ETV Bharat / city

ਆਟਾ ਖਾਓ ਸਿਹਤ ਬਣਾਓ, ਗੁਰਪਾਲ ਗਰੇਵਾਲ ਦੇ ਹਰ ਪਾਸੇ ਚਰਚੇ - cycle atta chakki news

ਲੁਧਿਆਣਾ ’ਚ ਗੁਰਪਾਲ ਸਿੰਘ ਗਰੇਵਾਲ ਵੱਲੋਂ ਸਾਈਕਲ ਵਾਲੀ ਆਟਾ ਚੱਕੀ (cycle atta chakki) ਤਿਆਰ ਕੀਤੀ ਗਈ ਹੈ। ਜਿਸ ਨੂੰ ਚਲਾਉਣ ਨਾਲ ਸਿਹਤ ਵੀ ਬਣਾਈ ਜਾ ਸਕਦੀ ਹੈ ਅਤੇ ਸ਼ੁੱਧ ਆਟਾ ਵੀ ਮਿਲਦਾ ਹੈ। ਪੜੋ ਪੂਰੀ ਖ਼ਬਰ...

ਸਾਈਕਲ ਵਾਲੀ ਆਟਾ ਚੱਕੀ
ਸਾਈਕਲ ਵਾਲੀ ਆਟਾ ਚੱਕੀ
author img

By

Published : Dec 8, 2021, 2:06 PM IST

ਲੁਧਿਆਣਾ: ਸਾਈਕਲ ਚਲਾਉਣ ਨਾਲ ਜਿੱਥੇ ਸਿਹਤ ਚੰਗੀ ਹੁੰਦੀ ਹੈ ਉੱਥੇ ਹੀ ਦੂਜੇ ਪਾਸੇ ਇਸ ਨਾਲ ਕਣਕ ਵੀ ਪਿਸੀ ਜਾ ਸਕੇਗੀ। ਜੀ ਹਾਂ ਲੁਧਿਆਣਾ ’ਚ ਗੁਰਪਾਲ ਸਿੰਘ ਗਰੇਵਾਲ ਵੱਲੋਂ ਇੱਕ ਅਜਿਹੀ ਹੀ ਸਾਈਕਲ ਬਣਾਈ ਗਈ ਹੈ ਜਿਸਦੇ ਪੈਡਲ ਚਲਾਉਣ ਨਾਲ ਸਿਹਤ ਵੀ ਬਣਦੀ ਹੈ ਅਤੇ ਸ਼ੁੱਧ ਆਟਾ ਵੀ ਮਿਲਦਾ ਹੈ। ਇਸ ਸਾਈਕਲ ਵਾਲੀ ਆਟਾ ਚੱਕੀ ਦੇ ਪੈਡਲ ਚਲਾਉਣ ਨਾਲ ਚੱਕੀ ਚਲਦੀ ਹੈ ਅਤੇ ਐਕਸਰਸਾਈਜ ਦੇ ਨਾਲ ਨਾਲ ਸ਼ੁੱਧ ਆਟਾ ਵੀ ਮਿਲਦਾ ਹੈ।

ਇਸ ਸਬੰਧੀ ਗੁਰਪਾਲ ਸਿੰਘ ਨੇ ਦੱਸਿਆ ਕਿ ਜਦੋ ਕੋਰੋਨਾ ਕਾਲ ਸੀ ਉਸ ਸਮੇਂ ਉਸਦੇ ਦੇ ਦਿਮਾਗ ਚ ਇਹ ਵਿਚਾਰ ਆਇਆ ਅਤੇ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਜੋ ਕਿ ਪੰਜਾਬ ਨਾਲ ਸਬੰਧਿਤ ਹਨ ਉਨ੍ਹਾਂ ਨੇ ਅਜਿਹੀ ਚੱਕੀ ਬਣਾਉਣ ਦਾ ਆਰਡਰ ਦਿੱਤਾ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਸਬੰਧੀ ਕਾਫੀ ਰਿਸਰਚ ਕੀਤੀ ਅਤੇ ਫਿਰ ਉਨ੍ਹਾਂ ਨੇ ਇਹ ਚੱਕੀ ਤਿਆਰ ਕੀਤੀ। ਹੁਣ ਉਨ੍ਹਾਂ ਵੱਲੋਂ ਆਪਣੇ ਰੈਗੁਲਰ ਪ੍ਰੋਡਕਟ ਚ ਇਸ ਨੂੰ ਸ਼ਾਮਲ ਕਰ ਲਿਆ ਹੈ। ਗੁਰਪਾਲ ਨੇ ਦੱਸਿਆ ਕਿ ਉਨ੍ਹਾਂ ਨੇ ਹੁਣ ਤੱਕ 15 ਚੱਕੀਆਂ ਵੇਚ ਚੁੱਕੇ ਹਨ ਅਤੇ 5 ਚੱਕੀ ਦਾ ਆਰਡਰ ਉਨ੍ਹਾਂ ਕੋਲ ਹੋਰ ਹੈ।

