ਲੁਧਿਆਣਾ: ਆਈ.ਡਬਲਯੂ.ਐੱਸ ਕਲੋਨੀ ਦੇ ਵਿੱਚ ਕੁੱਟਮਾਰ ਦੀ ਵੀਡਿਓ ਲਗਾਤਾਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਨੌਜਵਾਨ 'ਤੇ ਕੀਤਾ ਜਾ ਰਿਹਾ ਹੈ। ਨੌਜਵਾਨ ਦੀ ਸ਼ਨਾਖਤ ਰਵੀ ਵਜੋਂ ਹੋਈ ਹੈ ਮਾਮੂਲੀ ਤਕਰਾਰ ਨੂੰ ਲੈ ਕੇ ਇਹ ਹੱਥਾਪਾਈ ਹੋਈ ਦੱਸੀ ਜਾ ਰਹੀ ਹੈ। ਝਗੜੇ 'ਚ ਜ਼ਖਮੀਂ ਹੋਏ ਨੌਜਵਾਨ ਨੇ ਦੱਸਿਆ ਕਿ ਉਸ 'ਤੇ ਹਥਿਆਰਾਂ ਨਾਲ ਹਮਲਾ ਕੀਤਾ ਗਿਆ। ਸੋਸ਼ਲ ਮੀਡੀਆ 'ਤੇ ਵੀਡੀਓ ਵੀ ਵਾਇਰਲ ਹੋ ਰਹੀ ਹੈ।
ਲੁਧਿਆਣਾ ਪੁਲਿਸ ਨੇ ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਇਹ ਪੁਰਾਣੀ ਰੰਜਿਸ਼ ਦਾ ਮਾਮਲਾ ਦੱਸਿਆ ਜਾ ਰਿਹਾ ਹੈ, ਇਸ ਪੂਰੀ ਘਟਨਾ ਵਿੱਚ 2 ਲੋਕ ਜਖ਼ਮੀ ਹੋਏ ਹਨ। ਇਨ੍ਹਾਂ ਵਿੱਚ ਰਵੀ ਅਤੇ ਉਸਦੀ ਮਾਂ ਸ਼ਾਮਲ ਹੈ। ਪੁਲਿਸ ਨੇ ਕਿਹਾ ਕਿ ਦੋਸ਼ ਲਗਾਏ ਗਏ ਹਨ ਕਿ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਹੈ, ਪਰ ਸਾਨੂੰ ਮੌਕੇ ਤੋਂ ਕਿਸੇ ਤਰ੍ਹਾਂ ਦੇ ਹਥਿਆਰ ਬਰਾਮਦ ਨਹੀਂ ਹੋਏ।
ਪੁਲਿਸ ਨੇ ਇਸ ਮਾਮਲੇ ਨੂੰ ਲੈ ਕੇ ਹੋਰ ਜੋ ਜਾਣਕਾਰੀ ਦਿੱਤੀ ਹੈ ਕਿ ਪੂਰੇ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ ਅਤੇ ਓਟੋ ਦਾ ਸ਼ੀਸ਼ਾ ਤੋੜਨ ਨੂੰ ਲੈ ਕੇ ਇਹ ਪੂਰਾ ਵਿਵਾਦ ਪੈਦਾ ਹੋਇਆ ਸੀ। ਗੁਆਂਢੀਆਂ ਨਾਲ ਪਹਿਲਾਂ ਹੀ ਉਨ੍ਹਾਂ ਦੀ ਕੋਈ ਪੁਰਾਣੀ ਰੰਜਿਸ਼ ਚੱਲ ਰਹੀ ਸੀ ਜਿਸ ਦੇ ਚਲਦਿਆਂ ਇਹ ਪੂਰਾ ਝਗੜਾ ਹੋ ਗਿਆ।
ਇਹ ਵੀ ਪੜ੍ਹੋ: ਮੋਟਰਸਾਈਕਲ ਨਾਲ ਟਕਰਾਇਆ ਅਵਾਰਾ ਪਸ਼ੂ, ਪਤਨੀ ਦੀ ਮੌਤ, ਪਤੀ ਗੰਭੀਰ ਜ਼ਖਮੀ