ETV Bharat / city

ਬੇਅਦਬੀ ਮਾਮਲਾ: ਸੁਖਬੀਰ ਦੇ ਬਿਆਨ 'ਤੇ ਭਖੀ ਸਿਆਸਤ, 'ਆਪ' ਨੇ ਕਿਹਾ ਕਾਂਗਰਸ ਤੇ ਅਕਾਲੀ ਦੋਵੇਂ ਮਿਲੇ ਹੋਏ

ਬੇਅਦਬੀ ਮਾਮਲੇ ’ਤੇ ਸੁਖਬੀਰ ਬਾਦਲ ਵੱਲੋਂ ਦਿੱਤੇ ਗਏ ਬਿਆਨ ’ਤੇ ਆਮ ਆਦਮੀ ਪਾਰਟੀ ਨੇ ਕਿਹਾ ਕਿ ਸਰਕਾਰ ਦੇ ਕੋਲ ਕੁਝ ਵੀ ਕਰਵਾਉਣ ਦੀ ਪਾਵਰ ਹੁੰਦੀ ਹੈ ਇਹ ਦੋਵੇਂ ਰਲੇ ਮਿਲੇ ਹਨ ਜਿਸ ਕਰਕੇ ਕੋਈ ਕਾਰਵਾਈ ਨਹੀਂ ਹੋ ਰਹੀ।

ਸੁਖਬੀਰ ਵੱਲੋਂ ਦਿੱਤੇ ਬਿਆਨ ਤੇ ਭਖੀ ਸਿਆਸਤ
ਸੁਖਬੀਰ ਵੱਲੋਂ ਦਿੱਤੇ ਬਿਆਨ ਤੇ ਭਖੀ ਸਿਆਸਤ
author img

By

Published : Dec 13, 2021, 6:25 PM IST

ਲੁਧਿਆਣਾ: ਬੇਅਬਦੀ ਮਾਮਲੇ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਬੇਅਦਬੀਆਂ ਦੇ ਮਾਮਲੇ ਨੂੰ ਲੈ ਕੇ ਸਿਆਸਤ ਕਾਫੀ ਭਖ ਗਈ ਹੈ। ਸੁਖਬੀਰ ਬਾਦਲ ਦੇ ਬਿਆਨ ’ਤੇ ਆਮ ਆਦਮੀ ਪਾਰਟੀ ਨੇ ਕਿਹਾ ਕਿ ਸਰਕਾਰ ਦੇ ਕੋਲ ਕੁਝ ਵੀ ਕਰਵਾਉਣ ਦੀ ਪਾਵਰ ਹੁੰਦੀ ਹੈ ਇਹ ਦੋਵੇਂ ਰਲੇ ਮਿਲੇ ਹਨ ਜਿਸ ਕਰਕੇ ਕੋਈ ਕਾਰਵਾਈ ਨਹੀਂ ਹੋ ਰਹੀ। ਜਦਕਿ ਓਪੀ ਸੋਨੀ ਨੇ ਕਿਹਾ ਕਿ ਕਾਨੂੰਨ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ।

ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਬੁਲਾਰੇ ਅਹਿਬਾਬ ਗਰੇਵਾਲ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਹੈ ਅਤੇ ਸਰਕਾਰ ਦੇ ਕੋਲ ਪਾਵਰ ਹੁੰਦੀ ਹੈ ਕਿ ਉਹ ਦੋਸ਼ੀਆਂ ਨੂੰ ਸਜ਼ਾ ਦੇ ਸਕਦੇ ਹਨ ਪਰ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਇਕੱਠੇ ਹਨ ਸਿਰਫ਼ ਆਮ ਆਦਮੀ ਪਾਰਟੀ ਨੂੰ ਨੀਂਵਾ ਕਰਨ ਲਈ ਇਨ੍ਹਾਂ ਵੱਲੋਂ ਇਹ ਸਭ ਡਰਾਮੇ ਰਚੇ ਜਾਂਦੇ ਹਨ।

ਸੁਖਬੀਰ ਵੱਲੋਂ ਦਿੱਤੇ ਬਿਆਨ ਤੇ ਭਖੀ ਸਿਆਸਤ

ਦੂਜੇ ਪਾਸੇ ਮਹੇਸ਼ਇੰਦਰ ਗਰੇਵਾਲ ਨੇ ਕਿਹਾ ਕਿ ਸੁਖਬੀਰ ਬਾਦਲ ਦਾ ਬਿਆਨ ਬਿਲਕੁਲ ਸਹੀ ਹੈ ਕਾਂਗਰਸ ਧੱਕੇ ਨਾਲਅਕਾਲੀ ਦਲ ਦੇ ਲੀਡਰਾਂ ਨੂੰ ਇਸ ਮਾਮਲੇ ਚ ਫਸਾ ਕੇ ਜਨਤਾ ਦੀ ਵਾਹ ਵਾਹ ਖੱਟਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਅਫ਼ਸਰ ਹੀ ਇਹ ਸਭ ਗ਼ਲਤ ਕੰਮ ਕਰਨ ਤੋਂ ਕਤਰਾ ਰਹੇ ਹਨ ਉਨ੍ਹਾਂ ਆਮ ਆਦਮੀ ਪਾਰਟੀ ਨੂੰ ਲੈ ਕੇ ਵੀ ਸਵਾਲ ਖੜੇ ਕੀਤੇ।

