ETV Bharat / city

ਬੱਸ ’ਚ ਹੋਈ ਗਰਭਵਤੀ ਮਹਿਲਾ ਦੀ ਡਿਲੀਵਰੀ, ਬੱਚੀ ਨੂੰ ਦਿੱਤਾ ਜਨਮ - ਬੱਸ ਵਿੱਚ ਮਹਿਲਾ ਦੀ ਡਲੀਵਰੀ ਹੋ ਗਈ

ਜਲੰਧਰ ਵਿੱਚ ਇੱਕ ਔਰਤ ਦੀ ਬਸ ’ਚ ਹੀ ਡਿਲਵਰੀ ਹੋ ਗਈ ਤੇ ਉਸ ਨੂੰ ਬੱਚੀ ਨੂੰ ਜਨਮ ਦਿੱਤਾ ਹੈ। ਪੀਆਰਟੀਸੀ ਵਿਭਾਗ ਦੀ ਬੱਸ ਦੇ ਕੰਡੈਕਟਰ ਅਤੇ ਅੱਡਾ ਇੰਚਾਰਜ ਨੇ ਦੱਸਿਆ ਕਿ ਉਕਤ ਮਹਿਲਾ ਦੇ ਜਲੰਧਰ ਤੋਂ ਰਾਸਤੇ ਵਿੱਚ ਹੀ ਦਰਦਾਂ ਸ਼ੁਰੂ ਹੋ ਗਈਆਂ ਸੀ ਅਤੇ ਜਦੋਂ ਉਹ ਫਗਵਾੜਾ ਬੱਸ ਸਟੈਂਡ ਉੱਤੇ ਪਹੁੰਚੇ ਤਾਂ ਉਕਤ ਮਹਿਲਾ ਨੇ ਬੱਸ ਵਿੱਚ ਬੱਚੀ ਨੂੰ ਜਨਮ ਦੇ ਦਿੱਤਾ।

The pregnant woman just gave birth to the baby in the given bus
ਗਰਭਵਤੀ ਔਰਤ ਨੂੰ ਹੀ ਦਿੱਤਾ ਬੱਸ ਵਿੱਚ ਬੱਚੀ ਨੂੰ ਜਨਮ
author img

By

Published : May 28, 2022, 9:05 AM IST

ਜਲੰਧਰ : ਕਹਿੰਦੇ ਹਨ ਕਿ ਜਨਮ ਅਤੇ ਮਰਨ ਉਸ ਪ੍ਰਮਾਤਮਾਂ ਦੇ ਹੱਥ ਵਿੱਚ ਹੁੰਦਾ ਹੈ। ਪ੍ਰਮਾਤਮਾਂ ਹੀ ਜਨਮ ਅਤੇ ਮੌਤ ਦੀ ਥਾਂ ਨਿਸ਼ਚਿਤ ਕਰਦਾ ਹੈ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਫਗਵਾੜਾ ਵਿਖੇ ਜਿੱਥੇ ਕਿ ਇੱਕ ਗਰਭਵਤੀ ਮਹਿਲਾਂ ਨੇ ਬੱਸ ਵਿੱਚ ਹੀ ਇੱਕ ਬੱਚੀ ਨੂੰ ਜਨਮ ਦੇ ਦਿੱਤਾ।

ਦਰਾਸਲ ਉਕਤ ਮਹਿਲਾਂ ਸ਼ਿਵਾਨੀ ਪਤਨੀ ਅਸ਼ਵੀਰ ਵਾਸੀ ਲੁਧਿਆਣਾ ਜੋ ਕਿ ਗਰਭਵਤੀ ਸੀ ਅਤੇ ਗਰਭਵਤੀ ਹਾਲਤ ਵਿੱਚ ਹੀ ਸਰਕਾਰੀ ਬੱਸ ਵਿੱਚ ਜਲੰਧਰ ਤੋਂ ਲੁਧਿਆਣਾ ਜਾ ਰਹੇ ਸੀ। ਫਗਵਾੜਾ ਬੱਸ ਸਟੈਂਡ ਵਿਖੇ ਉਕਤ ਮਹਿਲਾ ਨੇ ਬੱਸ ਵਿੱਚ ਹੀ ਬੱਚੀ ਨੂੰ ਜਨਮ ਦੇ ਦਿੱਤਾ।

