ਲੁਧਿਆਣਾ : ਲੁਧਿਆਣਾ ਭਾਜਪਾ ਦੀਆਂ 8 ਸਾਲ ਦੀਆਂ ਉਪਲੱਬਧੀਆਂ ਗਿਣਾਉਣ ਲਈ ਭਾਜਪਾ ਦੇ ਸੀਨੀਅਰ ਆਗੂ ਸਵੇਤ ਮਲਿਕ ਵੱਲੋਂ ਪ੍ਰੈੱਸ ਕਾਨਫਰੰਸ ਰੱਖੀ ਗਈ। ਇਸ ਤੋਂ ਪਹਿਲਾਂ ਭਾਜਪਾ ਵਰਕਰਾਂ ਜ਼ਿਲ੍ਹਾ ਪ੍ਰਧਾਨ ਅਤੇ ਪੁਲਿਸ ਅਧਿਕਾਰੀ ਆਪਸ ਵਿੱਚ ਬਹਿਸਦੇ ਨਜ਼ਰ ਆਏ। ਮਾਮਲਾ ਭਾਜਪਾ ਵਰਕਰ ਦਾ ਸਰਕਟ ਹਾਊਸ ਸਰਕਾਰੀ ਥਾਂਵਾਂ ਵਿੱਚ ਹਥਿਆਰ ਲੈ ਕੇ ਆਉਣਾ ਦਾ ਸੀ। ਭਾਜਪਾ ਵਰਕਰ ਆਪਣੇ ਨਾਲ ਪ੍ਰੈੱਸ ਕਾਨਫਰੰਸ ਵਿੱਚ ਹਥਿਆਰ ਲਿਜਾਣਾ ਚਾਹੁੰਦੇ ਸੀ।
ਉਨ੍ਹਾਂ ਨੂੰ ਰੋਕਿਆ ਗਿਆ ਜਿਸ ਤੋਂ ਬਾਅਦ ਪੁਲਿਸ ਤੇ ਭਾਜਪਾਈਆਂ ਵਿੱਚ ਜੰਮ ਕੇ ਬਹਿਸ ਹੋਈ, ਪੁਲਿਸ ਅਧਿਕਾਰੀਆਂ ਵੱਲੋਂ ਸੁਰੱਖਿਆ ਦੇ ਮੱਦੇਨਜ਼ਰ ਸਰਕਟ ਹਾਊਸ ਵਿਚ ਹਥਿਆਰ ਲੈ ਕੇ ਜਾਣ ਤੋਂ ਰੋਕਿਆ ਗਿਆ ਸੀ। ਜਿੱਥੇ ਭਾਜਪਾਈਆਂ ਨੇ ਖੁਦ ਦੀ ਸੁਰੱਖਿਆ ਦਾ ਹਵਾਲਾ ਦਿੱਤਾ ਅਤੇ ਪੰਜਾਬ ਵਿੱਚ ਵਿਗੜੇ ਹੋਏ ਕਾਨੂੰਨੀ ਵਸਤਾਂ ਨੂੰ ਲੈ ਕੇ ਸਵਾਲ ਚੁੱਕਦਿਆਂ ਮੰਨਿਆ ਕਿ ਉਹ ਹਥਿਆਰ ਹਿਫ਼ਾਜ਼ਤ ਲਈ ਰੱਖਿਆ ਹੈ।
ਪੁਲਿਸ ਅਧਿਕਾਰੀ ਬਚਾਅ ਕਰਦੇ ਨਜ਼ਰ ਆਏ ਕਿਹਾ ਨਹੀਂ ਸੀ ਕੋਈ ਹਥਿਆਰ, ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਕਾਲ ਤਖ਼ਤ ਦੇ ਜਥੇਦਾਰ ਵਲੋਂ ਇੱਥੇ ਹਥਿਆਰ ਰੱਖਣ ਨੂੰ ਲੈ ਕੇ ਬਿਆਨ ਦਿੱਤਾ ਗਿਆ ਸੀ। ਜਿਸ ਉੱਤੇ ਭਾਜਪਾ ਦੇ ਕਈ ਸੀਨੀਅਰ ਆਗੂਆਂ ਨੇ ਵੀ ਸਵਾਲ ਖੜ੍ਹੇ ਕੀਤੇ ਗਏ ਸੀ।
ਜਦੋਂ ਭਾਜਪਾ ਵਰਕਰਾਂ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਜ਼ਿਲ੍ਹਾ ਜਨਰਲ ਸੈਕਟਰੀ ਹਨ ਅਤੇ ਉਨ੍ਹਾਂ ਨੇ ਆਪਣੀ ਰੱਖਿਆ ਲਈ ਲਾਈਸੈਂਸੀ ਹਥਿਆਰ ਰੱਖਿਆ ਹੋਇਆ ਹੈ ਅਤੇ ਉਹਨਾਂ ਨੇ ਕਿਹਾ ਕਿ ਪੰਜਾਬ ਵਿਚ ਕਾਨੂੰਨ ਵਿਵਸਥਾ ਨੂੰ ਲੈ ਕੇ ਹਾਲਾਤ ਬਹੁਤ ਖ਼ਰਾਬ ਹਨ।
ਜਿਸ ਦੇ ਚੱਲਦਿਆਂ ਉਹ ਆਪਣੀ ਰੱਖਿਆ ਲਈ ਹਥਿਆਰ ਆਪਣੇ ਨਾਲ ਰੱਖਦੇ ਹਨ ਪਰ ਸਰਕਾਰੀ ਜਗ੍ਹਾ ਵਿੱਚ ਹਥਿਆਰ ਲੈ ਕੇ ਆਉਂਦੇ ਸੀ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਬੀਤੇ ਦਿਨੀਂ ਹੋਏ ਕਤਲ ਅਤੇ ਲੁੱਟਾਂ ਖੋਹਾਂ ਨੂੰ ਦੇਖਦੇ ਹੋਏ ਉਹਨਾਂ ਨੂੰ ਭੁਲਾਉਣ ਤੇ ਭਰੋਸਾ ਨਹੀਂ ਜਿੱਥੇ ਚਲਦੇ ਹਾਂ ਉਹ ਖੁਦ ਦੀ ਹਿਫ਼ਾਜ਼ਤ ਲਈ ਹਥਿਆਰ ਹਨ।
ਉੱਥੇ ਹੀ ਇਸ ਮੌਕੇ ਉੱਤੇ ਸੁਰੱਖਿਆ ਵਿਚ ਤਾਇਨਾਤ ਸੀਨੀਅਰ ਪੁਲਿਸ ਅਧਿਕਾਰੀ ਨੂੰ ਜਦੋਂ ਇਸਦੇ ਸਬੰਧ ਵਿੱਚ ਪੁਛਿਆ ਗਿਆ ਹੈ ਤਾਂ ਉਹਨਾਂ ਨੇ ਕਿਹਾ ਕਿ ਤਕਰਾਰ ਗ਼ਲਤਫਹਿਮੀ ਦਾ ਨਤੀਜਾ ਸੀ ਉਨ੍ਹਾਂ ਨੇ ਕਿਹਾ ਕਿ ਗਲਤ ਫਹਿਮੀ ਦੂਰ ਹੋ ਚੁੱਕੀ ਹੈ। ਕਿਸੇ ਕੋਲ ਕਿਸੇ ਕਿਸਮ ਦਾ ਹਥਿਆਰ ਉਨ੍ਹਾਂ ਨੇ ਨਹੀਂ ਦੇਖਿਆ।
ਇਹ ਵੀ ਪੜ੍ਹੋ : ਰਾਹੁਲ ਗਾਂਧੀ ਨੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