ETV Bharat / city

ਸੜਕ ’ਤੇ ਜੁਰਾਬਾਂ ਵੇਚਣ ਵਾਲੇ ਮਾਸੂਮ ਵੰਸ਼ ਦੀ ਸਰਕਾਰ ਨੇ ਫੜ੍ਹੀ ਬਾਂਹ

ਮੁੱਖ ਮੰਤਰੀ ਨੇ ਉਹਨਾਂ ਨਾਲ ਫੋਨ ਤੇ ਗੱਲਬਾਤ ਕੀਤੀ ਹੈ ਤੇ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਪੜ੍ਹਾਈ ਦਾ ਖਰਚਾ ਪੰਜਾਬ ਸਰਕਾਰ ਚੁੱਕੇਗੀ ਅਤੇ ਪਰਿਵਾਰ ਦੀ ਵੀ ਮਦਦ ਕਰੇਗੀ।

ਸੜਕ ’ਤੇ ਜੁਰਾਬਾਂ ਵੇਚਣ ਵਾਲੇ ਮਾਸੂਮ ਵੰਸ਼ ਦੀ ਸਰਕਾਰ ਨੇ ਫੜ੍ਹੀ ਬਾਂਹ
ਸੜਕ ’ਤੇ ਜੁਰਾਬਾਂ ਵੇਚਣ ਵਾਲੇ ਮਾਸੂਮ ਵੰਸ਼ ਦੀ ਸਰਕਾਰ ਨੇ ਫੜ੍ਹੀ ਬਾਂਹ
author img

By

Published : May 7, 2021, 8:12 PM IST

ਲੁਧਿਆਣਾ: ਸ਼ੋਸਲ ਮੀਡੀਆ ਤੇ ਇੱਕ ਬੱਚੇ ਦੀ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਸੀ ਜਿਸ ਮਾਸੂਮ ਵੰਸ਼ ਲੋਕਾਂ ਨੂੰ ਜੁਰਾਬਾਂ ਵੇਚ ਰਿਹਾ ਸੀ। ਬੱਚੇ ਦੀ ਮਾਸੂਮੀਅਤ ਅਤੇ ਉਸ ਦੀ ਮਜ਼ਬੂਰੀ ਚਿਹਰੇ ਤੋਂ ਝਲਕ ਰਹੀ ਸੀ। ਲਗਾਤਾਰ ਵੀਡੀਓ ਵਾਇਰਲ ਹੋਈ ਜਿਸ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਇਸ ਵਿੱਚ ਖੁਦ ਦਿਲਚਸਪੀ ਵਿਖਾਈ ਅਤੇ ਬੱਚੇ ਨੂੰ ਲੱਭਿਆ ਤਾਂ ਪਤਾ ਲੱਗਾ ਕਿ ਉਹ ਲੁਧਿਆਣੇ ਦਾ ਰਹਿਣ ਵਾਲਾ ਹੈ ਜਿਸ ਤੋਂ ਬਾਅਦ ਅਧਿਕਾਰੀਆਂ ਨੂੰ ਕਹਿ ਕੇ ਮੁੱਖ ਮੰਤਰੀ ਪੰਜਾਬ ਨੇ ਉਸ ਨੂੰ ਫੋਨ ਕੀਤਾ ਅਤੇ ਉਸ ਨਾਲ ਗੱਲਬਾਤ ਕਰਕੇ ਉਸ ਦੀ ਪੜ੍ਹਾਈ ਦਾ ਪੂਰਾ ਖਰਚਾ ਕਰਨ ਦਾ ਭਰੋਸਾ ਦਿੱਤਾ ਹੈ।

ਇਹ ਵੀ ਪੜੋ: ਮਜ਼ਬੂਰੀ ਨੇ ਮਾਸੂਮਾਂ ਨੂੰ ਸੜਕ ਕੰਢੇ ਲਾਇਆ ਸਮਾਨ ਵੇਚਣ

ਦਰਾਅਸਰ 10 ਸਾਲ ਦਾ ਵੰਸ਼ ਲੁਧਿਆਣੇ ਦਾ ਰਹਿਣ ਵਾਲਾ ਹੈ ਅਤੇ ਸਰਦੀਆਂ ਵਿੱਚ ਉਸ ਨੇ ਜੁਰਾਬਾਂ ਵੇਚਣ ਦਾ ਕੰਮ ਸ਼ੁਰੂ ਕੀਤਾ ਸੀ। ਉਸ ਦੇ ਘਰ ਦੀ ਆਰਥਿਕ ਹਾਲਾਤ ਕੁਝ ਖਾਸ ਸਹੀ ਨਹੀਂ ਹੈ ਜਿਸ ਕਰਕੇ ਉਸ ਨੂੰ ਮਜ਼ਬੂਰੀ ਵੱਸ ਇਹ ਕੰਮ ਕਰਨਾ ਪੈ ਰਿਹਾ ਸੀ। ਉਸ ਦੇ ਪਿਤਾ ਬਿਮਾਰ ਰਹਿੰਦੇ ਹਨ ਇਸੇ ਕਰਕੇ ਉਸ ਨੂੰ ਆਪਣੀ ਪੜ੍ਹਾਈ ਵੀ ਛੱਡਣੀ ਪਈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਨਾਲ ਫੋਨ ਤੇ ਗੱਲਬਾਤ ਕੀਤੀ ਹੈ ਤੇ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਪੜ੍ਹਾਈ ਦਾ ਖਰਚਾ ਪੰਜਾਬ ਸਰਕਾਰ ਚੁੱਕੇਗੀ ਅਤੇ ਪਰਿਵਾਰ ਦੀ ਵੀ ਮਦਦ ਕਰੇਗੀ। ਉਧਰ ਦੂਜੇ ਪਾਸੇ ਵੰਸ਼ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਦਾ ਕੰਮ ਕਰ ਬਹੁਤਾ ਨਹੀਂ ਚੱਲ ਰਿਹਾ ਸੀ ਅਤੇ ਬੱਚਾ ਖੁਦ ਹੀ ਇੱਕ ਦਿਨ ਘਰੋਂ ਸਮਾਨ ਵੇਚਣ ਲਈ ਨਿਕਲ ਗਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਸਾਡੀ ਹਰ ਮਦਦ ਕਰਨਗੇ।

ਇਹ ਵੀ ਪੜੋ: ਸ਼ਰਮਸਾਰ! ਮਾਲਕ ਆਪਣੇ ਨੌਕਰ ਦੀ ਲਾਸ਼ ਸੁੱਟ ਹੋਇਆ ਫਰਾਰ

ETV Bharat Logo

Copyright © 2024 Ushodaya Enterprises Pvt. Ltd., All Rights Reserved.