ਲੁਧਿਆਣਾ: ਕੀ ਮਰ ਚੁੱਕੀ ਹੈ ਇਨਸਾਨੀਅਤ ਜਾਂ ਲੁਧਿਆਣਾ ਦਾ ਪ੍ਰਸ਼ਾਸ਼ਨ ਸੱਚਮੁੱਚ ਹੀ ਇਨ੍ਹਾਂ ਲਾਚਾਰ ਹੈ ਕਿ ਗਰੀਬ ਔਰਤ ਆਪਣੇ ਮਰੇ ਹੋਏ ਮਜ਼ਦੂਰ ਪਤੀ ਦੀ ਲਾਸ਼ ਨੂੰ ਆਟੋ ਵਿੱਚ ਲੈ ਕੇ ਜਾਣ ਲਈ ਮਜਬੂਰ ਹੈ। ਤਸਵੀਰਾਂ ਦੇਖ ਕੇ ਤੁਹਾਡੀਆਂ ਅੱਖਾਂ ਵਿੱਚ ਵੀ ਪਾਣੀ ਆ ਜਾਵੇਗਾ। ਦੋ ਛੋਟੇ ਬੱਚੇ ਜਿਨ੍ਹਾਂ ਨੂੰ ਸ਼ਾਇਦ ਇਹ ਵੀ ਨਹੀਂ ਪਤਾ ਕਿ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ, ਪਰ ਚਿਹਰੇ ਉਪਰ ਸਹਿਮ ਅਤੇ ਅੱਖਾਂ ਵਿਚ ਉਦਾਸੀ ਸਾਫ਼ ਦੇਖੀ ਜਾ ਸਕਦੀ ਹੈ ਜਿਨ੍ਹਾਂ ਵਿੱਚ ਕਈ ਤਰ੍ਹਾਂ ਦੇ ਸਵਾਲ ਨਜ਼ਰ ਆਉਣਗੇ।
ਸ਼ਰਮਸਾਰ! ਲੁਧਿਆਣਾ ’ਚ ਇੱਕ ਵਾਰ ਮੁੜ ਆਟੋ ’ਚ ਲਾਸ਼ ਰੱਖ ਘੁੰਮ ਰਹੀ ਬੇਵੱਸ ਔਰਤ ਇਹ ਵੀ ਪੜੋ: ਨਵਜੋਤ ਸਿੱਧੂ ਆਪਣੀ ਪਾਰਟੀ ਬਣਾ ਖ਼ੁਦ ਬਣਨ ਕੈਪਟਨ: ਧਰਮਸੋਤਤਸਵੀਰਾਂ ਲੁਧਿਆਣਾ ਦੇ ਸਿਵਲ ਹਸਪਤਾਲ ਦੀਆਂ ਹਨ ਜਿੱਥੇ ਇੱਕ ਮਜ਼ਦੂਰ ਪੱਥਰੀ ਦੇ ਦਰਦ ਕਾ ਇਲਾਜ ਕਰਵਾਉਣ ਆਉਂਦਾ ਹੈ। ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਜਾਂਦੀ ਹੈ ਅਤੇ ਹਸਪਤਾਲ ਪ੍ਰਸ਼ਾਸਨ ਉਸਦੀ ਲਾਸ਼ ਨੂੰ ਉਸਦੀ ਪਤਨੀ ਦੇ ਹਵਾਲੇ ਕਰ ਦਿੰਦਾ ਹੈ। ਜਿੱਥੇ ਕਿ ਗਰੀਬ ਪਤਨੀ ਆਪਣੇ ਪਤੀ ਦੀ ਲਾਸ਼ ਲੈ ਕੇ ਜਾਣ ਤੋਂ ਬੇਵੱਸ ਨਜ਼ਰ ਆਉਂਦੀ ਹੈ। ਪ੍ਰਸ਼ਾਸਨ ਦਾ ਔਰਤ ਦੇ ਹਵਾਲੇ ਲਾਸ਼ ਕਰ ਦਿੰਦਾ ਹੈ ਪਰ ਉਥੇ ਗਿੜਗੜਾਉਦੀ ਔਰਤ ਉਪਰ ਇੱਕ ਆਟੋ ਰਿਕਸ਼ਾ ਨਾਲ ਵਾਲਾ ਰਹਿਮ ਖਾ ਕੇ ਮ੍ਰਿਤਕ ਦੀ ਲਾਸ਼ ਨੂੰ ਆਟੋ ਵਿੱਚ ਰੱਖ ਲੈਂਦਾ ਅਤੇ ਇਸ ਸਭ ਦੇ ਵਿਚਾਲੇ ਸਿਵਲ ਹਸਪਤਾਲ ਪ੍ਰਸ਼ਾਸਨ ਮੂਕ ਦਰਸ਼ਕ ਬਣਿਆ ਨਜ਼ਰ ਆਉਂਦਾ ਹੈ।
ਇਹ ਵੀ ਪੜੋ: 2022 ਤੋਂ ਪਹਿਲਾਂ ਪੰਥਕ ਸੀਟਾਂ ਵਾਲੇ ਵਿਧਾਇਕਾਂ ਤੇ ਮੰਤਰੀਆਂ ਦੀ ਵਧੀ ਚਿੰਤਾ!