ਲੁਧਿਆਣਾ: ਮਾਛੀਵਾੜਾ(MACHHIWARA) ਦੇ ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਵਿਖੇ ਲੱਗਦੇ ਤਿੰਨ ਦਿਨ ਜੋੜ ਮੇਲ ਅੱਜ ਸਵੇਰੇ ਆਖੰਡ ਪਾਠਾਂ ਦੀ ਲੜੀ ਨਾਲ ਸ਼ੁਰੂ ਹੋ ਗਿਆ ਹੈ।
ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿਚ ਦੇਸ਼-ਵਿਦੇਸ਼ ਤੋਂ ਸ਼ਰਧਾਲੂ ਪੁੱਜੇ ਅਤੇ ਸੰਗਤਾਂ ਨੇ ਗੁਰੂ ਸਾਹਿਬ ਦੀਆਂ ਇਤਿਹਾਸਕ ਨਿਸ਼ਾਨੀਆਂ ਪਵਿੱਤਰ ਜੰਡ ਸਾਹਿਬ ਜਿਸ ਹੇਠਾਂ ਗੁਰੂ ਜੀ ਨੇ ਟਿੰਡ ਦਾ ਸਿਰਹਾਣਾ ਲਗਾ ਕੇ ਆਰਾਮ ਕੀਤਾ ਅਤੇ ਉਹ ਖੂਹ ਜਿਸਦਾ ਮਿੱਠਾ ਜਲ ਗੁਰੂ ਸਾਹਿਬ ਨੇ ਛਕਿਆ ਆਦਿ ਦੇ ਵੀ ਦਰਸ਼ਨ ਕੀਤੇ।
ਇਸ ਤੋਂ ਇਲਾਵਾ ਅੱਜ ਇਤਿਹਾਸਕ ਗੁਰਦੁਆਰਾ ਸ੍ਰੀ ਚੁਬਾਰਾ ਸਾਹਿਬ, ਗੁਰਦੁਆਰਾ ਗਨੀ ਖਾਂ ਨਬੀ ਖਾਂ ਸਾਹਿਬ ਅਤੇ ਗੁਰਦੁਆਰਾ ਕ੍ਰਿਪਾਨ ਭੇਂਟ ਸਾਹਿਬ ਵਿਖੇ ਵੀ ਸੰਗਤਾਂ ਦੀ ਆਮਦ ਰਹੀ। ਜੋੜ ਮੇਲ ’ਤੇ ਆਈਆਂ ਸੰਗਤਾਂ ਲਈ ਲੰਗਰ ਵੀ ਲਗਾਏ ਗਏ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਥਾਵਾਚਕ ਭਾਈ ਇਕਨਾਮ ਸਿੰਘ ਨੇ ਸੰਗਤਾਂ ਨੂੰ ਗੁਰੂ ਸਾਹਿਬ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ।
ਇਹ ਵੀ ਪੜ੍ਹੋ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਪੰਥਕ ਹਾਲਾਤਾਂ ਦੇ ਮੱਦੇਨਜ਼ਰ ਪੰਥਕ ਏਕਤਾ ਦੀ ਲੋੜ ‘ਤੇ ਜ਼ੋਰ