ਲੁਧਿਆਣਾ: ਸ਼ਹਿਰ ਦੇ ਡੀ.ਸੀ. ਦਫਤਰ (D.C. Office) ਦੇ ਸਾਹਮਣੇ ਅੱਜ ਅਕਾਲੀ ਦਲ (Akali Dal) ਦੇ ਆਗੂ ਅਤੇ ਹਾਸਰਸ ਕਲਾਕਾਰ ਟੀਟੂ ਬਾਣੀਆ (Titu bania) ਵੱਲੋਂ ਇੱਕ ਹੱਟੀ ਲਗਾ ਕੇ ਵਧ ਰਹੀਆਂ ਕੀਮਤਾਂ ਦੇ ਖਿਲਾਫ ਆਪਣਾ ਰੋਸ ਜ਼ਾਹਿਰ ਕੀਤਾ। ਇਸ ਦੌਰਾਨ ਟੀਟੂ ਬਾਣੀਆ ਨੇ ਵੱਖ-ਵੱਖ ਘਰੇਲੂ ਵਰਤੋਂ ਦਾ ਸਾਮਾਨ ਡੱਬਿਆਂ 'ਚ ਪਾ ਕੇ ਉਨ੍ਹਾਂ 'ਤੇ ਰੇਟ ਲਿਸਟ (Rate list) ਲਾ ਕੇ ਹਾਸਮਈ ਢੰਗ ਦੇ ਨਾਲ ਵੇਚਣਾ ਸ਼ੁਰੂ ਕੀਤਾ। ਟੀਟੂ ਬਾਣੀਆ (Titu Bania) ਨੇ ਵੀ ਕਿਹਾ ਕਿ ਨਾ ਤਾਂ ਸੂਬਾ ਸਰਕਾਰ ਲੋਕਾਂ ਨੂੰ ਰਾਹਤ ਦੇ ਰਹੀ ਹੈ ਅਤੇ ਨਾ ਹੀ ਕੇਂਦਰ ਸਰਕਾਰ।
ਘਰੇਲੂ ਵਰਤੋਂ ਤੱਕ ਦਾ ਸਾਮਾਨ ਮਹਿੰਗਾ ਹੋਇਆ ਪਿਆ ਹੈ
ਟੀਟੂ ਬਾਣੀਆ (Titu Bania) ਨੇ ਕਿਹਾ ਕਿ ਅੱਜ ਹਰ ਚੀਜ਼ ਦੀ ਕੀਮਤ ਵਧਦੀ ਜਾ ਰਹੀ ਹੈ। ਘਰੇਲੂ ਵਰਤੋਂ ਐਲਪੀਜੀ ਗੈਸ (LPG gas) ਦਾਲਾਂ ਖੰਡ ਤੇਲ ਆਦਿ ਸਭ ਮਹਿੰਗਾ ਹੋ ਚੁੱਕਾ ਹੈ ਜੋ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਰੱਖਿਆ ਹਨ। ਟੀਟੂ ਬਾਣੀਏ ਨੇ ਕਿਹਾ ਕਿ ਨਾ ਤਾਂ ਪੰਜਾਬ ਵਿੱਚ ਅਸੀਂ ਚੰਗੀ ਸਰਕਾਰ ਚੁਣੀ ਅਤੇ ਨਾ ਹੀ ਕੇਂਦਰ ਵਿਚ ਜਿਸ ਕਰਕੇ ਮਹਿੰਗਾਈ (Inflation) ਲਗਾਤਾਰ ਵਧ ਰਹੀ ਹੈ। ਟੀਟੂ ਬਾਣੀਆ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ 4 ਸਾਲ ਲੋਕਾਂ ਨੂੰ ਲੁੱਟ ਦੀ ਰਹੀ ਅਤੇ ਹੁਣ ਮੁੱਖ ਮੰਤਰੀ ਬਾਦਲ (Chief Minister Badal) ਕੇ ਕਹਿ ਰਹੇ ਹਨ ਕਿ ਇਕ ਮੌਕਾ ਹੋਰ ਦਿਓ। ਉਨ੍ਹਾਂ ਕਿਹਾ ਕਿ ਹਰ ਸਮਾਨ ਨੂੰ ਅੱਗ ਲੱਗੀ ਹੈ ਆਮ ਆਦਮੀ ਦੀ ਜੇਬ ਤੋਂ ਸਭ ਕੁਝ ਬਾਹਰ ਹੋ ਰਿਹਾ ਹੈ ਅਤੇ ਸਰਕਰਾਂ ਚੁਪ ਹਨ।
ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਅੱਗ ਲੱਗੀ ਹੋਈ ਹੈ
ਉਨ੍ਹਾਂ ਕਿਹਾ ਕਿ ਪੈਟਰੋਲ-ਡੀਜ਼ਲ (Petrol-diesel) ਦੀਆਂ ਕੀਮਤਾਂ ਨੂੰ ਅੱਗ ਲੱਗੀ ਹੋਈ ਹੈ, ਜਿਸ ਕਾਰਣ ਲੋਕ ਪੈਟਰੋਲ ਦੀਆਂ ਕੀਮਤਾਂ ਦਾ ਵਾਧੂ ਬੋਝ ਆਮ ਲੋਕਾਂ ਦੀਆਂ ਜੇਬਾਂ 'ਤੇ ਪੈ ਰਿਹਾ। ਸਿੱਖਿਆ ਦੀ ਮਾਰ ਉਲਟੀ ਪੈ ਰਹੀ ਹੈ ਪਹਿਲਾਂ ਕੋਰੋਨਾ ਕਾਰਣ ਕੰਮ-ਧੰਦੇ ਸਭ ਕੁਝ ਬੰਦ ਸੀ, ਤੇ ਹੁਣ ਜਦੋਂ ਸਭ ਕੁਝ ਆਮ ਹੋਣਾ ਸ਼ੁਰੂ ਹੋਇਆ ਤਾਂ ਮਹਿੰਗਾਈ ਕਾਰਣ ਲੋਕਾਂ 'ਤੇ ਦੋਹਰੀ ਮਾਰ ਪੈ ਰਹੀ ਹੈ।
ਇਹ ਵੀ ਪੜ੍ਹੋ- ਪੰਜਾਬ ਸਥਾਪਨਾ ਦਿਵਸ 2021: ਪੰਜਾਬ ਦੇ ਸਥਾਪਨਾ ਦਿਵਸ ਮੌਕੇ ਰਾਸ਼ਟਰਪਤੀ ਨੇ ਸੂਬਾ ਵਾਸੀਆਂ ਨੂੰ ਦਿੱਤੀ ਵਧਾਈ