ਇਸ ਸਬੰਧੀ ਗੱਲਬਾਤ ਕਰਦਿਆ ਪੀਆਰਟੀਸੀ ਵਿਭਾਗ ਦੀ ਬੱਸ ਦੇ ਕੰਡੈਕਟਰ ਅਤੇ ਅੱਡਾ ਇੰਚਾਰਜ ਨੇ ਦੱਸਿਆ ਕਿ ਉਕਤ ਮਹਿਲਾ ਦੇ ਜਲੰਧਰ ਤੋਂ ਰਾਸਤੇ ਵਿੱਚ ਹੀ ਦਰਦਾਂ ਸ਼ੁਰੂ ਹੋ ਗਈਆਂ ਸੀ ਅਤੇ ਜਦੋਂ ਉਹ ਫਗਵਾੜਾ ਬੱਸ ਸਟੈਂਡ ਉੱਤੇ ਪਹੁੰਚੇ ਤਾਂ ਉਕਤ ਮਹਿਲਾ ਨੇ ਬੱਸ ਵਿੱਚ ਬੱਚੀ ਨੂੰ ਜਨਮ ਦੇ ਦਿੱਤਾ। ਉਨਾਂ ਦੱਸਿਆ ਕਿ ਬੱਸ ਵਿੱਚ ਸਿਹਤ ਵਿਭਾਗ ਦੀ ਮਹਿਲਾ ਮਜੌੂਦ ਸੀ ਜਿਸ ਦੀ ਮਦਦ ਨਾਲ ਬੱਸ ਵਿੱਚ ਮਹਿਲਾ ਦੀ ਡਲੀਵਰੀ ਹੋ ਗਈ। ਜਿਸ ਤੋਂ ਬਾਅਦ 108 ਨੰਬਰ ਉੱਤੇ ਕਾਲ ਕਰ ਕੇ ਐਂਬੂਲੈਂਸ ਦੀ ਮਦਦ ਨਾਲ ਉਕਤ ਮਹਿਲਾ ਅਤੇ ਉਸ ਦੀ ਬੱਚੀ ਨੂੰ ਸਿਵਲ ਹਸਪਤਾਲ ਫਗਵਾੜਾ ਵਿਖੇ ਦਾਖਲ ਕਰਵਾਇਆ ਗਿਆ।

ਗਰਭਵਤੀ ਔਰਤ ਨੂੰ ਹੀ ਦਿੱਤਾ ਬੱਸ ਵਿੱਚ ਬੱਚੀ ਨੂੰ ਜਨਮ

ਉੱਥੇ ਹੀ ਇਸ ਦੀ ਜਾਣਕਾਰੀ ਮਿਲਦੇ ਸਾਰ ਹੀ 108 ਐਂਬੂਲੈਂਸ ਬੱਸ ਸਟੈਂਡ ਵਿਖੇ ਪਹੁੰਚ ਗਈ। ਜਿੱਥੇ ਕਿ ਐਂਬੂਲੈਂਸ ਵਿੱਚ ਸਵਾਰ ਸਟਾਫ ਵੱਲੋਂ ਮਹਿਲਾ ਅਤੇ ਉਸ ਦੀ ਬੱਚੀ ਨੂੰ ਸਿਵਲ ਹਸਪਤਾਲ ਫਗਵਾੜਾ ਵਿਖੇ ਦਾਖਲ ਕਰਵਾਇਆ ਗਿਆ।

ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਦੇ ਐੱਸਐੱਮਓ ਡਾ. ਕਮਲ ਕਿਸ਼ੋਰ ਨੇ ਦੱਸਿਆ ਕਿ ਬੱਚੀ ਨੂੰ ਜਨਮ ਦੇਣ ਵਾਲੀ ਮਹਿਲਾ ਦਾ ਨਾਮ ਸ਼ਿਵਾਨੀ ਹੈ ਤੇ ਉਹ ਲੁਧਿਆਣਾ ਦੀ ਰਹਿਣ ਵਾਲੀ ਹੈ। ਉਹਨਾਂ ਦੱਸਿਆ ਕਿ ਸਿਵਲ ਹਸਪਤਾਲ ਦੇ ਸਟਾਫ ਵੱਲੋਂ ਉਕਤ ਮਹਿਲਾ ਅਤੇ ਉਸ ਦੇ ਬੱਚੇ ਦਾ ਇਲਾਜ ਸ਼ੁਰੂ ਕੀਤਾ ਗਿਆ ਹੈ ਅਤੇ ਫਿਲਹਾਲ ਬੱਚੀ ਅਤੇ ਉਸ ਦੀ ਮਾਂ ਦੋਵੇਂ ਹੀ ਪੂਰੀ ਤਰ੍ਹਾਂ ਨਾਲ ਠੀਕ-ਠਾਕ ਹਨ।

ਇਹ ਵੀ ਪੜ੍ਹੋ : ਲੁਧਿਆਣਾ ’ਚ ਸੰਯੁਕਤ ਕਿਸਾਨ ਮੋਰਚੇ ਦਾ ਮਹਾਮੰਥਨ, ਟਿਕੈਤ ਵੀ ਹੋਣਗੇ ਸ਼ਾਮਲ

ETV Bharat Logo

Copyright © 2025 Ushodaya Enterprises Pvt. Ltd., All Rights Reserved.