ਉੱਧਰ ਦੂਜੇ ਪਾਸੇ ਲੁਧਿਆਣਾ ਪਹੁੰਚੇ ਕਾਂਗਰਸ ਦੇ ਡਿਪਟੀ ਸੀਐੱਮ ਓਪੀ ਸੋਨੀ ਨੂੰ ਜਦੋਂ ਇਸ ਸਬੰਧੀ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਸਜ਼ਾਵਾਂ ਦੇਣੀਆਂ ਕਾਨੂੰਨ ਅਤੇ ਅਦਾਲਤ ਦਾ ਕੰਮ ਹੈ। ਉਨ੍ਹਾਂ ਕਿਹਾ ਕਿ ਇਸ ਵਿੱਚ ਕੋਈ ਸਿਆਸੀ ਲੀਡਰ ਕਿਵੇਂ ਕਿਸੇ ਨੂੰ ਸਜ਼ਾ ਦੇ ਸਕਦਾ ਹੈ। ਓਪੀ ਸੋਨੀ ਨੇ ਕਿਹਾ ਕਿ ਬੇਅਦਬੀਆਂ ਦੇ ਮਾਮਲੇ ਦੇ ਕਈ ਕੇਸਾਂ ਅਦਾਲਤਾਂ ਦੇ ਵਿੱਚ ਹਨ ਇਸ ਕਰਕੇ ਸਜ਼ਾ ਦਾ ਫ਼ੈਸਲਾ ਅਦਾਲਤ ਨੇ ਕਰਨਾ ਹੈ। ਉਧਰ ਰੰਧਾਵਾ ਵੱਲੋਂ ਕੈਪਟਨ ਨੂੰ ਜੇਲ੍ਹ ਚ ਸੁੱਟਣ ਦੇ ਦਿੱਤੇ ਬਿਆਨ ’ਤੇ ਉਨ੍ਹਾਂ ਕਿਹਾ ਕਿ ਮੈਂ ਜਾਂ ਰੰਧਾਵਾ ਕਿਵੇਂ ਕਿਸੇ ਨੂੰ ਜੇਲ੍ਹ ਚ ਸੁੱਟ ਸਕਦੇ ਹਨ ਇਹ ਕੰਮ ਕਾਨੂੰਨ ਦਾ ਹੈ ਪੁਲਿਸ ਦਾ ਹੈ।

ਇਹ ਵੀ ਪੜੋ: ਡਿਪਟੀ ਸੀਐੱਮ ਦੇ ਪ੍ਰੋਗਰਾਮ ’ਚ ਮਹਿਲਾ ਨੇ ਕੀਤਾ ਹੰਗਾਮਾ, ਲਗਾਏ ਇਹ ਇਲਜ਼ਾਮ

ਸੁਖਬੀਰ ਬਾਦਲ ਨੇ ਦਿੱਤਾ ਸੀ ਇਹ ਬਿਆਨ

ਕਾਬਿਲੇਗੌਰ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਉਨ੍ਹਾਂ ਕਿਹਾ ਕਿ ਸਰਕਾਰ ਧੱਕੇ ਨਾਲ ਬੇਅਦਬੀਆਂ ਦੇ ਮਾਮਲੇ ਵਿਚ ਉਨ੍ਹਾਂ ਨੂੰ ਫਸਾਉਣਾ ਚਾਹੁੰਦੀ ਹੈ। ਉਨ੍ਹਾਂ ’ਤੇ ਪਰਚੇ ਦਰਜ ਕਰਵਾਉਣਾ ਚਾਹੁੰਦੀ ਹੈ ਪਰ ਇਨ੍ਹਾਂ ਦੇ ਅਫ਼ਸਰ ਖ਼ੁਦ ਇਹ ਸਭ ਕਰਨ ਤੋਂ ਇਨਕਾਰ ਕਰ ਰਹੇ ਹਨ ਕੋਈ ਅਫ਼ਸਰ ਛੁੱਟੀ ’ਤੇ ਚਲਾ ਜਾਂਦਾ ਹੈ ਅਤੇ ਕੋਈ ਅਫ਼ਸਰ ਤਬਾਦਲਾ ਕਰਵਾ ਲੈਂਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.