ਲੁਧਿਆਣਾ:ਕੋਰੋਨਾ ਵਾਇਰਸ ਦੇ ਚਲਦਿਆਂ ਜ਼ਿਆਦਾਤਰ ਸਿਨੇਮਾਘਰ ਬੰਦ ਹਨ ਇਸ ਕਰ ਕੇ ਫ਼ਿਲਮਾਂ ਦੇਖਣ ਦੇ ਸ਼ੌਕੀਨਾਂ ਨੂੰ ਕਾਫ਼ੀ ਸਮੱਸਿਆ ਹੋ ਰਹੀ ਸੀ ਪਰ ਹੁਣ ਇਸ ਦਾ ਬਦਲ ਲੁਧਿਆਣਾ ਦੇ ਵਿੱਚ ਖੁੱਲ੍ਹ ਗਿਆ ਹੈ ਜਿਸਦੇ ਤਹਿਤ ਹੁਣ ਲੁਧਿਆਣਾ ਦੇ ਵਿੱਚ ਓਪਨ ਥੀਏਟਰ ਦੀ ਸ਼ੁਰੂਆਤ ਹੋ ਗਈ ਹੈ। ਕੱਲ੍ਹ ਤੋਂ ਇਸ ਦੀ ਗਰੈਂਡ ਓਪਨਿੰਗ ਹੋ ਰਹੀ ਹੈ ਤੇ ਸ਼ਾਮ ਨੂੰ 6:30 ਤੇ ਪਹਿਲਾ ਸ਼ੋਅ ਦਿਖਾਇਆ ਜਾਵੇਗਾ। 68 ਗੱਡੀਆਂ ਦੀ ਸਮਰੱਥਾ ਵਾਲੇ ਇਸ ਓਪਨ ਥੀਏਟਰ ਦੇ ਵਿੱਚ ਸਾਊਂਡ ਸਿਸਟਮ ਦਾ ਵਿਸ਼ੇਸ਼ ਪ੍ਰਬੰਧ ਹੈ। ਏਸ਼ੀਆ ਦੀ ਸਭ ਤੋਂ ਵੱਡੀ ਓਪਨ ਥੀਏਟਰ ਸਕਰੀਨ ਇੱਥੇ ਲਗਾਈ ਗਈ ਹੈ, ਜਿਸ ਨੂੰ ਲੈ ਕੇ ਲੋਕ ਕਾਫ਼ੀ ਉਤਸ਼ਾਹਿਤ ਹਨ।
ਉਨ੍ਹਾਂ ਕਿਹਾ ਕਿ ਆਨਲਾਈਨ ਟਿਕਟਾਂ ਬੁੱਕ ਕਰਵਾਈਆਂ ਜਾ ਸਕਦੀਆਂ ਹਨ ਇਕ ਗੱਡੀ ਵਿੱਚ ਘੱਟੋ ਘੱਟ ਦੋ ਲੋਕਾਂ ਦੇ ਬੈਠਣਾ ਲਾਜ਼ਮੀ ਹੈ। ਜੇਕਰ ਕਿਸੇ ਨੇ ਬਾਹਰ ਬੈਠ ਕੇ ਫ਼ਿਲਮ ਦੇਖਣੀ ਹੈ ਤਾਂ ਉਸ ਲਈ ਕੁਰਸੀਆਂ ਦਾ ਵਿਸ਼ੇਸ਼ ਪ੍ਰਬੰਧ ਹੈ। ਉਨ੍ਹਾਂ ਕਿਹਾ ਕਿ ਸਕਰੀਨ ਤੇ ਸਾਊਂਡ ਸਿਸਟਮ ਪੂਰੀ ਤਰ੍ਹਾਂ ਵਾਟਰਪਰੂਫ਼ ਹੈ ਇਸ ਕਰਕੇ ਲੋਕ ਹਰ ਤਰ੍ਹਾਂ ਦੇ ਮੌਸਮ ਵਿੱਚ ਫ਼ਿਲਮਾਂ ਦਾ ਲੁਤਫ਼ ਲੈ ਸਕਣਗੇ।