ਲੁਧਿਆਣਾ: ਸਿੱਖ ਜਥੇਬੰਦੀਆਂ ਵੱਲੋਂ ਜੇਲ੍ਹ ਚ ਬੰਦ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਨੂੰ ਸੰਗਰੂਰ ਜ਼ਿਮਨੀ ਚੋਣ ਲੜਾਉਣ ਦਾ ਫੈਸਲਾ ਲਿਆ ਹੈ। ਇਸ ਸਬੰਧ ’ਚ ਕੰਵਲਜੀਤ ਕੌਰ ਨੇ ਕਿਹਾ ਕਿ ਉਹ ਆਪਣੇ ਭਰਾ ਰਾਜੋਆਣਾ ਨਾਲ ਮਿਲ ਕੇ ਗੱਲ ਕਰਕੇ ਹੀ ਇਸ ਸਬੰਧੀ ਫੈਸਲਾ ਲੈਣਗੇ।
ਦੱਸ ਦਈਏ ਕਿ ਸਿੱਖ ਜਥੇਬੰਦੀਆਂ ਰਾਜੋਆਣਾ ਦੀ ਭੈਣ ਦੇ ਘਰ ਪਹੁੰਚੀਆਂ ਸੀ। ਇਸ ਦੌਰਾਨ ਉਨ੍ਹਾਂ ਨੇ ਰਾਜੋਆਣਾ ਦੀ ਭੈਣ ਨੂੰ ਸੰਗਰੂਰ ਵਿਖੇ ਹੋਣ ਵਾਲੀ ਜ਼ਿਮਨੀ ਚੋਣ ਲੜਨ ਦੀ ਗੱਲ ਆਖੀ। ਨਾਲ ਹੀ ਉਨ੍ਹਾਂ ਨੇ ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਸਹਿਯੋਗ ਕਰਨ ਦੀ ਗੱਲ ਆਖੀ।
ਬੰਦੀ ਸਿੰਘ ਰਿਹਾਈ ਮੋਰਚਾ ਦੇ ਬਾਬਾ ਜੰਗ ਸਿੰਘ ਨੇ ਕਿਹਾ ਕਿ ਸਿੱਖ ਪੰਥ ਨੂੰ ਇਕੱਠੇ ਹੋਣ ਦੀ ਲੋੜ ਹੈ। ਆਪਸ ਵਿਚ ਨਾ ਹੋਣ ਕਰਕੇ ਹੁਣ ਤੱਕ ਸਿੱਖ ਕੌਮ ਦੇ ਮਸਲੇ ਹੱਲ ਨਹੀਂ ਹੋ ਸਕਦੇ। ਉਹਨਾਂ ਨੇ ਕਿਹਾ ਕਿ ਇਹ ਸਿਮਰਨਜੀਤ ਸਿੰਘ ਮਾਨ ਅਤੇ ਅਕਾਲੀ ਦਲ ਦੇ ਨਾਲ ਹੋਰ ਜਥੇਬੰਦੀਆਂ ਨੂੰ ਵੀ ਉਹ ਇਹ ਅਪੀਲ ਕਰਨਗੇ ਕਿ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਨੂੰ ਸਾਂਝੇ ਉਮੀਦਵਾਰ ਵਜੋਂ ਸਵੀਕਾਰ ਕਰਨ।
