ਲੁਧਿਆਣਾ:ਲੁਧਿਆਣਾ ਵਿੱਚ ਸੋਮਵਾਰ ਨੂੰ ਕਰੋਨਾ ਦੇ ਨਵੇਂ 507 ਮਾਮਲੇ ਸਾਹਮਣੇ ਆਏ ਨੇ ਜੋ ਕੇ ਬੀਤੇ ਦਿਨਾਂ ਨਾਲੋਂ ਸਭ ਤੋਂ ਘੱਟ ਦਰਜ ਕੀਤੇ ਗਏ ਹਨ ਬੀਤੇ 2 ਹਫਤਿਆਂ ਵਿਚ ਨਵੇਂ ਕੇਸਾਂ ਦੀ ਇਹ ਸਭ ਤੋਂ ਘੱਟ ਤਦਾਦ ਹੈ ਅਤੇ ਕਰੋਨਾ ਨਾਲ ਅੱਜ 15 ਲੋਕਾਂ ਦੀ ਜਾਨ ਚਲੀ ਗਈ ਹੈ। 507 ਨਵੇਂ ਮਾਮਲੇ ਬੀਤੇ ਦਿਨ ਲਏ ਗਏ ਕੁਲ 11 ਹਜ਼ਾਰ 6 ਨਮੂਨਿਆਂ ਤੋਂ ਪ੍ਰਾਪਤ ਹੋਏ ਹਨ।
ਲੁਧਿਆਣਾ ਵਿੱਚ ਸੋਮਵਾਰ ਨੂੰ ਕਰੋਨਾ ਨੇ ਲਈ 15 ਲੋਕਾਂ ਦੀ ਜਾਨ ਇਸ ਤੋਂ ਇਲਾਵਾ ਹੁਣ ਲੁਧਿਆਣਾ ਵਿੱਚ ਐਕਟਿਵ ਕੇਸ ਵੀ ਲਗਾਤਾਰ ਘੱਟ ਰਹੇ ਨੇ, ਲੁਧਿਆਣਾ ਚ ਕੁਲ 7804 ਐਕਟਿਵ ਮਰੀਜ਼ ਕਰੋਨਾ ਦੇ ਹਨ ਜਿਨਾਂ ਵਿਚੋਂ 6323 ਵਲੋਂ ਆਪਣਾ ਇਲਾਜ਼ ਘਰ ਵਿਚ ਕੀਤਾ ਜਾ ਰਿਹਾ ਹੈ ਜਦੋਂ ਕੇ 152 ਸਰਕਾਰੀ ਹਸਪਤਾਲ ਵਿਚ ਜ਼ੇਰੇ ਇਲਾਜ ਹਨ, ਇਨ੍ਹਾਂ ਹੀ ਨਹੀਂ ਅੱਜ ਦੀਆਂ 15 ਮੌਤਾਂ ਮਿਲਾ ਕੇ ਲੁਧਿਆਣਾ ਵਿੱਚ 1889 ਕੁੱਲ ਮੌਤਾਂ ਹੋ ਚੁਕੀਆਂ ਹਨ, ਇਸ ਤੋਂ ਇਲਾਵਾ 60 ਮਰੀਜ਼ਾਂ ਦਾ ਇਲਾਜ ਵੈਂਟੀਲੇਟਰ ਤੇ ਚੱਲ ਰਿਹਾ ਹੈ।
ਲੁਧਿਆਣਾ ਵਿੱਚ ਸੋਮਵਾਰ ਨੂੰ ਕਰੋਨਾ ਨੇ ਲਈ 15 ਲੋਕਾਂ ਦੀ ਜਾਨ ਇਹ ਵੀ ਪੜੋ: ਵੈਕਸੀਨ ਲਈ ਪੰਜਾਬ ਨੂੰ ਕੇਂਦਰ ਅੱਗੇ ਹੀ ਕਰਨੇ ਪੈਣਗੇ ਤਰਲੇ !