ਲੁਧਿਆਣਾ:ਲੁਧਿਆਣਾ ਦੱਖਣੀ ਹਲਕੇ ਤੋਂ ਵਿਧਾਇਕ ਹਰਜਿੰਦਰਪਾਲ ਕੌਰ ਛੀਨਾਂ (rajinderpal kaur chhina mla ludhiana south) ਵੱਲੋਂ ਜੁਆਇੰਟ ਕਮਿਸ਼ਨਰ ਰਵਚਰਨ ਸਿੰਘ ਬਰਾੜ ਅਤੇ ਇਲਾਕੇ ਦੇ ਪੁਲਿਸ ਮੁਲਾਜ਼ਮਾਂ ਅਤੇ ਅਧਿਕਾਰੀਆਂ ਦੇ ਨਾਲ ਇਕ ਬੈਠਕ ਕੀਤੀ (mla held meeting with police officers) ਗਈ। ਜਿਸ ਵਿੱਚ ਡਾ ਰਾਜਿੰਦਰਪਾਲ ਕੌਰ ਛੀਨਾ ਨੇ ਪੁਲਿਸ ਮੁਲਾਜ਼ਮਾਂ ਨੂੰ ਕਿਹਾ ਕਿ ਦੱਖਣੀ ਹਲਕੇ ਦੇ ਵਿਚ ਟਾਈਮ ਜੁਰਮ ਲਗਾਤਾਰ ਵਧ ਰਿਹਾ ਹੈ ਜਿਸ ਤੇ ਠੱਲ੍ਹ ਪਾਉਣ ਦੀ ਵਿਸ਼ੇਸ਼ ਲੋੜ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੁਲਿਸ ਨਾਲ ਜੋ ਅੱਜ ਬੈਠਕ ਹੋਈ ਹੈ ਬਹੁਤ ਚੰਗੇ ਮਾਹੌਲ ਚ ਹੋਈ ਹੈ ਅਤੇ ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਇਲਾਕੇ ਦੇ ਵਿੱਚ ਜੁਰਮ ਤੇ ਕਾਬੂ ਪਾਇਆ ਜਾਵੇਗਾ (police assured to curb the crime rate)।
ਇਸ ਦੌਰਾਨ ਹਰਜਿੰਦਰਪਾਲ ਕੌਰ ਛੀਨਾ ਨੇ ਕਿਹਾ ਕਿ ਸਾਨੂੰ ਇਸ ਗੱਲ ਦੀ ਵੀ ਜਾਣਕਾਰੀ ਹੈ ਕਿ ਸਟਾਫ ਦੀ ਪੰਜਾਬ ਪੁਲਿਸ ਅਤੇ ਹੋਰ ਮਹਿਕਮਿਆਂ ਦੇ ਵਿੱਚ ਭਾਰੀ ਕਮੀ ਹੈ।(shortage of staff in police and other departments) ਜਿਸ ਨੂੰ ਪੂਰਾ ਕਰਨ ਲਈ ਲਗਾਤਾਰ ਉਪਰਾਲੇ ਵੀ ਕੀਤੇ ਜਾ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੇ ਹਲਕੇ ਵਿੱਚ ਲੇਬਰ ਵੱਡੀ ਤਦਾਦ ਵਿੱਚ ਰਹਿੰਦੀ ਹੈ ਅਤੇ ਜਿਸ ਕਰਕੇ ਹਲਕੇ ਵਿੱਚ ਕਾਫ਼ੀ ਜੁਰਮ ਵੀ ਹੈ। ਇਸ ਕਰਕੇ ਇਲਾਕੇ ਦੇ ਵਿੱਚ ਜੁਰਮ ਤੇ ਕਾਬੂ ਪਾਉਣ ਲਈ ਉਨ੍ਹਾਂ ਵੱਲੋਂ ਅੱਜ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਬੈਠਕ ਕੀਤੀ ਗਈ ਹੈ।
ਉੱਧਰ ਦੂਜੇ ਪਾਸੇ ਜੁਆਇੰਟ ਕਮਿਸ਼ਨਰ ਪ੍ਰਭ ਚਰਨ ਬਰਾੜ ਨੇ ਕਿਹਾ ਕਿ ਸਾਨੂੰ ਇਸ ਗੱਲ ਦੀ ਹੀ ਸਿਖਲਾਈ ਦਿੱਤੀ ਗਈ ਹੈ ਕਿ ਕਿਵੇਂ ਘੱਟ ਫੋਰਸ ਦੇ ਵਿੱਚ ਜੁਰਮ ਤੇ ਕਾਬੂ ਪਾਉਣਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡੀ ਪੁਲਿਸ ਕਮਿਸ਼ਨਰ ਨਾਲ ਪਹਿਲਾਂ ਹੀ ਬੈਠਕ ਹੋ ਚੁੱਕੀ ਹੈ (meeting with police commissioner already held) ਇਲਾਕੇ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਭ੍ਰਿਸ਼ਟਾਚਾਰ ਨੂੰ ਵਧਣ ਫੁੱਲਣ ਨਹੀਂ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਥਾਣਿਆਂ ਦੇ ਵਿਚ ਵੀ ਲੋਕਾਂ ਨਾਲ ਚੰਗੀ ਡੀਲਿੰਗ ਸਬੰਧੀ ਸੀਨੀਅਰ ਅਫ਼ਸਰਾਂ ਦੀ ਜਵਾਬਦੇਹੀ ਹੋਵੇਗੀ ਉਨ੍ਹਾਂ ਕਿਹਾ ਕਿ ਇਲਾਕੇ ਦੇ ਵਿਚੋਂ ਜੁਰਮ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਸਾਡੀ ਪਹਿਲ ਹੋਵੇਗੀ ਇਸ ਨੂੰ ਲੈ ਕੇ ਲਗਾਤਾਰ ਸਾਡੀਆਂ ਬੈਠਕਾਂ ਵੀ ਹੋ ਰਹੀਆਂ ਨੇ ਅਤੇ ਸੀਨੀਅਰ ਅਧਿਕਾਰੀਆਂ ਨੂੰ ਇਸ ਸਬੰਧੀ ਹਦਾਇਤਾਂ ਵੀ ਦਿੱਤੀਆਂ ਗਈਆਂ ਹਨ।
ਇਹ ਵੀ ਪੜ੍ਹੋ:ਸਰਕਾਰ ਨੂੰ ਨਾਂ ਭੇਜਣ ਤੋਂ ਪਹਿਲਾਂ ਮੋਰਚੇ ਨੇ ਮੰਗੀ ਕਮੇਟੀ ਦੀ ਪੂਰੀ ਜਾਣਕਾਰੀ, ਕਿਹਾ- 'ਕੌਣ ਹੋਵੇਗਾ ਚੇਅਰਮੈਨ'