ਲੁਧਿਆਣਾ:ਪੰਜਾਬ ਦੇ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਪਰ ਚੁੱਕਣ ਲਈ ਸਿੱਖਿਆ ਵਿਭਾਗ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ (school achievements depend on religious places)। ਬੀਤੇ ਦੋ ਸਾਲਾਂ ਦੇ ਅੰਦਰ ਸਰਕਾਰੀ ਸਕੂਲਾਂ ਵਿੱਚ ਦਾਖਲਾ ਦਰ ਰਿਕਾਰਡ ਤੋੜ ਵਧੀ ਹੈ। ਪੰਜਾਬ ਦੇ ਸਰਕਾਰੀ ਸਕੂਲਾਂ ਦੀ ਜੇਕਰ ਪਿਛਲੇ ਸਾਲ ਦੀ ਗੱਲ ਕੀਤੀ ਜਾਵੇ ਤਾਂ 10.38 ਫ਼ੀਸਦੀ ਦਾਖ਼ਲਾ ਦਰ ਸਰਕਾਰੀ ਸਕੂਲਾਂ ਵਿੱਚ ਵਧੀ ਹੈ।
ਇਸ ਦੌਰਾਨ ਵਿਦਿਆਰਥੀਆਂ ਦੀ ਗਿਣਤੀ 23.5 ਲੱਖ ਤੋਂ ਵਧ ਕੇ 25.9 ਲੱਖ ਤੱਕ ਪਹੁੰਚ ਚੁੱਕੀ ਹੈ। ਸਿੱਖਿਆ ਵਿਭਾਗ ਦੇ ਰਿਕਾਰਡ ਦੇ ਮੁਤਾਬਕ 1 ਲੱਖ 14 ਹਜ਼ਾਰ 773 ਨਵੇਂ ਵਿਦਿਆਰਥੀਆਂ ਨੇ ਸਰਕਾਰੀ ਸਕੂਲਾਂ ਵਿੱਚ ਦਾਖਲਾ ਲਿਆ ਹੈ। ਇਸ ਤੋਂ ਇਲਾਵਾ ਪ੍ਰੀ ਪ੍ਰਾਇਮਰੀ ਸਕੂਲਾਂ ਵਿੱਚ ਵੀ 35 ਫ਼ੀਸਦੀ ਦੇ ਕਰੀਬ ਰਿਕਾਰਡ ਤੋੜ ਦਾਖਲਾ (record 35percent increase in admission) ਦਰ ਬੀਤੇ ਸਾਲ ਹੋਈ ਸੀ।
ਸਰਕਾਰੀ ਸਕੂਲਾਂ ਅਤੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਵਿਦਿਆਰਥੀਆਂ ਦੀ ਦਰ ਲਗਪਗ ਹੁਣ ਬਰਾਬਰ ਹੋ ਚੁੱਕੀ ਹੈ ਇੰਨਾ ਹੀ ਨਹੀਂ ਵੱਡੀ ਤਦਾਦ ਵਿਚ ਪ੍ਰਾਈਵੇਟ ਸਕੂਲਾਂ ਤੋਂ ਸਰਕਾਰੀ ਸਕੂਲਾਂ ਵੱਲ ਵਿਦਿਆਰਥੀ ਰੁਖ ਕਰ ਰਹੇ ਹਨ (pvt students coming to govt schools)। ਲੁਧਿਆਣਾ ਦੇ ਵਿੱਚ ਵੀ ਪੰਜਾਬ ਦੇ ਅੰਦਰ ਬੀਤੇ ਸਾਲ ਪ੍ਰਾਇਮਰੀ ਵਿੱਚ ਸਭ ਤੋਂ ਵੱਧ ਅਤੇ ਸੈਕੰਡਰੀ ਵਿਚ ਦੂਜੇ ਨੰਬਰ ਤੇ ਸਭ ਤੋਂ ਵੱਧ ਸੂਬੇ ਭਰ ’ਚ ਦਾਖ਼ਲੇ ਹੋਏ ਸਨ।