ਸਾਈਕਲ ਵਾਲੀ ਆਟਾ ਚੱਕੀ

ਚੱਕੀ ਤਿਆਰ ਕਰਨ ਨੂੰ ਲਗਦਾ ਹੈ ਇੱਕ ਹਫਤੇ ਦਾ ਸਮਾਂ

ਗੁਰਪਾਲ ਸਿੰਘ ਗਰੇਵਾਲ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਬਣਾਈ ਜਾ ਰਹੀ ਇਹ ਚੱਕੀ ਇਕ ਹਫ਼ਤੇ ਦੇ ਵਿੱਚ ਤਿਆਰ ਹੁੰਦੀ ਹੈ। ਇਸਦਾ ਜ਼ਿਆਦਾਤਰ ਸਾਮਾਨ ਉਹ ਆਪਣਾ ਖ਼ੁਦ ਤਿਆਰ ਕਰਦੇ ਹਨ ਸਿਰਫ਼ ਸਾਈਕਲ ਬਾਹਰੋਂ ਮੰਗਵਾਈ ਕਰਵਾਈ ਜਾਂਦੀ ਹੈ। ਜਿਸ ਕਰਕੇ ਇਸ ਚੱਕੀ ਦੀ ਕੀਮਤ ਵਧ ਜਾਂਦੀ ਹੈ ਪਰ ਹੁਣ ਉਨ੍ਹਾਂ ਵੱਲੋਂ ਸਾਈਕਲ ਵੀ ਲੁਧਿਆਣਾ ਅੰਦਰ ਹੀ ਬਣਾਉਣ ਦਾ ਫ਼ੈਸਲਾ ਲਿਆ। ਗੁਰਪਾਲ ਸਿੰਘ ਨੇ ਉਮੀਦ ਜਤਾਉਂਦੇ ਹੋਏ ਕਿਹਾ ਕਿ ਇਸਦੀ ਕੀਮਤ ਹੋਰ ਘੱਟ ਜਾਵੇਗੀ। ਉਨ੍ਹਾਂ ਨੇ ਜਦੋਂ ਸ਼ੁਰੂਆਤ ਕੀਤੀ ਸੀ ਤਾਂ ਇਸ ਦੀ ਪਹਿਲੀ ਕੋਸਟ 35 ਹਜ਼ਾਰ ਰੁਪਏ ਸੀ ਜਦਕਿ ਹੁਣ ਉਨ੍ਹਾਂ ਨੇ ਇਸ ਦੀ ਕੀਮਤ ਘਟਾ ਕੇ 21 ਹਜ਼ਾਰ ਰੁਪਏ ’ਤੇ ਲਿਆਂਦੀ ਹੈ।

ਬਾਲੀਵੁੱਡ ਹੋਇਆ ਫੈਨ

ਗੁਰਪਾਲ ਗਰੇਵਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਸਭ ਤੋਂ ਪਹਿਲਾਂ ਆਰਡਰ ਬਾਲੀਵੁੱਡ ਦੇ ਇਕ ਵੱਡੇ ਅਦਾਕਾਰ ਨੇ ਦਿੱਤਾ ਸੀ ਜੋ ਕਿ ਪੰਜਾਬ ਤੋਂ ਸਬੰਧਤ ਹਨ ਹਾਲਾਂਕਿ ਉਨ੍ਹਾਂ ਨੇ ਮੀਡੀਆ ਵਿਚ ਉਨ੍ਹਾਂ ਦਾ ਨਾਂ ਲੈਣ ਤੋਂ ਇਨਕਾਰ ਕਰ ਦਿੱਤਾ। ਪਰ ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਨੇ ਆਪਣੀਆਂ ਵੀਡੀਓ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਤਾਂ ਇਸ ਦੀ ਮੰਗ ਹੋਰ ਵਧਣ ਲੱਗੀ।

