ਲੁਧਿਆਣਾ: ਜ਼ਿਲ੍ਹੇ ’ਚ ਇੱਕ ਪਾਸੇ ਜਿੱਥੇ ਕੋਰੋਨਾ ਮਹਾਂਮਾਰੀ ਦੇ ਮਾਮਲੇ ਲਗਾਤਾਰ ਵਧ ਰਹੀ ਉੱਥੇ ਹੀ ਦੂਜੇ ਪਾਸੇ ਸਿਵਲ ਸਰਜਨ ਦਫ਼ਤਰ ਵਿੱਚ ਹੀ ਵੱਡੀ ਲਾਪ੍ਰਵਾਹੀ ਵੇਖਣ ਨੂੰ ਮਿਲੀ ਹੈ ਜਿਥੇ ਇੱਕ ਪਾਸੇ ਤਾਂ ਟੀਕਾਕਰਨ ਵਾਲਿਆਂ ਦੀਆਂ ਕਤਾਰਾਂ ਲੱਗੀਆਂ ਹੋਈਆਂ ਹਨ, ਉੱਥੇ ਨਾਲ ਹੀ ਕੋਰੋਨਾ ਟੈਸਟ ਕਰਵਾਉਣ ਵਾਲਿਆਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਹਨ। ਟੀਕਾ ਲਗਵਾਉਣ ਆਏ ਲੋਕਾਂ ਨੇ ਕਿਹਾ ਕਿ ਇੱਥੇ ਨਾ ਤਾਂ ਪਹਿਲੀ ਡੋਜ਼ ਵਾਲਿਆਂ ਦਾ ਪਤਾ ਲੱਗ ਰਿਹਾ ਨਾ ਹੀ ਦੂਜੀ ਡੋਜ਼ ਵਾਲਿਆਂ ਦਾ ਕੋਈ ਹਿਸਾਬ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੇ ਪ੍ਰਬੰਧ ਨਾ ਮਾਤਰ ਨੇ ਅਤੇ ਲੋਕ ਆਪਣੀ ਜਾਨ ਜੋਖਮ ’ਚ ਪਾ ਕੇ ਟੀਕਾਕਰਨ ਕਰਵਾਉਣ ਆ ਰਹੇ ਹਨ।
ਸਾਡੀ ਟੀਮ ਵੱਲੋਂ ਜਦੋਂ ਸਿਵਲ ਸਰਜਨ ਦਫਤਰ ’ਚ ਸਥਿਤ ਅਰਬਨ ਕਮਿਊਨਿਟੀ ਹੈਲਥ ਸੈਂਟਰ ਦਾ ਜਾਇਜ਼ਾ ਲਿਆ ਗਿਆ ਤਾਂ ਹਾਲਾਤ ਡਰਾਉਣ ਵਾਲੇ ਸਨ ਜਿੱਥੇ ਇੱਕ ਪਾਸੇ ਤਾਂ ਬਜ਼ੁਰਗ ਟੀਕਾਕਰਨ ਹੋ ਰਿਹਾ ਸੀ ਤੇ ਦੂਜੇ ਪਾਸੇ ਲੰਮੀਆਂ ਕਤਾਰਾਂ ’ਚ ਖੜ੍ਹੇ ਲੋਕਾਂ ਦਾ ਕੋਰੋਨਾ ਟੈਸਟ ਕੀਤਾ ਜਾ ਰਿਹਾ ਹੈ। ਜੋ ਕਿਹਾ ਜਾ ਸਕਦਾ ਹੈ ਇੱਥੇ ਕੋਰੋਨਾ ਨੂੰ ਭਜਾਇਆ ਨਹੀਂ ਸਗੋਂ ਸੱਦਾ ਦਿੱਤਾ ਜਾ ਰਿਹਾ ਸੀ।
ਇਹ ਵੀ ਪੜੋ: ਕੋਰੋਨਾ ਇਲਾਜ 'ਚ ਪਲਾਜ਼ਮਾ ਥੈਰੇਪੀ ਲਾਜ਼ਮੀ, ਜਾਣੋ ਵਕੈਸੀਨੇਸ਼ਨ ਮਗਰੋਂ ਕਿੰਨੇ ਦਿਨਾਂ ਬਾਅਦ ਡੋਨੇਟ ਕਰ ਸਕਦੇ ਹੋ ਪਲਾਜ਼ਮਾ