ਲੁਧਿਆਣਾ: ਸੋਲਰ ਲਾਈਟ ਘੁਟਾਲੇ ਮਾਮਲੇ ਦੇ ਵਿਚ ਵਿਜੀਲੈਂਸ ਵੱਲੋਂ ਬੀਤੇ ਦਿਨੀਂ ਕੈਪਟਨ ਅਮਰਿੰਦਰ ਸਿੰਘ ਦੇ ਓਐੱਸਡੀ ਰਹੇ ਕੈਪਟਨ ਸੰਦੀਪ ਸੰਧੂ ਦਾ ਨਾਂ ਵੀ ਐਫਆਈਆਰ ਵਿੱਚ ਸ਼ਾਮਲ ਕਰਨ ਦੇ ਮਾਮਲੇ ’ਤੇ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਭੜਕ ਗਏ।
ਦੱਸ ਦਈਏ ਕਿ ਪਹਿਲਾਂ ਉਨ੍ਹਾਂ ਸੋਸ਼ਲ ਮੀਡੀਆ ਤੇ ਇੱਕ ਪੋਸਤ ਸਾਂਝੀ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਕੇਜਰੀਵਾਲ ਦੇ ਸਵਾਲਾਂ ਨੇ ਕੀਤੇ ਨਾਲ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵੀ ਉਨ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖਿਲਾਫ ਆਪਣੀ ਭੜਾਸ ਕੱਢੀ ਹੈ।
ਐਮਪੀ ਰਵਨੀਤ ਬਿੱਟੂ ਨੇ ਕਿਹਾ ਹੈ ਕਿ ਹਿਮਾਚਲ ਅਤੇ ਗੁਜਰਾਤ ਦੀਆਂ ਚੋਣਾਂ ਦੇ ਵਿਚ ਆਪਣੇ ਨੰਬਰ ਬਣਾਉਣ ਲਈ ਕੇਜਰੀਵਾਲ ਤੇ ਭਗਵੰਤ ਮਾਨ ਇਹ ਸਭ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੂੰ ਓਥੇ ਲੈ ਜਾਂਦੇ ਨੇ ਅਤੇ ਫਿਰ ਉਸ ਤੋਂ ਇਹ ਬਿਆਨ ਦੇ ਦਵਾਉਂਦੇ ਨੇ ਕੇ ਵੇਖੋ ਅਸੀਂ ਕਾਂਗਰਸ ਦੇ ਕਿੰਨੇ ਲੀਡਰ ਫੜ ਰਹੇ ਹਨ।
ਉਨ੍ਹਾਂ ਕਿਹਾ ਕਿ ਇਹ ਸਭ ਰਾਜਨੀਤੀ ਤੋਂ ਪ੍ਰੇਰਿਤ ਹੈ ਕੈਪਟਨ ਸੰਦੀਪ ਸੰਧੂ ਦਾ ਪੱਖ ਪੂਰਦੇ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਨੇ ਕਿਹਾ ਕਿ ਜਿਸ ਕੋਲ ਪੂਰੇ ਪੰਜਾਬ ਦਾ ਕਿਸੇ ਸਮੇਂ ਚਾਰਜ ਹੋਵੇ ਉਹ ਇਹੋ ਜਿਹਾ ਕੰਮ ਕਿਵੇਂ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਕਾਂਗਰਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ।
ਉਨ੍ਹਾਂ ਕਿਹਾ ਕਿ ਵਿਜੀਲੈਂਸ ਅਧਿਕਾਰੀਆਂ ਨੂੰ ਫੜ ਕੇ ਉਹਨਾਂ ਤੋਂ ਹੀ ਇਹ ਗਲ ਹੁੰਦੀ ਹੈ ਕਿ ਉਹ ਕਾਂਗਰਸ ਦੇ ਲੀਡਰਾਂ ਦਾ ਨਾ ਲਵੇ ਰਵਨੀਤ ਬਿੱਟੂ ਕੇਜਰੀਵਾਲ ਤੇ ਵੀ ਜਮ ਕੇ ਬਰਸੇ। ਉਨ੍ਹਾਂ ਕਿਹਾ ਕਿ ਸਿਰਫ ਗੁਜਰਾਤ ਅਤੇ ਹਿਮਾਚਲ ਦੇ ਵਿੱਚ ਚੋਣਾਂ ਜਿੱਤਣ ਲਈ ਇਹ ਸਭ ਸਾਜ਼ਿਸ਼ਾਂ ਪਾਰਟੀ ਕਰ ਰਹੀ ਹੈ ਪਰ ਲੋਕ ਸਿਆਣੇ ਨੇ ਉਹ ਇਨ੍ਹਾਂ ਦੀਆਂ ਚਾਲਾਂ ਨੂੰ ਸਮਝਦੇ ਹਨ।
ਇਹ ਵੀ ਪੜੋ: ਬੀਐਸਐਫ ਨੇ ਸਰਹੱਦ ਤੋਂ 4 ਪੈਕਟ ਹੈਰੋਇਨ ਕੀਤੀ ਬਰਾਮਦ