ਲੁਧਿਆਣਾ: ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਨੇ ਬਲਵੰਤ ਸਿੰਘ ਰਾਜੋਆਣਾ ’ਤੇ ਆਪਣੀ ਤਿੱਖਾ ਪ੍ਰਤੀਕਿਰਿਆ ਜ਼ਾਹਿਰ ਕੀਤੀ ਹੈ। ਦੱਸ ਦਈਏ ਕਿ ਰਾਜੋਆਣਾ ਦੇ ਮਾਮਲੇ ’ਤੇ ਸੁਪਰੀਮ ਕੋਰਟ ਵੱਲੋਂ ਕੇਂਦਰ ਸਰਕਾਰ ਨੂੰ ਫਾਂਸੀ ਦੀ ਸਜ਼ਾ ਉਮਰ ਕੈਦ ਚ ਤਬਦੀਲ ਕਰਨ ਲਈ ਦੋ ਮਹੀਨੇ ਦਾ ਸਮਾਂ ਦਿੱਤਾ ਗਿਆ ਹੈ ਜਿਸ ਨੂੰ ਲੈ ਕੇ ਰਵਨੀਤ ਬਿੱਟੂ ਨੇ ਕਿਹਾ ਕਿ ਅਕਾਲੀ ਦਲ ਜਿੰਨਾ ਮਰਜ਼ੀ ਜ਼ੋਰ ਲਗਾ ਲਵੇ ਦੇਸ਼ ਵਿਰੋਧੀ ਅਨਸਰਾਂ ਨੂੰ ਕਿਸੇ ਵੀ ਸੂਰਤ ਚ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ।
ਸਾਂਸਦ ਰਵਨੀਤ ਬਿੱਟੂ ਨੇ ਅੱਗੇ ਕਿਹਾ ਕਿ ਪੰਜਾਬ ਦਾ ਮਾਹੌਲ ਖ਼ਰਾਬ ਨਹੀਂ ਹੋਣ ਦੇਵਾਂਗੇ ਜਿਨ੍ਹਾਂ ਨੇ ਪੰਜਾਬ ਦੀ ਅਮਨ ਸ਼ਾਂਤੀ ਲਈ ਸ਼ਹਾਦਤਾਂ ਦਿੱਤੀਆਂ ਹਨ ਉਨ੍ਹਾਂ ਦੀ ਕੁਰਬਾਨੀ ਨੂੰ ਕਿਵੇਂ ਭੁਲਾਇਆ ਜਾ ਸਕਦਾ ਹੈ। ਨਾਲ ਹੀ ਉਨ੍ਹਾਂ ਨੇ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਵੱਲੋਂ ਬੀਤੇ ਦਿਨੀਂ ਰਵਨੀਤ ਬਿੱਟੂ ਨੂੰ ਸਭ ਕੁਝ ਭੁੱਲ ਜਾਣ ਸਬੰਧੀ ਦਿੱਤੀ ਗਈ ਸਲਾਹ ਨੂੰ ਲੈ ਕੇ ਵੀ ਰਵਨੀਤ ਬਿੱਟੂ ਨੇ ਕਿਹਾ ਕਿ ਉਨ੍ਹਾਂ ਦੇ ਅੰਦਰ ਬੇਅੰਤ ਸਿੰਘ ਦਾ ਖੂਨ ਦੌੜਦਾ ਹੈ ਉਹ ਇਹ ਸਭ ਕਿਵੇਂ ਭੁੱਲ ਸਕਦੇ ਹਨ। ਉਨ੍ਹਾਂ ਕਿਹਾ ਕਿ ਮਨੀਸ਼ ਤਿਵਾੜੀ ਨੇ ਇਹ ਗੱਲ ਕਿਉਂ ਗਈ ਇਹ ਉਹ ਹੀ ਜਾਣਦੇ ਹਨ ਅਤੇ ਇਸ ਦਾ ਜਵਾਬ ਵੀ ਉਹੀ ਦੇ ਸਕਦੇ ਹਨ ਪਰ ਅਸੀਂ ਇਸ ਨੂੰ ਨਹੀਂ ਭੁਲਾ ਸਕਦੇ।
