ETV Bharat / city

ਪੈਟਰੋਲ-ਡੀਜ਼ਲ ਦੀਆਂ ਕੀਮਤਾ ‘ਚ ਹੋਈ ਕਟੌਤੀ ‘ਤੇ ਲੋਕਾਂ ਦੀ ਰਾਏ

ਲੁਧਿਆਣਾ ਵਿਚ ਆਮ ਲੋਕਾਂ ਦਾ ਕਹਿਣਾ ਹੈ ਕਿ ਪੈਟਰੋਲ-ਡੀਜ਼ਲ (Petrol-diesel) ਦੀਆਂ ਕੀਮਤਾਂ ਘਟਾਉਣੀਆਂ ਇਹ ਸਿਰਫ਼ ਚੋਣ ਸਟੰਟ ਹੈ। ਕਈ ਲੋਕਾਂ ਦਾ ਕਹਿਣਾ ਹੈ ਕਿ ਰੇਟ ਘੱਟ ਨਾਲ ਕੁੱਝ ਰਾਹਤ ਮਿਲੀ ਹੈ।

ਪੈਟਰੋਲ-ਡੀਜ਼ਲ ਦੀਆਂ ਕੀਮਤਾ ‘ਚ ਹੋਈ ਕਟੌਤੀ ‘ਤੇ ਲੋਕਾਂ ਦੀ ਰਾਏ
ਪੈਟਰੋਲ-ਡੀਜ਼ਲ ਦੀਆਂ ਕੀਮਤਾ ‘ਚ ਹੋਈ ਕਟੌਤੀ ‘ਤੇ ਲੋਕਾਂ ਦੀ ਰਾਏ
author img

By

Published : Nov 8, 2021, 1:44 PM IST

ਲੁਧਿਆਣਾ: ਕੇਂਦਰ ਸਰਕਾਰ (Central Government) ਤੋਂ ਬਾਅਦ ਪੰਜਾਬ ਸਰਕਾਰ (Government of Punjab) ਨੇ ਵੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਘਟਾ ਦਿੱਤਾ ਹੈ। ਬੀਤੇ ਦਿਨ ਪੰਜਾਬ ਸਰਕਾਰ ਵੱਲੋਂ ਕੈਬਨਿਟ ਚ ਫ਼ੈਸਲਾ ਲਿਆ ਗਿਆ ਕਿ ਪੈਟਰੋਲ ਤੇ 10 ਰੁਪਏ ਪ੍ਰਤੀ ਲਿਟਰ ਜਦੋਂ ਕਿ ਡੀਜ਼ਲ (Diesel) ਤੇ 5 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵੈਟ ਘਟਾਇਆ ਗਿਆ ਹੈ, ਜਿਸ ਤੋਂ ਬਾਅਦ ਪੰਜਾਬ ਵਿਚ ਜੇਕਰ ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ ਡੀਜ਼ਲ ਦੀ ਕੀਮਤ 85.09 ਰੁਪਏ ਪ੍ਰਤੀ ਲਿਟਰ ਜਦੋਂ ਕਿ ਪੈਟਰੋਲ ਦੀ ਕੀਮਤ 96.72 ਰੁਪਏ ਪ੍ਰਤੀ ਲੀਟਰ ਸੀ।

