ਲੁਧਿਆਣਾ: ਲੁਧਿਆਣਾ ਦੇ ਲਾਡੋਵਾਲ(Ludhiana Ladowal ) ਟੋਲ ਪਲਾਜ਼ਾ ਨੂੰ ਮੁੜ ਤੋਂ ਸ਼ੁਰੂ ਕੀਤਾ ਗਿਆ ਸੀ, ਜਿਸ ਦਾ ਕਿਸਾਨ ਜਥੇਬੰਦੀਆਂ ਨੇ ਕਰੜਾ ਵਿਰੋਧ ਕੀਤਾ। ਉਹਨਾਂ ਟੋਲ ਪਲਾਜ਼ਾ ਨੂੰ ਮੁੜ ਤੋਂ ਬੰਦ ਕਰਵਾ ਦਿੱਤਾ।
ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਕਿਸਾਨ ਜਥੇਬੰਦੀਆਂ ਟੋਲ ਮੁੜ ਖੁਲ੍ਹਵਾਉਣ ਦਾ ਫ਼ੈਸਲਾ ਨਹੀਂ ਲੈਂਦੀਆਂ ਉਦੋਂ ਤਕ ਟੋਲ ਪਲਾਜ਼ੇ ਬੰਦ ਰਹਿਣਗੇ। ਉਨ੍ਹਾਂ ਨੇ ਕਿਹਾ ਕਿ ਟੋਲ ਪ੍ਰਬੰਧਕਾਂ ਨੇ ਟੋਲ ਟੈਕਸ ਵਧਾਇਆ ਹੈ, ਲੋਕ ਪਹਿਲਾਂ ਹੀ ਵਾਧੂ ਟੋਲ ਦੇ ਕੇ ਆਪਣੇ ਵਾਹਨ ਇੱਥੋਂ ਕੱਢ ਰਹੇ ਨੇ ਉੱਤੋਂ ਸਰਕਾਰਾਂ ਮੁੜ ਮੁੜ ਤੋਂ ਸੜਕਾਂ 'ਤੇ ਟੋਲ ਲਗਾਈ ਜਾ ਰਹੀ ਹੈ। ਜਿਸ ਕਰਕੇ ਜੋ ਕੀਮਤਾਂ ਵਧਾਈਆਂ ਗਈਆਂ ਹਨ, ਜਦੋਂ ਤੱਕ ਉਹ ਵਾਪਸ ਨਹੀਂ ਹੁੰਦੀਆਂ ਉਦੋਂ ਤੱਕ ਟੋਲ ਨਹੀਂ ਚੱਲਣ ਦਿੱਤੇ ਜਾਣਗੇ।
ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਲੁਧਿਆਣਾ ਟੋਲ ਪਲਾਜ਼ਾ 'ਤੇ ਪਹੁੰਚ ਕੇ ਟੋਲ ਬੰਦ ਕਰਵਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਜਥੇਬੰਦੀਆਂ ਨੇ ਇਨ੍ਹਾਂ ਨੂੰ 15 ਤਰੀਕ ਤੱਕ ਧਰਨਾ ਚੁੱਕਣ ਦਾ ਸਮਾਂ ਦਿੱਤਾ ਸੀ, ਉਹਨਾਂ ਕਿਹਾ ਕਿ ਟੋਲ 'ਤੇ ਜਿਨ੍ਹਾਂ ਪਹਿਲਾਂ ਲੈਂਦੇ ਸਨ ਉਨ੍ਹਾਂ ਹੀ ਲੈਣ ਲਈ ਕਿਹਾ ਸੀ, ਪਰ ਲਾਡੋਵਾਲ ਟੋਲ ਪਲਾਜ਼ਾ ਨੇ ਪੈਟਰੋਲ ਦੀਆਂ ਕੀਮਤਾਂ 'ਚ ਵਾਧਾ ਕਹਿ ਕੇ ਲੋਕਾਂ ਤੋਂ ਪੈਸੇ ਲੈ ਰਹੇ ਹਨ।
ਜਿਸ ਕਰਕੇ ਅੱਜ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਹ ਦੁਪਹਿਰ ਵੇਲੇ ਟੋਲ ਖੋਲ੍ਹ ਦਿੱਤਾ ਗਿਆ ਤਾਂ ਤੁਰੰਤ ਕਿਰਤੀ ਕਿਸਾਨ ਯੂਨੀਅਨ ਕਿਸਾਨ ਜਥੇਬੰਦੀਆਂ ਨੇ ਪਹੁੰਚ ਕੇ ਇਹ ਟੋਲ ਟੈਕਸ ਬੰਦ ਕਰਵਾ ਦਿੱਤਾ ਹੈ ਜੋ ਕਿ ਕਿਸਾਨ ਜਥੇਬੰਦੀਆਂ ਦੇ ਅਗਲੇ ਹੁਕਮਾਂ ਤੱਕ ਬੰਦ ਰਹੇਗਾ।
ਇਹ ਵੀ ਪੜ੍ਹੋ:ਪਾਰਟੀਆਂ ਚੋਣ ਮੈਨੀਫੈਸਟੋ 'ਚ ਵਾਤਾਵਰਣ ਨੂੰ ਬਣਾਉਣ ਅਹਿਮ ਮੁੱਦਾ: ਸੀਚੇਵਾਲ