ਲੁਧਿਆਣਾ: ਵੱਧ ਰਹੀ ਪੈਟਰੋਲ-ਡੀਜ਼ਲ (Petrol-diesel prices) ਦੀਆਂ ਕੀਮਤਾਂ ਨੂੰ ਲੈਕੇ ਯੂਥ ਕਾਂਗਰਸ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਥੇ ਹੀ ਲੁਧਿਆਣਾ ਵਿੱਚ ਵੀ ਕਾਂਗਰਸ ਆਗੂਆਂ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਉਸ ਮੌਕੇ ਵਿਧਾਇਕ ਸੁਰਿੰਦਰ ਡਾਵਰ ਨੇ ਕਿਹਾ ਕਿ ਪੈਟਰੋਲ-ਡੀਜ਼ਲ ਦੇ ਭਾਅ ਵੱਧਣ ਨਾਲ ਆਮ ਵਰਗ ਦੇ ਘਰ ਦਾ ਬਜਟ ਹਿੱਲਿਆ ਹੋਇਆ ਹੈ। ਜਿਸਨੂੰ ਲੈਕੇ ਹਾਲੇ ਤੱਕ ਮੋਦੀ ਸਰਕਾਰ ਗੰਭੀਰ ਨਹੀਂ ਦਿਖਾਈ ਦੇ ਰਹੀ।
ਇਹ ਵੀ ਪੜੋ: ਪੈਟਰੋਲ ਤੇ ਡੀਜ਼ਲ ਹੋਇਆ ਬੇਕਾਬੂ, ਕਾਂਗਰਸੀਆਂ ਨੇ ਰੋਸ ਵਜੋ ਲਾਈ ਕਾਰ ਨੂੰ ਅੱਗ
ਉਹਨਾਂ ਨੇ ਕਿਹਾ ਕਿ ਹਰ ਦੇਸ਼ਵਾਸੀ ਮੋਦੀ ਸਰਕਾਰ ਦੇ ਚੰਗੇ ਦਿਨ ਵਾਲੇ ਦਿਖਾਏ ਸੁਪਣੇ ਤੋਂ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਿਹਾ ਹੈ। ਉਹਨਾਂ ਨੇ ਕਿਹਾ ਕਿ ਸਾਡੀ ਕੇਂਦਰ ਸਰਕਾਰ ਨੂੰ ਅਪੀਲ ਹੈ ਪੈਟਰੋਲ-ਡੀਜ਼ਲ ਨੂੰ ਵੀ ਜੀ.ਐਸ.ਟੀ.ਦੇ ਦਾਇਰੇ ’ਚ ਲਿਆਂਦਾ ਜਾਵੇ ਤਾਂ ਜੋ ਇਸ ਦੀਆਂ ਕੀਮਤਾਂ ’ਤੇ ਲਗਾਮ ਲਗਾਏ ਜਾ ਸਕੇ।
ਉਥੇ ਹੀ ਇਸ ਸਬੰਧੀ ਅਸ਼ਵਨੀ ਸ਼ਰਮਾ ਨੇ ਕਿਹਾ ਕੇਂਦਰ ਸਰਕਾਰ ਨੂੰ ਸਿਰਫ ਆਪਣੀਆਂ ਮਨਮਰਜ਼ੀਆਂ ਕਰਦੇ ਦੇਖਿਆ ਗਿਆ ਜਾ ਰਿਹਾ ਹੈ ਜੋ ਲੋਕਾਂ ਬਾਰੇ ਸੋਚ ਨਹੀਂ ਰਹੀ ਹੈ।
ਇਹ ਵੀ ਪੜੋ: PROTEST: ਮਹਿੰਗਾਈ ਖ਼ਿਲਾਫ਼ ਯੂਥ ਕਾਂਗਰਸ ਨੇ ਸਾੜਿਆ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