ਪੁਲਿਸ ਅਧਿਕਾਰੀ ਨੇ ਦੱਸਿਆ ਖੰਨਾ ਹਾਈਵੇ 'ਤੇ ਨਾਕੇ ਦੌਰਾਨ ਚੈਕਿੰਗ ਕੀਤੀ ਜਾ ਰਹੀ ਤਾਂ ਇੱਕ ਕਾਰ 'ਚੋਂ 9 ਕਿੱਲੋ 530 ਗ੍ਰਾਮ ਅਫ਼ੀਮ ਬਰਾਮਦ ਹੋਈ। ਮੁਲਜ਼ਮ ਤਰਨਤਾਰਨ ਦੇ ਇਲਾਕੇ 'ਚ ਅਫ਼ੀਮ ਸਪਲਾਈ ਕਰਦਾ ਸੀ।
ਮੁਲਜ਼ਮ ਨਾਲ ਤਰਨਤਾਰਨ ਅਤੇ ਯੂਪੀ ਦੇ ਹੋਰ ਤਸਕਰ ਵੀ ਸ਼ਾਮਲ ਸਨ। ਪੁਲਿਸ ਨੇ ਮਾਮਲਾ ਦਰਜ ਕਰਕੇ ਬਾਕੀ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।