ਲੁਧਿਆਣਾ: ਲੌਕਡਾਊਨ ਦੌਰਾਨ ਵੀ ਗੁੰਡਾਗਰਦੀ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਤਾਜ਼ਾ ਮਾਮਲਾ ਜ਼ਿਲ੍ਹੇ ਦੀ ਬਿਹਾਰੀ ਕਾਲੋਨੀ ਤਾਜਪੁਰ ਰੋਡ ਦਾ ਹੈ, ਜਿੱਥੇ ਮਜ਼ਦੂਰਾਂ ਦਾ ਕੰਮ ਕਰਨ ਵਾਲੇ ਨਿਕਲੇਸ਼ ਚੌਧਰੀ ਨਾਮ ਦੇ 35 ਸਾਲਾ ਵਿਅਕਤੀ ਨੂੰ ਤਿੰਨ ਤੋਂ ਚਾਰ ਘੰਟੇ ਬੰਦੀ ਬਣਾ ਕੇ ਕੁੱਟਮਾਰ ਕੀਤੀ ਗਈ। ਜਿਸ ਦੀ ਸੀਸੀਟੀਵੀ ਸਾਹਮਣੇ ਆਈ ਹੈ। ਮਾਮਲੇ ’ਚ ਜਿਸ ਵਿਅਕਤੀ ’ਤੇ ਕੁੱਟਮਾਰ ਦੇ ਇਲਜਾਮ ਲੱਗੇ ਹਨ ਉਹ ਇੱਕ ਸਿਵਲ ਵਰਦੀ ’ਚ ਪੁਲਿਸ ਮੁਲਾਜ਼ਮ ਦੀ ਗੱਡੀ ਚਲਾਉਦਾ ਨਜ਼ਰ ਆ ਰਿਹਾ ਹੈ। ਉਥੇ ਹੀ ਮਾਮਲੇ ’ਚ ਪੀੜਤ ਪਰਿਵਾਰ ਨੇ ਪੁਲਿਸ ਉੱਤੇ ਕਾਰਵਾਈ ਨਾ ਕਰਨ ਦੇ ਇਲਜਾਮ ਲਗਾਏ ਹਨ।
ਇਹ ਵੀ ਪੜੋ: ਪੰਜਾਬ 'ਚ ਕੰਮ ਕਰਨ ਤੋਂ ਪ੍ਰਸ਼ਾਂਤ ਕਿਸ਼ੋਰ ਦੀ ਕੈਪਟਨ ਨੂੰ ਸਿੱਧੀ ਨਾਂਹ !
ਪੀੜਤ ਵਿਅਕਤੀ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਇਲਜ਼ਾਮ ਲਗਾਇਆ ਹੈ ਕਿ ਉਸ ’ਤੇ ਚੋਰੀ ਦਾ ਇਲਜ਼ਾਮ ਲਗਾਕੇ ਉਸ ਨੂੰ ਬੰਦੀ ਬਣਾ ਕੇ ਉਸ ਨਾਲ ਕਈ ਘੰਟਿਆਂ ਤੱਕ ਕੁੱਟਮਾਰ ਕੀਤੀ ਗਈ ਹੈ ਅਤੇ ਜਦੋਂ ਉਹ ਪੁਲਿਸ ਕੋਲ ਇਨਸਾਫ ਮੰਗਣ ਲਈ ਗਏ ਤਾਂ ਉਲਟਾ ਉਸ ਨੂੰ ਹੀ ਡਰਾ ਧਮਕਾ ਕੇ ਵਾਪਸ ਭੇਜ ਦਿੱਤਾ ਗਿਆ। ਜਦ ਇਸ ਪੂਰੇ ਮਾਮਲੇ ਦੀ ਜਾਣਕਾਰੀ ਥਾਣਾ ਡਵੀਜ਼ਨ ਨੰਬਰ 7 ਦੇ ਇੰਚਾਰਜ ਨਾਲ ਗੱਲ ਕੀਤੀ ਤਾ ਉਨ੍ਹਾਂ ਨੇ ਕਿਹਾ ਕੀ ਮਾਮਲੇ ਦੀ ਜਾਂਚ ਕਰ ਰਹੇ ਹਾਂ ਪੀੜਤ ਨੂੰ ਬੁਲਾ ਕੇ ਪੁੱਛ ਗਿੱਛ ਕੀਤੀ ਜਾਏਗੀ ਤੇ ਮਾਮਲੇ ’ਚ ਮੁਲਜ਼ਮ ਖ਼ਿਲਾਫ਼ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ।
ਇਹ ਵੀ ਪੜੋ: ਇਨਸਾਫ ਤਾਂ ਹੋਕੇ ਰਹੇਗਾ ਚਾਹੇ ਕੋਈ ਵੀ ਕੀਮਤ ਚੁਕਾਉਣੀ ਪਵੇ : ਸਿੱਧੂ