ਲੁਧਿਆਣਾ:ਪੂਰੇ ਦੇਸ਼ ਭਰ ਵਿੱਚ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਹੈ।ਇਸੇ ਦੇ ਤਹਿਤ ਲੁਧਿਆਣਾ ਦੀ ਪ੍ਰਸਿੱਧ ਸਮਾਜ ਸੇਵੀ ਜਾਨ੍ਹਵੀ ਬਹਿਲ ਦੇ ਵੱਲੋਂ ਤਿਰੰਗਾ ਲਹਿਰਾਇਆ ਗਿਆ।ਜਿਸ ਵਿਚ ਲੁਧਿਆਣਾ ਤੋਂ ਵਿਧਾਇਕ ਕੁਲਦੀਪ ਵੈਦ ਅਤੇ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਅਤੇ ਕੌਂਸਲਰ ਮਮਤਾ ਆਸ਼ੂ ਵਿਸ਼ੇਸ਼ ਤੌਰ ਤੇ ਪਹੁੰਚੇ ਜਿਨ੍ਹਾਂ ਨੇ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ।
ਇਸ ਮੌਕੇ ਵਿਧਾਇਕ ਕੁਲਦੀਪ ਵੈਦ ਨੇ ਕਿਹਾ ਕਿ ਵੱਡੀਆਂ ਕੁਰਬਾਨੀਆਂ ਦੇ ਕੇ ਸਾਨੂੰ ਇਹ ਆਜ਼ਾਦੀ ਮਿਲੀ ਹੈ ਇਸ ਕਰਕੇ ਸਾਡੇ ਸਾਰੇ ਦੇਸ਼ ਵਾਸੀਆਂ ਨੂੰ ਨਾ ਸਿਰਫ਼ ਆਜ਼ਾਦੀ ਦਿਵਸ ਲਈ ਉਹ ਵਧਾਈ ਦਿੰਦੇ ਹਨ ਸਗੋਂ ਆਪਣੇ ਵਿਚਾਰਾ ਆਪਣੀ ਸੋਚ ਦੀ ਆਜ਼ਾਦੀ ਲਈ ਵੀ ਪ੍ਰੇਰਿਤ ਕਰਦੇ ਹਨ।
ਕੁਲਦੀਪ ਵੈਦ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਦੌਰਾਨ ਪੰਜਾਬ ਦੇ ਵਿੱਚ ਇੱਕ ਵੀ ਆਕਸੀਜਨ ਦੀ ਕਮੀ ਨਾਲ ਜਾਨ ਨਹੀਂ ਗਈ। ਸਮਾਜ ਸੇਵੀ ਜਾਨ੍ਹਵੀ ਬਹਿਲ ਨੇ ਦੱਸਿਆ ਕਿ ਕਿਵੇਂ ਅਸੀਂ ਆਜ਼ਾਦੀ ਦਿਵਸ ਮੌਕੇ ਛੋਟੇ ਛੋਟੇ ਬੱਚਿਆਂ ਨੂੰ ਤਿਰੰਗੇ ਤਾਂ ਦੇ ਦਿੰਦੇ ਹਨ ਪਰ ਨਾ ਸਿਰਫ ਛੋਟੇ ਬੱਚੇ ਕਈ ਵੱਡੇ ਵੀ ਇਸ ਦੀ ਬੇਅਦਬੀ ਕਰਦੇ ਹਨ।ਉਨ੍ਹਾਂ ਨੇ ਲੋਕਾਂ ਨੂੰ ਤਿਰੰਗੇ ਦਾ ਮਾਣ ਸਨਮਾਨ ਬਣਾਈ ਰੱਖਣ ਦੀ ਅਪੀਲ ਕੀਤੀ।