ETV Bharat / city

ਲੁਧਿਆਣਾ ਦੀਆਂ 113 ਅਸੁਰੱਖਿਅਤ ਇਮਾਰਤਾਂ, ਲੋਕ ਪਰੇਸ਼ਾਨ, ਪ੍ਰਸ਼ਾਸਨ ਸੁੱਤਾ - 2019 ’ਚ ਹੋਇਆ ਸੀ ਸਰਵੇ

ਇੱਕ ਪਾਸੇ ਜਿੱਥੇ ਮਾਨ ਸਰਕਾਰ ਪੰਜਾਬ ਦੇ ਵਿਕਾਸ ਦੀ ਗੱਲ ਕਰ ਰਹੀ ਹੈ ਉੱਥੇ ਹੀ ਦੂਜੇ ਪਾਸੇ ਗੱਲ ਕੀਤੀ ਜਾਵੇ ਲੁਧਿਆਣਾ ਦੀ 113 ਤੋਂ ਵੱਧ ਅਸੁਰੱਖਿਅਤ ਇਮਾਰਤਾਂ ਬਣੀਆਂ ਹੋਈਆਂ ਹਨ ਜੋ ਕਿ ਲੋਕਾਂ ਦੇ ਲਈ ਵੱਡੀ ਪਰੇਸ਼ਾਨੀ ਹੈ। ਪਰ ਪ੍ਰਸ਼ਾਸਨ ਸੁੱਤਾ ਪਿਆ ਹੈ। ਪੜੋ ਪੂਰੀ ਖ਼ਬਰ...

ਲੁਧਿਆਣਾ ਦੀਆਂ 113 ਅਸੁਰੱਖਿਅਤ ਇਮਾਰਤਾਂ
ਲੁਧਿਆਣਾ ਦੀਆਂ 113 ਅਸੁਰੱਖਿਅਤ ਇਮਾਰਤਾਂ
author img

By

Published : Jul 23, 2022, 4:38 PM IST

ਲੁਧਿਆਣਾ: ਸ਼ਹਿਰ ਲੁਧਿਆਣਾ ਉਝ ਕਹਿਣ ਨੂੰ ਤਾਂ ਸਮਾਰਟ ਸਿਟੀ ਹੈ ਪਰ ਸਮਾਰਟ ਸਿਟੀ ਹੋਣ ਦੇ ਬਾਵਜੂਦ ਲੁਧਿਆਣਾ ਦੇ ਅੰਦਰ 113 ਅਜਿਹੀਆਂ ਇਮਾਰਤਾਂ ਹਨ ਜਿਨ੍ਹਾਂ ਨੂੰ ਅਸੁਰੱਖਿਅਤ ਐਲਾਨਿਆ ਗਿਆ ਹੈ ਪਰ ਇਸਦੇ ਬਾਵਜੂਦ ਇਨ੍ਹਾਂ ਇਮਾਰਤਾਂ ਨੂੰ ਹਾਲੇ ਤੱਕ ਤੋੜਿਆ ਨਹੀਂ ਗਿਆ। ਇਥੋਂ ਤੱਕ ਕਿ ਕੁਝ ਇਮਾਰਤਾਂ ਦੇ ਵਿਚ ਤਾਂ ਦੁਕਾਨਾਂ ਵੀ ਬਣੀਆਂ ਹੋਈਆਂ ਨੇ ਅਤੇ ਕਈਆਂ ਇਮਾਰਤਾਂ ਦੇ ਨੇੜੇ ਤੇੜੇ ਲੋਕਾਂ ਦੀ ਵੱਡੀ ਵਸੋਂ ਹੈ ਜਿਨ੍ਹਾਂ ਦੀ ਜਾਨ ਅਕਸਰ ਹੀ ਜ਼ੋਖਮ ਚ ਰਹਿੰਦੀ ਹੈ।

ਅਸੁਰੱਖਿਅਤ ਇਮਾਰਤਾਂ
ਅਸੁਰੱਖਿਅਤ ਇਮਾਰਤਾਂ

ਲੁਧਿਆਣਾ ਵਿੱਚ ਅਜਿਹੇ ਕਈ ਹਾਦਸੇ ਹੋ ਚੁੱਕੇ ਹਨ ਜਿਸ ਵਿੱਚ ਇਮਾਰਤਾਂ ਡਿੱਗਣ ਨਾਲ ਲੋਕਾਂ ਦੀ ਜਾਨ ਤੱਕ ਜਾ ਚੁੱਕੀ ਹੈ ਪਰ ਇਨ੍ਹਾਂ ਅਸੁਰੱਖਿਅਤ ਇਮਾਰਤਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।