ਕਈ ਪ੍ਰੋਡਕਟ ਕਰਦੇ ਹਨ ਤਿਆਰ

ਦੱਸ ਦਈਏ ਕਿ ਗਰੇਵਾਲ ਏਜੰਸੀ ਵੱਲੋਂ ਕਈ ਪ੍ਰੋਡਕਟ ਤਿਆਰ ਕੀਤੇ ਜਾਂਦੇ ਹਨ। ਗੁਰਪਾਲ ਨੇ ਦੱਸਿਆ ਕਿ ਅਸੀਂ ਬਿਜਲੀ ਨਾਲ ਚੱਲਣ ਵਾਲੀ ਛੋਟੀ ਚੱਕੀ ਵੀ ਤਿਆਰ ਕੀਤੀ ਹੈ। ਇਸ ਤੋਂ ਇਲਾਵਾ ਸੇਵੀਆਂ ਕੱਢਣ ਵਾਲੀ ਮਸ਼ੀਨ ਵੀ ਬਣਾਈ ਗਈ ਹੈ। ਇਸ ਤੋਂ ਇਲਾਵਾ ਘਰ ’ਚ ਗੰਨੇ ਦਾ ਜੂਸ ਕੱਢਣ ਵਾਲੀ ਮਸ਼ੀਨ ਵੀ ਤਿਆਰ ਕੀਤੀ ਜਾ ਰਹੀ ਹੈ ਜੋ ਆਮ ਲੋਕ ਘਰਾਂ ’ਚ ਵਰਤ ਸਕਣਗੇ।

15 ਚੱਕੀਆਂ ਵੇਚੀਆਂ, 5 ਦੇ ਹੋਰ ਆਰਡਰ

ਗਰੇਵਾਲ ਨੇ ਕਿਹਾ ਕਿ 15 ਚੱਕੀਆਂ ਹੁਣ ਤੱਕ ਅਸੀਂ ਵੇਚ ਚੁੱਕੇ ਹਨ ਤੇ 5 ਦੇ ਹੋਰ ਆਰਡਰ ਆ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇੱਕ ਚੱਕੀ ਤਿਆਰ ਕਰਨ ਲਈ ਇਕ ਹਫ਼ਤੇ ਦਾ ਸਮਾਂ ਲੱਗਦਾ ਹੈ, ਉਨ੍ਹਾਂ ਕਿਹਾ ਕਿ ਚੱਕੀ ਦੇ ਵਿੱਚ ਉਹ ਸਮੇਂ-ਸਮੇਂ ’ਤੇ ਨਵੇਂ ਬਦਲਾਅ ਕਰਦੇ ਰਹਿੰਦੇ ਹਨ। ਗਰੇਵਾਲ ਨੇ ਦੱਸਿਆ ਕਿ ਜਦੋਂ ਕੋਰੋਨਾ ਕਾਰਨ ਲੋਕ ਮਰ ਰਹੇ ਸੀ,ਬਾਜ਼ਾਰ ਬੰਦ ਸੀ, ਇਨ੍ਹਾਂ ਹੀ ਨਹੀਂ ਲੋਕਾਂ ਨੂੰ ਆਪਣੀ ਸਿਹਤ ਦੇ ਸਬੰਧੀ ਕਾਫੀ ਮੁਸ਼ੱਕਤ ਵੀ ਕਰਨੀ ਪੈਂਦੀ ਸੀ ਜਿਮ ਬੰਦ ਸੀ। ਫਿਰ ਉਨ੍ਹਾਂ ਨੇ ਸੋਚਿਆ ਕਿ ਕੁਝ ਅਜਿਹੀ ਕਾਢ ਕੱਢੀ ਜਾਵੇ। ਜਿਸ ਨਾਲ ਲੋਕਾਂ ਨੂੰ ਆਪਣੀ ਸਿਹਤ ਬਨਾਉਣ ਦੇ ਨਾਲ-ਨਾਲ ਸ਼ੁੱਧ ਆਟਾ ਵੀ ਖਾਣ ਨੂੰ ਮਿਲੇ ਜਿਸ ਕਰਕੇ ਉਨ੍ਹਾਂ ਨੇ ਇਹ ਚੱਕੀ ਤਿਆਰ ਕੀਤੀ।

ਇਹ ਵੀ ਪੜੋ: ਸਲਾਖਾਂ ਤੋੜ ਭੱਜੇ ਸਾਇਕਲ ਚੋਰ ਨੇ ਚੰਡੀਗੜ੍ਹ ਪੁਲਿਸ ਨੂੰ ਪਾਈਆਂ ਭਾਜੜਾਂ !

ETV Bharat Logo

Copyright © 2025 Ushodaya Enterprises Pvt. Ltd., All Rights Reserved.