ਲੁਧਿਆਣਾ: ਜ਼ਿਲ੍ਹਾ ਪੁਲਿਸ ਨੇ ਸਾਹਨੇਵਾਲ ਹਲਕੇ ਅੰਦਰ ਬੀਤੇ ਦਿਨੀਂ ਫੈਕਟਰੀ ਚ ਲੁੱਟ ਅਤੇ ਕਤਲ ਦੇ ਮਾਮਲੇ ਨੂੰ ਪੁਲਿਸ ਨੇ ਸੁਲਝਾਉਣ ਦਾ ਦਾਅਵਾ ਕੀਤਾ ਹੈ। ਪੁਲਿਸ ਕਮਿਸ਼ਨਰ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਸਬੰਧੀ ਖੁਲਾਸੇ ਕੀਤੇ।
ਦੱਸ ਦਈਏ ਕਿ ਬੀਤੇ ਦਿਨੀਂ ਰਾਤ ਨੂੰ ਲੁੱਟ ਦੀ ਫਿਰਾਕ ਨਾਲ ਫੈਕਟਰੀ ਚ ਅਤੇ ਮੁਲਜ਼ਮਾਂ ਵਲੋਂ ਗੋਲੀਆਂ ਚਲਾਈਆਂ ਗਈਆਂ ਸੀ ਜਿਸ ਚ ਇਕ ਫੈਕਟਰੀ ਦੇ ਵਰਕਰ ਦੀ ਮੌਤ ਵੀ ਹੋ ਗਈ ਸੀ। ਇਸ ਮਾਮਲੇ ਚ ਪੁਲਿਸ ਨੇ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਵਾਰਦਾਤ ਚ ਵਰਤੇ ਗਏ ਅਸਲੇ ਨੂੰ ਵੀ ਬਰਾਮਦ ਕੀਤਾ ਹੈ।
ਪ੍ਰੈੱਸ ਕਾਨਫਰੰਸ ਦੇ ਦੌਰਾਨ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬੀਤੇ ਦਿਨ ਪਿੰਡ ਜਸਪਾਲ ਬਾਂਗਰ ਦੇ ਇੱਕ ਫੈਕਟਰੀ ਵਿੱਚ ਲੁੱਟ ਕਰਨ ਨੀਅਤ ਨਾਲ ਦੋ ਦੋਸ਼ੀ ਦਾਖ਼ਲ ਹੋਏ ਸਨ। ਇਸ ਦੌਰਾਨ ਫੈਕਟਰੀ ਵਿੱਚ ਮੌਜੂਦ ਫੈਕਟਰੀ ਦੇ ਇਕ ਵਰਕਰ ਦੇ ਇਨ੍ਹਾਂ ਵੱਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਅਤੇ ਉੱਥੇ ਪਏ ਨੱਟ ਬੋਲਟ ਮਹਿੰਦਰਾ ਪਿਕਅੱਪ ਵਿੱਚ ਲੈ ਕੇ ਫ਼ਰਾਰ ਹੋ ਗਏ ਸਨ।
ਉਨ੍ਹਾਂ ਦੱਸਿਆ ਕਿ ਫੜੇ ਗਏ ਦੋਸ਼ੀਆਂ ਦੀ ਪਛਾਣ ਪਰਮਜੀਤ ਅਤੇ ਜਤਿੰਦਰ ਕੁਮਾਰ ਉਰਫ ਛੋਟੂ ਉੱਤਰ ਪ੍ਰਦੇਸ਼ ਨਿਵਾਸੀ ਦੇ ਰੂਪ ਵਿਚ ਹੋਈ ਹੈ। ਦੋਸ਼ੀਆਂ ਦੇ ਕਬਜ਼ੇ ਚੋਂ ਪੁਲੀਸ ਨੂੰ 1 ਰਿਵਾਲਵਰ 32 ਬੋਰ, 1 ਸੱਬਲ, 1 ਕਿਰਪਾਨ, 1 ਰਾਡ, ਲੁੱਟੇ ਗਏ ਬਾਰਾਂ ਬੋਰੇ ਨਟ ਬੋਲਟ ਅਤੇ ਮਹਿੰਦਰਾ ਪਿਕਅੱਪ ਬਲੈਰੋ ਬਰਾਮਦ ਹੋਏ ਹਨ। ਜਿਨ੍ਹਾਂ ਤੋਂ ਹੁਣ ਅੱਗੇ ਦੀ ਪੁੱਛਗਿੱਛ ਕਰ ਜਾਰੀ ਹੈ।
ਇਹ ਵੀ ਪੜੋ: ਖਾਲੀ ਹੱਥ ਪਰਤੀ ਤਰਨਤਾਰਨ ਪੁਲਿਸ, ਨਹੀਂ ਮਿਲਿਆ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਰਿਮਾਂਡ