ਲੁਧਿਆਣਾ: ਜ਼ਿਲ੍ਹੇ ਵਿੱਚ ਸਾਈਕਲ ਇੰਡਸਟਰੀ ਨੂੰ ਕਰੋੜਾਂ ਰੁਪਏ ਦਾ ਚੂਨਾ ਲਾਉਣ ਦਾ ਮਾਮਲਾ ਸਾਹਮਣੇ ਆਇਆ ਸੀ ਇਸ ਮਾਮਲੇ ਵਿੱਚ ਇਕ ਮੁਲਜ਼ਮ ਨੂੰ ਬੀਤੇ ਦਿਨ ਸਾਈਕਲ ਇੰਡਸਟਰੀ ਵਾਲਿਆ ਨੇ ਗਿੱਲ ਰੋਡ ਦਸ਼ਮੇਸ਼ ਨਗਰ ਤੋਂ ਫੜ੍ਹ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ।
ਦੱਸ ਦਈਏ ਕਿ ਮੁਲਜ਼ਮ ਅਨੁਜ ਉੱਤਰ ਪ੍ਰਦੇਸ਼ ਦੇ ਗੋਰਖਪੁਰ ਦਾ ਰਹਿਣ ਵਾਲਾ ਹੈ, ਸਾਈਕਲ ਇੰਡਸਟਰੀ ਦਾ ਕਹਿਣਾ ਹੈ ਕਿ ਹੁਣ ਤੱਕ ਇਹ ਸਾਇਕਲ ਇੰਡਸਟਰੀਜ਼ ਲੁਧਿਆਣਾ ਨੂੰ 20 ਕਰੋੜ ਰੁਪਏ ਤੱਕ ਦਾ ਚੂਨਾ ਲਗਾ ਚੁੱਕਾ ਹੈ, ਮੁਲਜ਼ਮ ਲੁਧਿਆਣਾ ਦੀ ਹੀ ਇੱਕ ਸਾਈਕਲ ਕੰਪਨੀ ਤੋਂ ਡਲਿਵਰੀ ਲੈਣ ਆਇਆ ਸੀ ਜਦੋਂ ਉਸ ਨੂੰ ਕਾਬੂ ਕੀਤਾ ਗਿਆ, ਇਸ ਤੋਂ ਪਹਿਲਾਂ ਗੌਰਵ ਕੁਮਾਰ ਨਾਮ ਦਾ ਵੀ ਇੱਕ ਵਿਅਕਤੀ ਆਇਆ ਸੀ ਜੋ ਕਿ ਲੁਧਿਆਣਾ ਤੋਂ ਹੀ ਸਬੰਧਤ ਹੈ ਉਸ ਨੇ ਹੀ ਡੀਲ ਕੀਤੀ ਸੀ।
ਯੂਸੀਪੀਐਮਏ ਦੇ ਪ੍ਰਧਾਨ ਨੇ ਦੱਸਿਆ ਕਿ ਇਹ ਗਿਰੋਹ ਪਹਿਲਾਂ ਸਾਈਕਲ ਇੰਡਸਟਰੀ ਦਾ ਵਿਸ਼ਵਾਸ ਜਿੱਤਣ ਲਈ ਉਨ੍ਹਾਂ ਤੋਂ ਮਾਲ ਲੈਕੇ ਚੈੱਕ ਕਲੀਅਰ ਕਰਵਾ ਦਿੰਦਾ ਸੀ ਅਤੇ ਫਿਰ ਵੱਡਾ ਆਰਡਰ ਚੈੱਕ ਰਾਹੀਂ ਲੈਂਦਾ ਸੀ ਅਤੇ ਉਹ ਚੈੱਕ ਕਲੀਅਰ ਹੀ ਨਹੀਂ ਹੁੰਦਾ ਸੀ ਹੁਣ ਤੱਕ 30 ਸਾਈਕਲ ਪਾਰਟਸ ਅਤੇ ਸਾਈਕਲ ਬਣਾਉਣ ਵਾਲੀਆਂ ਕੰਪਨੀਆਂ ਨੂੰ ਇਹ ਅਪਣਾ ਸ਼ਿਕਾਰ ਬਣਾ ਚੁੱਕੇ ਹਨ। ਕਾਫੀ ਦੇਰ ਤੋਂ ਇੰਡਸਟਰੀ ਵਾਲੇ ਇਸ ਤੋਂ ਪਰੇਸ਼ਾਨ ਸੀ ਅਤੇ ਜਦੋਂ ਇਹ ਨਵੀਂ ਇੰਡਸਟਰੀ ਨੂੰ ਸ਼ਿਕਾਰ ਬਣਾਉਣ ਆਇਆ ਤਾਂ ਮੌਕੇ ਤੇ ਕਾਬੂ ਹੋ ਗਿਆ।
ਡੀਐਸ ਚਾਵਲਾ ਨੇ ਦੱਸਿਆ ਕਿ ਮੁੱਖ ਮੁਲਜ਼ਮ ਗੌਰਵ ਜੋ ਕਿ ਖ਼ੁਦ ਨੂੰ ਕਿਸੇ ਪੱਤਰਕਾਰ ਦਾ ਪਤੀ ਦੱਸਦਾ ਹੈ ਉਹ ਵੀ ਇਸ ਚ ਸ਼ਾਮਿਲ ਹੈ ਜਦਕਿ ਉਸ ਦੀ ਪਤਨੀ ਕੋਈ ਰਜਿਸਟਰ ਪੱਤਰਕਾਰ ਨਹੀਂ ਹੈ।
ਉੱਧਰ ਹਲਕਾ ਆਤਮ ਨਗਰ ਦੇ ਵਿਧਾਇਕ ਕੁਲਵੰਤ ਸਿਧੂ ਨੇ ਕਿਹਾ ਕਿ ਅਸੀਂ ਪੁਲਿਸ ਨੂੰ ਕਹਿ ਦਿੱਤਾ ਹੈ ਕਿ ਇਸ ਮਾਮਲੇ ਦੀ ਤਹਿ ਤੱਕ ਜਾਂਚ ਕੀਤੀ ਜਾਵੇ ਉਨ੍ਹਾਂ ਕਿਹਾ ਕਿ ਇਹ ਵੱਡਾ ਘੁਟਾਲਾ ਹੈ ਅਤੇ ਸਾਈਕਲ ਕਾਰੋਬਾਰੀ ਇਸ ਤੋਂ ਕਾਫੀ ਸਮੇਂ ਤੋਂ ਪਰੇਸ਼ਾਨ ਸਨ।
ਇਹ ਵੀ ਪੜੋ: ਲੁਧਿਆਣਾ ਕੋਰਟ ਵਿੱਚ ਭਾਰਤ ਭੂਸ਼ਣ ਆਸ਼ੂ ਦੀ ਪੇਸ਼ੀ, ਮਿਲਿਆ ਦੋ ਦਿਨ ਦਾ ਰਿਮਾਂਡ