ਉਧਰ ਦੂਜੇ ਪਾਸੇ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਨੇ ਕਿਹਾ ਕਿ ਉਹ ਕੱਲ ਰਾਜੋਆਣਾ ਨੂੰ ਮਿਲਣ ਲਈ ਜੇਲ੍ਹ ਜਾਣਗੇ ਅਤੇ ਜੇਕਰ ਉਨ੍ਹਾਂ ਨੇ ਉਨ੍ਹਾਂ ਨੂੰ ਚੋਣਾਂ ਲੜਨ ਲਈ ਕਿਹਾ ਤਾਂ ਉਹ ਜਰੂਰ ਚੋਣਾਂ ਲੜਣਗੇ। ਉਨ੍ਹਾਂ ਇਹ ਵੀ ਕਿਹਾ ਆਖਰੀ ਫੈਸਲਾ ਬਲਵੰਤ ਸਿੰਘ ਰਾਜੋਆਣਾ ਦਾ ਹੀ ਹੋਵੇਗਾ ਉਨ੍ਹਾਂ ਕਿਹਾ ਕਿ ਮੈਨੂੰ ਚੋਣ ਲੜਨ ਤੋਂ ਗੁਰੇਜ਼ ਨਹੀਂ।
ਸੰਗਰੂਰ ਸੀਟ: ਕਾਬਿਲੇਗੌਰ ਹੈ ਕਿ ਸਾਲ 2014 ’ਚ ਭਗਵੰਤ ਮਾਨ ਨੇ ਸੁਖਦੇਵ ਢੀਂਡਸਾ ਨੂੰ ਹਰਾ ਕੇ ਸੰਗਰੂਰ ਦੀ ਸੀਟ ਜਿੱਤੀ ਸੀ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਸੰਸਦ ਮੈਂਬਰ ਦੇ ਅਹੁਦੇ ਤੋਂ ਅਸਤੀਫਾ ਦੇ (Bhagwant Mann resigns from Lok Sabha seat) ਦਿੱਤਾ ਸੀ। ਉਹ ਆਮ ਆਦਮੀ ਪਾਰਟੀ ਤੋਂ ਲੋਕ ਸਭਾ ਦੇ ਇਕਲੌਤੇ ਮੈਂਬਰ ਸਨ, ਜੋ ਹੁਣ ਪੰਜਾਬ ਦੇ ਮੁੱਖ ਮੰਤਰੀ ਹਨ।
23 ਜੂਨ ਨੂੰ ਪੈਣਗੀਆਂ ਵੋਟਾਂ: ਦੱਸ ਦਈਏ ਕਿ ਸੰਗਰੂਰ ਜ਼ਿਮਨੀ ਚੋਣਾਂ ਲਈ 23 ਜੂਨ ਦੀ ਐਲਾਨ ਚੋਣ ਕਮੀਸ਼ਨਰ ਵੱਲੋਂ ਕੀਤਾ ਗਿਆ। ਇਸ ਤੋਂ ਇਲਾਵਾ ਇਹਨਾਂ ਜ਼ਿਮਣੀ ਚੋਣਾਂ ਦਾ ਨਤੀਜਾ 26 ਜੂਨ ਨੂੰ ਐਲਾਨਿਆ ਜਾਵੇਗਾ। ਚੋਣਾਂ ਲਈ ਨੋਮੀਨੇਸ਼ਨ ਦੀ ਤਰੀਕ 30 ਮਈ ਰੱਖੀ ਗਈ ਹੈ ਤੇ ਆਖਰੀ ਤਾਰੀਕ 6 ਜੂਨ ਹੈ। ਇਸ ਚੋਣਾਂ ਲਈ ਨਾਮਜ਼ਦਗੀ ਭਰਨ ਦੀ ਤਾਰੀਕ 6 ਜੂਨ ਰੱਖੀ ਗਈ ਹੈ ਤੇ ਉਮੀਦਵਾਰ ਆਪਣੀ 9 ਜੂਨ ਤੱਕ ਨਾਮਜ਼ਦਗੀ ਵਾਪਸ ਲੈ ਸਕਦੇ ਹਨ।
ਇਹ ਵੀ ਪੜੋ: ਸਿੱਧੂ ਮੂਸੇਵਾਲਾ ਕਤਲਕਾਂਡ: ਪਿੰਡ ਜਵਾਹਰਕੇ ਪਹੁੰਚੇ ਐਸਐਸਪੀ, ਕੀਤੀ ਹਮਲੇ ਵਾਲੀ ਥਾਂ ਦੀ ਜਾਂਚ