ਲੁਧਿਆਣਾ: ਜ਼ਿਲ੍ਹੇ ਵਿੱਚ ਇਨਕਮ ਟੈਕਸ ਵਿਭਾਗ (Department of Income Tax) ਵੱਲੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ (Manpreet Singh Ayali) ਦੇ ਘਰ ਸਮੇਤ ਕਈ ਥਾਵਾਂ ’ਤੇ ਇਕੋ ਸਮੇਂ ਛਾਪੇਮਾਰੀ ਕੀਤੀ ਗਈ, ਜਿਸ ਵਿੱਚ ਮਨਪ੍ਰੀਤ ਇਯਾਲੀ (Manpreet Singh Ayali) ਦੀ ਰਿਹਾਇਸ਼ ਤੇ ਦਫ਼ਤਰ ਫਾਰਮ ਹਾਉਸ ਸ਼ਾਮਲ ਹਨ।
ਇਹ ਵੀ ਪੜੋ: Guru Nanak Gurpurab 2021: ਮੁੜ ਖੁੱਲ੍ਹਿਆ ਕਰਤਾਰਪੁਰ ਲਾਂਘਾ
ਵਿਓਂ ਕਲੋਨੀ ਅਤੇ ਅਕਾਲੀ ਦਲ (Akali Dal) ਨਾਲ ਸਬੰਧਿਤ ਹੋਰ ਵੀ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ ਗਈ ਹੈ, ਜਿਸ ਦੇ ਚੱਲਦਿਆਂ ਲੁਧਿਆਣਾ ਵਿਧਾਇਕ ਮਨਪ੍ਰੀਤ ਸਿੰਘ ਇਆਲੀ (Manpreet Singh Ayali) ਦੇ ਸਮਰਥਕ ਉਨ੍ਹਾਂ ਦੇ ਘਰ ਦੇ ਬਾਹਰ ਇਕੱਠੇ ਹੋ ਗਏ ਤੇ ਉਨ੍ਹਾਂ ਦੀ ਸਪੋਰਟ ਵਾਸਤੇ ਸਾਬਕਾ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ (Darshan Singh Shivalik) ਵੀ ਉਨ੍ਹਾਂ ਦੇ ਘਰ ਦੇ ਬਾਹਰ ਪਹੁੰਚੇ ਗਏ ਸਨ।
ਇਸ ਮੌਕੇ ਦਰਸ਼ਨ ਸਿੰਘ ਸ਼ਿਵਾਲਿਕ (Darshan Singh Shivalik) ਨੇ ਕੇਂਦਰ ਉਪਰ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਕਿਸਾਨਾਂ ਦੀ ਮਦਦ ਕਰਨ ਉਪਰ ਬਣਾਇਆ ਜਾ ਰਿਹੈ ਨਿਸ਼ਾਨਾ ਅਤੇ ਉਨਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਵੱਖ-ਵੱਖ ਇਲਾਕਿਆਂ ਵਿੱਚ ਰੈਲੀਆਂ ਕਰ ਰਹੇ ਹਨ ਜਿਸ ਨੂੰ ਦੇਖਦੇ ਹੋਏ ਅਜਿਹੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ।
ਇਹ ਵੀ ਪੜੋ: ਰਾਜਸਥਾਨ 'ਚ ਪੈਟਰੋਲ 'ਤੇ 4 ਰੁਪਏ, ਡੀਜ਼ਲ 'ਤੇ 5 ਰੁਪਏ ਵੈਟ ਘਟਿਆ, ਅੱਜ ਰਾਤ 12 ਵਜੇ ਤੋਂ ਨਵੀਆਂ ਦਰਾਂ ਲਾਗੂ
ਉਹਨਾਂ ਨੇ ਕਿਹਾ ਕਿ ਫਿਲਹਾਲ ਉਹਨਾ ਦਾ ਮਨਪ੍ਰੀਤ ਸਿੰਘ ਇਆਲੀ (Manpreet Singh Ayali) ਨਾਲ ਸੰਪਰਕ ਨਹੀਂ ਹੋ ਸਕਿਆ ਅਤੇ ਉਨ੍ਹਾਂ ਨੇ ਇਸ ਦੇ ਬਾਰੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਨੂੰ ਜਾਣਕਾਰੀ ਦੇਣ ਦੀ ਵੀ ਗੱਲ ਕਹੀ, ਸ਼ਿਵਾਲਿਕ ਨੇ ਕਿਹਾ ਕੇਂਦਰ ਦੀ ਭਾਜਪਾ ਸਰਕਾਰ ਬੌਖਲਾ ਚੁਕੀ ਹੈ।
ਇਹ ਵੀ ਪੜੋ: ਤੇਜ਼ ਰਫਤਾਰ ਕਾਰ ਨੇ ਮਹਿਲਾ ਨੂੰ ਮਾਰੀ ਟੱਕਰ, ਘਟਨਾ ਸੀਸੀਟੀਵੀ ਚ ਕੈਦ