ਅਸੁਰੱਖਿਅਤ ਇਮਾਰਤਾਂ
ਅਸੁਰੱਖਿਅਤ ਇਮਾਰਤਾਂ

2019 ’ਚ ਹੋਇਆ ਸੀ ਸਰਵੇ: ਤਿੰਨ ਸਾਲ ਪਹਿਲਾਂ ਲੁਧਿਆਣਾ ਦੇ ਵਿਚ ਸਰਵੇ ਕੀਤਾ ਗਿਆ ਸੀ ਜਿਸ ’ਚ ਸਾਫ ਹੋਇਆ ਸੀ ਕਿ ਲੁਧਿਆਣਾ ਦੇ ਵੱਖ-ਵੱਖ ਨਗਰ ਨਿਗਮ ਦੇ ਸੋਨਾ ਦੇ ਅੰਦਰ 150 ਤੋਂ ਵੀ ਵੱਧ ਅਜਿਹੀਆਂ ਇਮਾਰਤਾਂ ਹਨ ਜੋ ਅਸੁਰੱਖਿਅਤ ਹਨ ਜਿਨ੍ਹਾਂ ਵਿੱਚ ਜ਼ੋਨ ਏ ਦੇ ਅੰਦਰ 64 ਇਮਾਰਤਾਂ ਜਦਕਿ ਜ਼ੋਨ ਬੀ ਦੇ ਅੰਦਰ 21, ਜ਼ੋਨ ਸੀ ਦੇ ਅੰਦਰ 18 ਅਤੇ ਜ਼ੋਨ ਡੀ ਦੇ ਅੰਦਰ 10 ਅਜਿਹੀਆਂ ਇਮਾਰਤਾਂ ਹਨ, ਜਿਨ੍ਹਾਂ ਨੂੰ ਅਣਸੁਰੱਖਿਅਤ ਐਲਾਨਿਆ ਗਿਆ ਹੈ ਭਾਵ ਜੋ ਕਿਸੇ ਵੀ ਵੱਡੇ ਹਾਦਸੇ ਦਾ ਸ਼ਿਕਾਰ ਹੋ ਸਕਦੀਆਂ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਇਮਾਰਤਾਂ ਸੰਘਣੀ ਆਬਾਦੀ ਦੇ ਅੰਦਰ ਨੇ ਜਿਸ ਵਿੱਚ ਲੁਧਿਆਣਾ ਦਾ ਚੌੜਾ ਬਾਜ਼ਾਰ, ਦਰੇਸੀ ਰੋਡ, ਲੱਕੜ ਬਾਜ਼ਾਰ, ਫੀਲਡਗੰਜ, ਸ਼ਾਹੀ ਮੁਹੱਲਾ, ਇਕਬਾਲ ਗੰਜ ਮੁਹੱਲਾ ਆਦਿ ਸ਼ਾਮਲ ਹੈ।