'ਸਥਿਤੀ ਪੂਰੀ ਤਰ੍ਹਾਂ ਖਰਾਬ': ਰਵਨੀਤ ਬਿੱਟੂ ਨੇ ਇਸ ਪੂਰੀ ਵਾਕਿਆ ਨੂੰ ਆਮ ਆਦਮੀ ਪਾਰਟੀ ਦੇ ਨਾਲ ਜੋੜਦਿਆ ਹੋਇਆ ਕਿਹਾ ਕਿ ਪੰਜਾਬ ਦੇ ਵਿੱਚ ਲਾਈਨ ਆਰਡਰ ਦੀ ਸਥਿਤੀ ਪੂਰੀ ਤਰ੍ਹਾਂ ਖਰਾਬ ਹੋ ਚੁੱਕੀ ਹੈ। ਉਨ੍ਹਾਂ ਕਿਹਾ ਪਹਿਲਾਂ 30 ਅਪ੍ਰੈਲ ਨੂੰ ਇਸ ’ਤੇ ਫੈਸਲਾ ਆਉਣਾ ਸੀ ਪਰ ਇੱਕ ਦਿਨ ਪਹਿਲਾਂ ਹੀ ਪਟਿਆਲਾ ਦੇ ਵਿੱਚ ਸ਼ਰ੍ਹੇਆਮ ਪੰਜਾਬ ਦੇ ਅੰਦਰ ਖਾਲਿਸਤਾਨ ਦੇ ਨਾਅਰੇ ਲੱਗੇ ਜੋ ਕਿ ਮੰਦਭਾਗੀ ਗੱਲ ਹੈ।
'ਆਪ ਪੂਰੀ ਤਰ੍ਹਾਂ ਨਾਲ ਨਾਕਾਮ': ਉਨ੍ਹਾਂ ਕਿਹਾ ਪੰਜਾਬ ਚ ਆਮ ਆਦਮੀ ਪਾਰਟੀ ਕਾਨੂੰਨ ਵਿਵਸਥਾ ਤੇ ਕਾਬੂ ਪਾਉਣ ਚ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋਈ ਹੈ ਉਨ੍ਹਾਂ ਕਿਹਾ ਕਿ ਉਹ ਪਹਿਲੇ ਦਿਨ ਤੋਂ ਹੀ ਕਹਿੰਦੇ ਰਹੇ ਹਨ ਕਿ ਪੰਜਾਬ ਬਾਰਡਰ ਸਟੇਟ ਹੈ ਇੱਥੇ ਦੇਸ਼ ਵਿਰੋਧੀ ਅਨਸਰ ਹਮੇਸ਼ਾਂ ਤੋਂ ਹੀ ਐਕਟਿਵ ਰਹਿੰਦੇ ਹਨ ਜਿਸ ਕਰਕੇ ਪੰਜਾਬ ਨੂੰ ਸਾਹਮਣਾ ਇਕ ਬਹੁਤ ਵੱਡੀ ਗੱਲ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਭਗਵੰਤ ਮਾਨ ਨੂੰ ਨਿਰਦੇਸ਼ ਜਾਰੀ ਕਰਦੇ ਹਨ। ਇਹ ਸਾਡੇ ਸੂਬੇ ਦਾ ਮਾਮਲਾ ਹੈ ਕੇਜਰੀਵਾਲ ਨੂੰ ਇਸ ਚ ਦਖਲਅੰਦਾਜ਼ੀ ਨਹੀਂ ਦੇਣੀ ਚਾਹੀਦੀ।
ਇਹ ਵੀ ਪੜੋ: ਪੰਜਾਬ ਕੈਬਨਿਟ ਦੀ ਮੀਟਿੰਗ ਖ਼ਤਮ, ਇੱਕ ਵਿਧਾਇਕ, ਇੱਕ ਪੈਨਸ਼ਨ ਨੂੰ ਮਨਜ਼ੂਰੀ