ਧਾਰਮਿਕ ਥਾਵਾਂ ਦਾ ਸਹਾਰਾ:ਸਿੱਖਿਆ ਵਿਭਾਗ ਵੱਲੋਂ ਹੁਣ ਸਰਕਾਰੀ ਸਕੂਲਾਂ ਦੀਆਂ ਉਪਲੱਬਧੀਆਂ ਦੱਸਣ ਲਈ ਧਾਰਮਿਕ ਥਾਵਾਂ ਦਾ ਸਹਾਰਾ ਵੀ ਲਿਆ ਜਾ ਰਿਹਾ ਹੈ ਪਿੰਡਾਂ ਦੇ ਨਾਲ ਸ਼ਹਿਰਾਂ ਦੇ ਵਿੱਚ ਵੀ ਸਕੂਲਾਂ ਦੇ ਨੇੜੇ ਤੇੜੇ ਬਣੇ ਗੁਰਦੁਆਰਿਆਂ ਅਤੇ ਮੰਦਰਾਂ ਵਿੱਚ ਪਾਠ ਤੋਂ ਬਾਅਦ ਅਨਾਊਂਸਮੈਂਟ ਕਰਵਾ ਕੇ ਬੱਚਿਆਂ ਅਤੇ ਮਾਪਿਆਂ ਨੂੰ ਸਰਕਾਰੀ ਸਕੂਲਾਂ ਦੀਆਂ ਉਪਲੱਬਧੀਆਂ ਦੱਸੀਆਂ ਜਾਂਦੀਆਂ (telling achievements though announcement in gurudwaras) ਨੇ ਅਤੇ ਉਨ੍ਹਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਂਦਾ ਹੈ।
ਉਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਉਹ ਸਰਕਾਰੀ ਸਕੂਲਾਂ ਦੇ ਵਿਚ ਦਾਖ਼ਲਾ ਲੈਣ ਇੰਨਾ ਹੀ ਨਹੀਂ ਉਨ੍ਹਾਂ ਨੂੰ ਦੱਸਿਆ ਜਾਂਦਾ ਹੈ ਕਿ ਸਕੂਲਾਂ ਵਿਚ ਮੁਫਤ ਸਿੱਖਿਆ ਮਿਲਦੀ ਹੈ ਪਹਿਲੀ ਤੋਂ ਲੈ ਕੇ ਅੱਠਵੀਂ ਤੱਕ ਕੋਈ ਫ਼ੀਸ ਨਹੀਂ ਇਸ ਤੋਂ ਇਲਾਵਾ ਬੱਚਿਆਂ ਦੀ ਵਰਦੀ ਬੱਚਿਆਂ ਦੀਆਂ ਕਿਤਾਬਾਂ ਇੱਥੋਂ ਤੱਕ ਕਿ ਪੌਸ਼ਟਿਕ ਖਾਣਾ ਮਿਡ ਡੇ ਮੀਲ ਸਕੀਮ ਦੇ ਤਹਿਤ ਵੀ ਮੁਫ਼ਤ ਬੱਚਿਆਂ ਨੂੰ ਮੁਹੱਈਆ ਕਰਵਾਇਆ ਜਾਂਦਾ ਹੈ।
ਫੀਸਾਂ ਤੋਂ ਪ੍ਰੇਸ਼ਾਨ ਮਾਪੇ:ਬੀਤੇ ਦੋ ਸਾਲਾਂ ਦੇ ਵਿੱਚ ਕੋਰੋਨਾ ਮਹਾਂਮਾਰੀ ਨੇ ਸਰਕਾਰੀ ਸਕੂਲਾਂ ਵਿੱਚ ਨਿੱਜੀ ਸਕੂਲਾਂ ਦੇ ਮੁਕਾਬਲੇ ਦਾਖ਼ਲਾ ਦਰ ਵਿਚ ਰਿਕਾਰਡਤੋੜ ਵਾਧਾ ਕੀਤਾ ਹੈ। ਜਿਸ ਦਾ ਇੱਕ ਵੱਡਾ ਕਾਰਨ ਕੋਰੂਨਾ ਮਹਾਂਮਾਰੀ ਵੀ ਸੀ ਜਿਸ ਕਰਕੇ ਨਿੱਜੀ ਸਕੂਲਾਂ ਦੀਆਂ ਫੀਸਾਂ ਦੀ ਮਨਮਾਨੀਆਂ (inappropriate fees) ਨੂੰ ਲੈ ਕੇ ਦੁਖੀ ਹੋਏ ਮਾਪਿਆਂ ਵੱਲੋਂ ਆਪਣੇ ਬੱਚਿਆਂ ਦੀ ਦਾਖ਼ਲਾ ਸਰਕਾਰੀ ਸਕੂਲਾਂ ਵਿੱਚ ਕਰਵਾਈ ਜਾ ਰਹੀ ਹੈ। ਲੁਧਿਆਣਾ ਦੇ ਹੀ ਜੇਕਰ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸਮਿਟਰੀ ਰੋਡ ਦੀ ਗੱਲ ਕੀਤੀ ਜਾਵੇ ਤਾਂ ਬੀਤੇ ਦੋ ਸਾਲਾਂ ਦੇ ਅੰਦਰ ਹੀ ਸਕੂਲ ਅੰਦਰ ਤਿੰਨ ਗੁਣਾਂ ਵੱਧ ਵਿਦਿਆਰਥੀਆਂ ਦਾ ਦਾਖ਼ਲਾ ਹੋਇਆ ਹੈ।
2018 ਦੇ ਵਿਚ ਸਕੂਲ ਅੰਦਰ ਲਗਪਗ 900 ਦੇ ਕਰੀਬ ਵਿਦਿਆਰਥੀ ਸਨ ਅਤੇ ਹੁਣ ਸਕੂਲ ਵਿੱਚ 2200 ਦੇ ਕਰੀਬ ਵਿਦਿਆਰਥੀ ਪੜ੍ਹਦੇ ਨੇ..ਬੱਚਿਆਂ ਦੇ ਮਾਪਿਆਂ ਨਾਲ ਸਾਡੀ ਟੀਮ ਵੱਲੋਂ ਗੱਲਬਾਤ ਕੀਤੀ ਗਈ ਦੋਵਾਂ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਬਿਹਤਰ ਸਿੱਖਿਆ ਮੁਹੱਈਆ ਕਰਵਾਈ ਜਾ ਰਹੀ ਹੈ ਕਿਉਂਕਿ ਸਰਕਾਰੀ ਸਕੂਲਾਂ ਵਿੱਚ ਅਧਿਆਪਕ ਪੜ੍ਹੇ ਲਿਖੇ ਨੇ ਸਕੂਲਾਂ ਦਾ ਇਨਫਰਾਸਟਰੱਕਚਰ ਚੰਗਾ ਹੈ ਸਮਾਰਟ ਸਕੂਲ ਸਮਾਰਟ ਜਮਾਤਾਂ ਦਿਲ ਚ ਉਨ੍ਹਾਂ ਦੇ ਬੱਚੇ ਪੜ੍ਹ ਕੇ ਕਾਫ਼ੀ ਅੱਗੇ ਵਧ ਰਹੇ ਹਨ।
ਸਰਕਾਰੀ ਸਕੂਲਾਂ ਦਾ ਉੱਚਾ ਉੱਠਦਾ ਪੱਧਰ:ਸਰਕਾਰੀ ਸਕੂਲਾਂ ਦੇ ਪੱਧਰ ਲਗਾਤਾਰ ਬੀਤੇ ਸਾਲਾਂ ਵਿੱਚ ਉੱਪਰ ਉੱਠਿਆ ਹੈ ਪੰਜਾਬ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸਿੱਖਿਆ ਵਿਭਾਗ ਦੇ ਅਧੀਨ ਪੰਜਾਬ ਦੇ ਵਿਚ ਕੁੱਲ 12880 ਪ੍ਰਾਇਮਰੀ ਸਕੂਲ ਚੱਲ ਰਹੇ ਹਨ ਜਦੋਂ ਕਿ 2670 ਮਿਡਲ ਸਕੂਲ ਇਸ ਤੋਂ ਇਲਾਵਾ 1740 ਹਾਈ ਸਕੂਲ ਅਤੇ ਕੁੱਲ 1972 ਸੈਕੰਡਰੀ ਸਕੂਲ ਚੱਲ ਰਹੇ ਨੇ..ਪੰਜਾਬ ਸਰਕਾਰ ਵੱਲੋਂ ਬੀਤੇ ਦਿਨੀਂ ਇਹ ਦਾਅਵਾ ਕੀਤਾ ਗਿਆ ਸੀ ਕਿ ਪੰਜਾਬ ਦੇ ਲਗਪਗ 13 ਹਜ਼ਾਰ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਸਕੂਲਾਂ ਵਿੱਚ ਬੁਨਿਆਦੀ ਢਾਂਚੇ ਨੂੰ ਲਗਾਤਾਰ ਮਜ਼ਬੂਤ ਕੀਤਾ ਜਾ ਰਿਹਾ ਹੈ।
