ਲੁਧਿਆਣਾ: ਜ਼ਿਲ੍ਹੇ ਦੇ ਫੋਕਲ ਪੁਆਇੰਟ ਇਲਾਕੇ ਤੋਂ ਕੁੱਟਮਾਰ ਦਾ ਵੀਡੀਓ ਸਾਹਮਣੇ ਆਇਆ ਹੈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਇੱਕ ਨੌਜਵਾਨ ਤੇ ਇੱਕ ਬਜ਼ੁਰਗ ਨੂੰ ਪਰਵਾਸੀ ਖੰਬੇ ਨਾਲ ਬੰਨ੍ਹ ਕੁੱਟ ਰਹੇ ਹਨ। ਦਰਾਅਸਰ ਇਹ ਦੋਵੇਂ ਪਿਓ-ਪੁੱਤ ਹਨ ਜੋ ਗਾਊਸ਼ਾਲਾ ’ਚ ਗਾਵਾਂ ਨੂੰ ਪੱਠੇ ਪਾਉਣ ਆਏ ਸਨ।
ਇਹ ਵੀ ਪੜੋ: ਹੁਸ਼ਿਆਰਪੁਰ 'ਚ ਮੁਲਾਜ਼ਮਾਂ ਵੱਲੋਂ ਕਲਮ ਛੋੜ ਹੜਤਾਲ
ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪਰਵਾਸੀਆਂ ਨੇ ਪਿਓ-ਪੁੱਤ ਦੀ ਗਲਤਫਹਿਮੀ ਕਾਰਨ ਕੁੱਟਮਾਰ ਕੀਤੀ ਹੈ। ਉਹਨਾਂ ਨੇ ਕਿਹਾ ਕਿ ਪਿਓ-ਪੁੱਤ ਹਰ ਰੋਜ਼ ਗਾਵਾਂ ਨੂੰ ਪੱਠੇ ਪਾਉਣ ਆਉਂਦੇ ਹਨ ਤੇ ਇਹਨਾਂ ਨੇ ਰਸਤੇ ਵਿੱਚ ਇੱਕ ਵੱਡਾ ਆ ਗਿਆ ਸੀ ਜਿਸ ਨੂੰ ਇਹ ਪਾਸੇ ਕਰ ਰਹੇ ਸਨ ਤਾਂ ਸਥਾਨਕ ਲੋਕਾਂ ਨੂੰ ਛੱਕ ਹੋਇਆ ਕਿ ਇਹ ਚੋਰੀ ਕਰ ਰਹੇ ਹਨ ਜਿਸ ਕਾਰਨ ਇਹਨਾਂ ਨੇ ਖੰਬੇ ਨਾਲ ਬੰਨ੍ਹ ਪਿਓ-ਪੁੱਤ ਨਾਲ ਕੁੱਟਮਾਰ ਕੀਤੀ। ਉਹਨਾਂ ਨੇ ਕਿਹਾ ਕਿ ਦੋਵੇ ਧਿਰਾਂ ਨੇ ਫੈਸਲਾ ਕਰ ਲਿਆ ਹੈ ਤੇ ਸਾਡੇ ਕੋਲ ਕੋਈ ਸ਼ਿਕਾਇਤ ਵੀ ਨਹੀਂ ਆਈ ਹੈ।
ਇਹ ਵੀ ਪੜੋ: Rupnagar:ਪਰਿਵਾਰ ਉਤੇ ਮੁਸੀਬਤਾਂ ਦਾ ਟੁੱਟਿਆ ਪਹਾੜ, ਮਦਦ ਦੀ ਗੁਹਾਰ