ਅਸੁਰੱਖਿਅਤ ਇਮਾਰਤਾਂ
ਅਸੁਰੱਖਿਅਤ ਇਮਾਰਤਾਂ

ਲੋਕਾਂ ਦੀ ਮੰਗ: ਲੁਧਿਆਣਾ ਦੇ ਵਿੱਚ ਅਸੁਰੱਖਿਅਤ ਇਮਾਰਤਾਂ ਕਰਕੇ ਵੱਡੇ ਹਾਦਸੇ ਹੁੰਦੇ ਰਹੇ ਨੇ ਲੁਧਿਆਣਾ ਦੇ ਅੰਦਰ ਕਈ ਇਮਾਰਤਾਂ ਅਜਿਹੀਆਂ ਵੀ ਨੇ ਜੋ ਅੱਗ ਦੀ ਲਪੇਟ ਚ ਆ ਗਈਆਂ ਸਨ ਅਤੇ ਪੂਰੀ ਤਰ੍ਹਾਂ ਖੰਡਰ ਹੋ ਗਈਆਂ ਪਰ ਇਸਦੇ ਬਾਵਜੂਦ ਉਨ੍ਹਾਂ ਨੂੰ ਡਿਮੋਲਿਸ਼ ਨਹੀ ਕੀਤਾ ਗਿਆ। ਲੁਧਿਆਣਾ ਸ਼ਹੀਦ ਸੁਖਦੇਵ ਥਾਪਰ ਦੇ ਵੰਸ਼ਜ ਅਸ਼ੋਕ ਥਾਪਰ ਨੇ ਕਿਹਾ ਹੈ ਕਿ ਕਹਿਣ ਨੂੰ ਤਾਂ ਲੁਧਿਆਣਾ ਸਮਾਰਟ ਸਿਟੀ ਹੈ ਪਰ ਇਸ ਦੀ ਨੀਂਹ ਹੀ ਕਮਜ਼ੋਰ ਹੈ ਉਨ੍ਹਾਂ ਕਿਹਾ ਕਿ 132 ਇਮਾਰਤਾਂ ਅਜਿਹੀਆਂ ਨੇ ਜੌਨ ਸੁਰੱਖਿਅਤ ਹਨ ਬੀਤੇ ਦਿਨੀਂ ਇਕ ਇਮਾਰਤ ਜ਼ਰੂਰ ਪ੍ਰਸ਼ਾਸਨ ਵੱਲੋਂ ਡਿੱਗਾਈ ਗਈ ਪਰ ਇਸ ਦੇ ਬਾਵਜੂਦ ਸ਼ਹਿਰ ਭਰ ਦੇ ਵਿੱਚ ਅਜਿਹੀਆਂ ਦਰਜਨਾਂ ਇਮਾਰਤਾਂ ਹਨ ਜੋ ਹਾਦਸਿਆਂ ਨੂੰ ਸੱਦਾ ਦੇ ਰਹੀਆਂ ਹਨ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਇਕ ਪਰਿਵਾਰ ਹਾਦਸੇ ਦਾ ਸ਼ਿਕਾਰ ਵੀ ਹੋ ਗਿਆ ਸੀ ਪਰ ਇਸਦੇ ਬਾਵਜੂਦ ਪ੍ਰਸ਼ਾਸਨ ਨਹੀਂ ਜਾਗਿਆ।

ਲੁਧਿਆਣਾ ਦੀਆਂ 113 ਅਸੁਰੱਖਿਅਤ ਇਮਾਰਤਾਂ

ਕਾਂਗਰਸ ਦਫ਼ਤਰ ਦੀ ਡਿੱਗੀ ਛੱਤ: ਸਿਰਫ ਲੁਧਿਆਣਾ ਦੀਆਂ ਪੁਰਾਣੀਆਂ ਇਮਾਰਤਾਂ ਹੀ ਨਹੀਂ ਸਗੋਂ ਕਈ ਸਰਕਾਰੀ ਦਫਤਰਾਂ ਦੇ ਹਾਲਾਤ ਵੀ ਕਾਫ਼ੀ ਖਸਤਾ ਹਾਲਤ ਵਿਚ ਹਨ। ਬੀਤੇ ਸਾਲ ਲੁਧਿਆਣਾ ਦਾ ਡਿਵੀਜ਼ਨ ਨੰਬਰ 8 ਜਿਸ ਦੀ ਇਮਾਰਤ ਅੰਗਰੇਜ਼ਾਂ ਦੇ ਸਮੇਂ ਤੋਂ ਬਣੀ ਹੋਈ ਸੀ ਉਸ ਨੂੰ ਡਿਮੋਲਿਸ਼ ਕਰਕੇ ਨਵਾਂ ਪੁਲਿਸ ਸਟੇਸ਼ਨ ਬਣਾਇਆ ਗਿਆ ਹੈ ਉੱਥੇ ਹੀ ਬੀਤੇ ਦਿਨ ਲੁਧਿਆਣਾ ਚ ਪਈ ਤੇਜ਼ ਬਰਸਾਤ ਕਾਰਨ ਲੁਧਿਆਣਾ ਘੰਟਾ ਘਰ ਨੇੜੇ ਸਥਿਤ ਕਾਂਗਰਸ ਦੇ ਮੁੱਖ ਜ਼ਿਲ੍ਹਾ ਦਫ਼ਤਰ ਦੀ ਛੱਤ ਦਾ ਵੀ ਹੈ ਇਕ ਹਿੱਸਾ ਡਿੱਗ ਗਿਆ ਜਿਸ ਕਰਕੇ ਕਾਫ਼ੀ ਵੱਡਾ ਨੁਕਸਾਨ ਹੋਣ ਤੋਂ ਬਚ ਗਿਆ ਸੁੱਖ ਦੀ ਗੱਲ ਇਹ ਰਹੀ ਕਿ ਜਿਸ ਵੇਲੇ ਛੱਤ ਡਿੱਗੀ ਉਸ ਸਮੇਂ ਦਫਤਰ ਚ ਕੋਈ ਮੌਜੂਦ ਨਹੀਂ ਸੀ।