2020-21 ਦੇਸ਼ ਵਿੱਚ ਅੰਦਾਜ਼ਨ ਬੀਤੇ ਸਾਲਾਂ ਦੇ ਮੁਕਾਬਲੇ ਸਭ ਤੋਂ ਵੱਧ 15 ਫ਼ੀਸਦੀ ਅਡਮਿਸ਼ਨ ਹੋਈ ਹੈ ਇਸ ਤੋਂ ਇਲਾਵਾ 12976 ਸਕੂਲਾਂ ਨੂੰ ਸਮਾਰਟ ਸਕੂਲ ਵਿੱਚ ਬਦਲਿਆ ਗਿਆ ਹੈ 2019 ਦੇ ਵਿੱਚ ਹੀ ਸਰਕਾਰੀ ਸਕੂਲਾਂ ਲਈ ਨੀਤੀ ਲਾਗੂ ਕੀਤੀ ਗਈ ਸੀ ਜਿਸ ਦਾ ਮੁੱਖ ਟੀਚਾ ਸਰਕਾਰੀ ਸਕੂਲਾਂ ਦੇ ਮੁੱਢਲੇ ਢਾਂਚੇ ਨੂੰ ਮਜ਼ਬੂਤ ਕਰਨਾ ਸੀ 13 ਹਜਾਰ ਸਕੂਲਾਂ ਦੇ 41336 ਕਲਾਸ ਰੂਮਾਂ ਲਈ ਸਮਾਰਟ ਬਣਾਇਆ ਗਿਆ ਹੈ ਇਸ ਤੋਂ ਇਲਾਵਾ ਸਕੂਲਾਂ ਦੇ ਵਿੱਚ ਅਧਿਆਪਕਾਂ ਦੀ ਭਰਤੀ ਤੋਂ ਲੈ ਕੇ ਕੈਮਰੇ ਖੇਡ ਮੈਦਾਨ ਸਿੱਖਿਆ ਪਾਰਕ ਸਾਇੰਸ ਲੈਬੋਰਟਰੀਆਂ ਪਖ਼ਾਨਿਆਂ ਵਿੱਚ ਵੀ ਸੁਧਾਰ ਕੀਤਾ ਗਿਆ ਹੈ।
ਨਿਜੀ ਸਕੂਲਾਂ ਦੀਆਂ ਮਨਮਾਨੀਆਂ:ਕੋਰੋਨਾ ਮਾਹਾਵਾਰੀ ਦੇ ਦੌਰਾਨ ਨਿੱਜੀ ਸਕੂਲਾਂ ਦੀ ਮਨਮਾਨੀਆਂ ਵੀ ਇੱਕ ਵੱਡਾ ਕਾਰਨ ਬਣਿਆ ਹੈ ਜਿਸ ਨੇ ਸਰਕਾਰੀ ਸਕੂਲਾਂ ਦੇ ਅੰਦਰ ਵਿਦਿਆਰਥੀਆਂ ਅਤੇ ਮਾਪਿਆਂ ਦੇ ਰੁਝਾਨ ਨੂੰ ਵਧਾਇਆ ਹੈ ਸਾਡੀ ਟੀਮ ਵੱਲੋਂ ਕਈ ਅਜਿਹੇ ਵਿਦਿਆਰਥੀਆਂ ਅਤੇ ਮਾਪਿਆਂ ਦੇ ਨਾਲ ਗੱਲਬਾਤ ਵੀ ਕੀਤੀ ਗਈ ਜਿਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਪਹਿਲਾਂ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਦੇ ਸਨ।
ਇਸ ਦੇ ਉਲਟ ਉਨ੍ਹਾਂ ਦੀ ਫੀਸਾਂ ਨੂੰ ਲੈ ਕੇ ਮਨਮਾਨੀ ਕੋਰੋਨਾ ਮਾਹਾਵਾਰੀ ਦੇ ਦੌਰਾਨ ਠੱਪ ਹੋਏ ਕੰਮਕਾਰ ਅਤੇ ਸਰਕਾਰੀ ਸਕੂਲਾਂ ਦੇ ਚੰਗੇ ਨਤੀਜੇ ਅਤੇ ਪੜ੍ਹੇ ਲਿਖੇ ਅਧਿਆਪਕਾਂ ਦੀ ਬਦੌਲਤ ਉਨ੍ਹਾਂ ਨੇ ਨਿੱਜੀ ਸਕੂਲਾਂ ਤੋਂ ਆਪਣੇ ਬੱਚਿਆਂ ਨੂੰ ਹਟਾ ਕੇ ਸਰਕਾਰੀ ਸਕੂਲਾਂ ਵਿੱਚ ਦਾਖ਼ਲਾ ਦਿਵਾਇਆ ਹੈ।
ਇਹ ਵੀ ਪੜ੍ਹੋ:ਭਿੰਡਰਾਂਵਾਲਿਆਂ ਦੀ ਤਸਵੀਰ ਦਾ ਮਾਮਲਾ: SGPC ਦੀ ਹਿਮਾਚਲ ਸਰਕਾਰ ਨੂੰ ਇਤਰਾਜ਼ ਭਰੀ ਚਿੱਠੀ