ਜਿਸ ਨੂੰ ਲੈ ਕੇ ਲੋਕਾਂ ਦਾ ਕਹਿਣਾ ਹੈ ਕਿ ਇਹ ਸਿਰਫ ਚੋਣ ਸਟੰਟ ਹੈ। ਜਦੋਂ ਸਰਕਾਰ ਬਣ ਗਈ ਫਿਰ ਦੁਆਰਾ ਕੀਮਤਾਂ ਵਧਾ ਦੇਣਗੀਆਂ। ਕੁਝ ਲੋਕਾਂ ਨੇ ਇਸ ਨੂੰ ਕੁਝ ਰਾਹਤ ਜ਼ਰੂਰ ਦੱਸਿਆ ਪਰ ਕਈ ਲੋਕਾਂ ਨੇ ਕਿਹਾ ਕਿ ਇਹ ਸਿਰਫ ਚੋਣ ਸਟੰਟ ਹੈ। ਚੋਣਾਂ ਕਰਕੇ ਹੀ ਪੈਟਰੋਲ ਅਤੇ ਡੀਜ਼ਲ ਦੀਆ ਕੀਮਤਾਂ ਘਟਾਈਆਂ ਗਈਆਂ ਹਨ। ਆਮ ਲੋਕਾਂ ਨੇ ਕਿਹਾ ਕਿ 50 ਰੁਪਏ ਪ੍ਰਤੀ ਲਿਟਰ ਪੈਟਰੋਲ-ਡੀਜ਼ਲ ਦੀ ਕੀਮਤ ਵਧਾਉਣ ਤੋਂ ਬਾਅਦ ਜੇਕਰ ਹੁਣ ਪੰਜ ਦੱਸ ਰੁਪਏ ਘਟਾ ਦਿੱਤੀ ਹੈ। ਇਸ ਨਾਲ ਕੋਈ ਬਹੁਤਾ ਫ਼ਰਕ ਨਹੀਂ ਪੈਂਦਾ।

ਪੈਟਰੋਲ-ਡੀਜ਼ਲ ਦੀਆਂ ਕੀਮਤਾ ‘ਚ ਹੋਈ ਕਟੌਤੀ ‘ਤੇ ਲੋਕਾਂ ਦੀ ਰਾਏ

ਲੋਕਾਂ ਨੇ ਕਿਹਾ ਕਿ ਚੋਣਾਂ ਦੇ ਡਰ ਕਾਰਨ ਵੀ ਇਹ ਕੀਮਤਾਂ ਘਟਾਈਆਂ ਗਈਆਂ ਹਨ ਅਤੇ ਉਨ੍ਹਾਂ ਨੂੰ ਲੱਗ ਰਿਹਾ ਕਿ ਚੋਣਾਂ ਖਤਮ ਹੋਣ ਤੋਂ ਬਾਅਦ ਮੁੜ ਤੋਂ ਪੈਟਰੋਲ -ਡੀਜ਼ਲ ਦੀਆਂ ਕੀਮਤਾਂ ਵਧਾ ਦਿੱਤੀਆਂ ਜਾਣਗੀਆਂ। ਲੋਕਾਂ ਨੇ ਕਿਹਾ ਕਿ ਜਦੋਂ ਤੱਕ ਡੀਜ਼ਲ 60 ਰੁਪਏ ਅਤੇ ਪੈਟਰੋਲ 70 ਰੁਪਏ ਦੇ ਨੇੜੇ ਨਹੀਂ ਆਉਂਦਾ। ਉਦੋਂ ਤੱਕ ਆਮ ਲੋਕਾਂ ਨੂੰ ਕੋਈ ਰਾਹਤ ਨਹੀਂ ਹੈ ਕਿਉਂਕਿ ਇਸ ਨਾਲ ਹੋਰ ਵੀ ਕੀਮਤਾਂ ਤੇ ਅਸਰ ਪੈਂਦਾ ਹੈ ਅਤੇ ਸਾਰੀਆਂ ਵਸਤਾਂ ਮਹਿੰਗੀਆਂ ਹੁੰਦੀਆਂ ਹਨ।

ਇਹ ਵੀ ਪੜੋ:'ਬੇਅਦਬੀ ਦੇ ਮਾਮਲਿਆਂ 'ਚ ਕਾਂਗਰਸ ਸਰਕਾਰ ਪੂਰੀ ਤਰ੍ਹਾ ਫੇਲ੍ਹ'

ETV Bharat Logo

Copyright © 2024 Ushodaya Enterprises Pvt. Ltd., All Rights Reserved.