ਅਸੁਰੱਖਿਅਤ ਇਮਾਰਤਾਂ
ਅਸੁਰੱਖਿਅਤ ਇਮਾਰਤਾਂ

ਪ੍ਰਸ਼ਾਸਨ ਦਾ ਜਵਾਬ: ਹਾਲਾਂਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਅਤੇ ਲੁਧਿਆਣਾ ਦੇ ਅੰਦਰ 13 ਵਿਧਾਇਕ ਆਮ ਆਦਮੀ ਪਾਰਟੀ ਦੇ ਬਣੇ ਹਨ ਜਦਕਿ ਕਾਰਪੋਰੇਸ਼ਨ ਤੇ ਕਾਂਗਰਸ ਦਾ ਹਾਲੇ ਤੱਕ ਕਬਜ਼ਾ ਹੈ ਪਰ ਆਮ ਆਦਮੀ ਪਾਰਟੀ ਦੇ ਵਿਧਾਇਕ ਖ਼ੁਦ ਕਹਿ ਰਹੇ ਹਨ ਕਿ ਸਾਨੂੰ ਇਨ੍ਹਾਂ ਇਮਾਰਤਾਂ ਦੀ ਸੂਚੀ ਦਿੱਤੀ ਜਾਵੇ ਅਤੇ ਅਸੀਂ ਇਸ ਸਬੰਧੀ ਕਦਮ ਚੁੱਕਾਂਗੇ। ਜਦਕਿ ਤਿੰਨ ਸਾਲ ਪਹਿਲਾਂ ਹੀ ਸੂਚੀ ਜਾਰੀ ਹੋ ਚੁੱਕੀ ਹੈ।

ਲੁਧਿਆਣਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਨੇ ਕਿਹਾ ਕਿ ਅਸੀਂ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਜ਼ਿੰਮੇਵਾਰ ਹਾਂ ਇਸ ਸਬੰਧੀ ਅਸੀਂ ਜ਼ਰੂਰ ਕਦਮ ਚੁੱਕਾਂਗੇ। ਉਨ੍ਹਾਂ ਨੇ ਅੱਗੇ ਕਿਹਾ ਕਿ ਬਦਲਾਅ ਦੀ ਲੋੜ ਹੈ ਜਿਵੇਂ ਇੰਪਰੂਵਮੈਂਟ ਟਰੱਸਟ ਤੋਂ ਭ੍ਰਿਸ਼ਟਾਚਾਰ ਨੂੰ ਖਤਮ ਕੀਤਾ ਗਿਆ, ਉਸੇ ਤਰ੍ਹਾਂ ਹੁਣ ਕਾਰਪੋਰੇਸ਼ਨ ਤੋਂ ਵੀ ਭ੍ਰਿਸ਼ਟ ਅਫ਼ਸਰਾਂ ਨੂੰ ਹਟਾਇਆ ਜਾਵੇਗਾ।

ਇਹ ਵੀ ਪੜੋ: ਚੰਡੀਗੜ੍ਹ ਨਗਰ ਨਿਗਮ ਨੇ ਸੀਐੱਮ ਰਿਹਾਇਸ਼ ਦਾ ਕੱਟਿਆ ਚਾਲਾਨ, ਲੱਗਿਆ ਇੰਨਾ ਜ਼ੁਰਮਾਨਾ...

ETV Bharat Logo

Copyright © 2025 Ushodaya Enterprises Pvt. Ltd., All Rights Reserved.