ਲੁਧਿਆਣਾ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ’ਚ ਭਾਰਤੀ ਕਿਸਾਨ ਯੂਨੀਅਨ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਪ੍ਰਧਾਨਾਂ ਨੇ ਯੂਨੀਵਰਸਿਟੀ ਦੇ ਸਟਾਫ ਨਾਲ ਖੇਤੀ ਕਾਨੂੰਨਾਂ ਨੂੰ ਲੈ ਅਹਿਮ ਬੈਠਕ ਕੀਤੀ। ਇਸ ਮੌਕੇ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਸਿੱਧੀ ਅਦਾਇਗੀ ਦਾ ਸਰਕਾਰ ਦਾ ਫਾਰਮੂਲਾ ਪਾਸ ਹੀ ਨਹੀਂ ਹੋ ਸਕਦਾ ਕਿਉਂਕਿ ਉਹ ਜ਼ਮੀਨਾਂ ਦੇ ਮੁਤਾਬਕ ਖਾਤੇ ਵੇਖ ਕੇ ਉਨ੍ਹਾਂ ’ਚ ਪੈਸੇ ਪਾਉਣਾ ਚਾਹੁੰਦੇ ਨੇ ਜੋ ਸੰਭਵ ਹੀ ਨਹੀਂ ਹੈ।
ਇਹ ਵੀ ਪੜੋ: ਸਰਕਾਰ ਨੇ ਨਵੀਂ ਖ਼ਰੀਦ ਪਾਲਿਸੀ ਜਾਰੀ ਕਰ ਕੇਂਦਰ ਦੇ ਕਾਨੂੰਨ ਲਾਗੂ ਕਰਨ ਦਾ ਮਨ ਬਣਾਇਆ- ਚੀਮਾ
ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ 5 ਅਪ੍ਰੈਲ ਤੋਂ ਕਿਸਾਨ ਯੂਨੀਅਨਾਂ ਐਫਸੀਆਈ ਦੇ ਸਾਰੇ ਗੁਦਾਮਾਂ ਦਾ ਘਿਰਾਓ ਕਰਨਗੀਆਂ ਅਤੇ ਆਪਣਾ ਰੋਸ ਜ਼ਾਹਿਰ ਕਰਨਗੀਆਂ। ਉਨ੍ਹਾਂ ਨੇ ਕਿਹਾ ਕਿ ਆੜ੍ਹਤੀਆਂ ਦੇ ਰਾਹੀਂ ਹੀ ਕਿਸਾਨਾਂ ਨੂੰ ਪੇਮੈਂਟ ਹੋਣੀ ਚਾਹੀਦੀ ਹੈ। ਕਿਉਂਕਿ ਇਹ ਸੰਭਵ ਵੀ ਨਹੀਂ ਕਿ ਉਨ੍ਹਾਂ ਦੇ ਖਾਤਿਆਂ ’ਚ ਸਿੱਧੇ ਪੈਸੇ ਪੁਆਏ ਜਾਣ ਕਿਉਂਕਿ ਕੁੱਝ ਕਿਸਾਨ ਠੇਕੇ ਤੇ ਲੈ ਕੇ ਜ਼ਮੀਨਾਂ ਵਾਹੁੰਦੇ ਨੇ ਅਤੇ ਕਈ ਜ਼ਮੀਨਾਂ ਦੀ ਹਾਲੇ ਤੱਕ ਤਕਸੀਮ ਨਹੀਂ ਹੋਈ ਤਾਂ ਇਹ ਫਾਰਮੂਲਾ ਸੰਭਵ ਹੀ ਨਹੀਂ ਹੋ ਸਕਦਾ।
ਉੱਧਰ ਦੂਜੇ ਪਾਸੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਟੀਚਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਨੇ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਿਸਾਨ ਅੰਦੋਲਨ ਨੂੰ ਪੂਰਾ ਸਮਰਥਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਵੱਲੋਂ 2 ਢੰਗ ਨਾਲ ਸਮਰਥਨ ਦਿੱਤਾ ਜਾ ਰਿਹਾ ਹੈ ਇੱਕ ਤਾਂ ਸਿੱਧੇ ਤੌਰ ਤੇ ਅਤੇ ਇੱਕ ਉਨ੍ਹਾਂ ਵੱਲੋਂ ਵਿਸ਼ੇਸ਼ ਤੌਰ ’ਤੇ ਸੰਸਥਾ ਬਣਾਈ ਗਈ ਹੈ ਜੋ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਪਰਿਵਾਰਾਂ ਦੀ ਮਦਦ ਕਰਦੀ ਹੈ।
ਇਹ ਵੀ ਪੜੋ: ਰਾਕੇਸ਼ ਟਿਕੈਤ ਦੀ ਗੱਡੀ 'ਤੇ ਹਮਲਾ ਦੇ ਮਾਮਲੇ 'ਚ 14 ਵਿਅਕਤੀ ਗ੍ਰਿਫਤਾਰ