱਗਣ ਕਾਰਨ ਮੌਤ ਹੋ ਗਈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਿਮਰਜੀਤ ਸਿੰਘ ਬੈਂਸ ਦੇ ਸੁਰੱਖਿਆ ਵਿੱਚ ਤੈਨਾਤ ਸੇਵਾ ਸਿੰਘ ਜਦੋਂ ਸਵੇਰੇ ਡਿਊਟੀ ਜਾਣ ਤੋਂ ਪਹਿਲਾਂ ਆਪਣੇ ਪਿਸਟਲ ਨੂੰ ਸਾਫ ਕਰ ਰਿਹਾ ਸੀ ਤਾਂ ਅਚਾਨਕ ਉਸ ਵਿਚੋਂ ਗੋਲੀ ਚੱਲ ਗਈ ਜਿਸ ਨਾਲ ਉਹ ਜ਼ਖਮੀ ਹੋ ਗਿਆ ਜਿਸਨੂੰ ਇਲਾਜ ਦੇ ਲਈ ਹਸਪਤਾਲ ਚ ਦਾਖ਼ਲ ਕਰਾਇਆ ਗਿਆ ਉਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਇਹ ਵੀ ਪੜੋ: ਖੁਦ ਦਾ ਪਰਿਵਾਰ ਕੋਰੋਨਾ ਪੌਜ਼ੀਟਿਵ, ਫੇਰ ਵੀ ਫਰਜ਼ ਨਿਭਾ ਰਹੀ ਹੈ ਇਹ ਡਾਕਟਰ