ETV Bharat / city

ਰਾਮ ਰਹੀਮ ਦੇ ਜੇਲ੍ਹ ਤੋਂ ਬਾਹਰ ਆਉਣ ਉੱਤੇ ਐਮਪੀ ਬਿੱਟੂ ਦਾ ਬਿਆਨ, ਕਿਹਾ "ਸਾਡੇ ਜ਼ਖਮਾਂ ਉੱਤੇ ਛਿੜਕਿਆ ਲੂਣ" - rubbed salt in our wounds

ਗੁਰਮੀਤ ਰਾਮ ਰਹੀਮ ਨੂੰ 40 ਦਿਨਾਂ ਦੀ ਪੈਰੋਲ ਮਿਲਣ ਤੋਂ ਬਾਅਦ ਜੇਲ੍ਹ ਤੋਂ ਬਾਹਰ ਆ ਗਿਆ ਹੈ। ਗੁਰਮੀਤ ਰਾਮ ਰਹੀਮ ਦੇ ਜੇਲ੍ਹ ਤੋਂ ਬਾਹਰ ਆਉਣ ਉੱਤੇ ਐਮਪੀ ਰਵਨੀਤ ਬਿੱਟੂ ਨੇ ਕਿਹਾ ਹੈ ਕਿ ਉਸਨੂੰ ਪੈਰੋਲ ਦੇਕੇ ਸਾਡੇ ਜ਼ਖਮਾਂ ਉੱਤੇ ਲੂਣ ਛਿੜਕਿਆ ਹੈ।

mp ravneet bittu said on ram rahim
ਰਾਮ ਰਹੀਮ ਦੇ ਜੇਲ੍ਹ ਤੋਂ ਬਾਹਰ ਆਉਣ ਉੱਤੇ ਐਮਪੀ ਬਿੱਟੂ ਦਾ ਬਿਆਨ
author img

By

Published : Oct 15, 2022, 4:03 PM IST

Updated : Oct 15, 2022, 6:23 PM IST

ਲੁਧਿਆਣਾ: ਗੁਜਰਾਤ, ਹਿਮਾਚਲ ਦੀਆਂ ਵਿਧਾਨ ਸਭਾ ਅਤੇ ਹਰਿਆਣਾ ਦੀ ਜ਼ਿਮਨੀ ਚੋਣ ਤੋਂ ਪਹਿਲਾਂ ਰਾਮ ਰਹੀਮ ਨੂੰ ਪੈਰੋਲ ਦਿੱਤੀ ਗਈ ਹੈ ਜਿਸ ਨੂੰ ਲੈਕੇ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਭੜਕਦੇ ਹੋਏ ਨਜ਼ਰ ਆ ਰਹੇ ਹਨ। ਐਮਪੀ ਰਵਨੀਤ ਬਿੱਟੂ ਨੇ ਕਿਹਾ ਕਿ ਉਸ ਨੂੰ ਬਾਬਾ ਨਹੀਂ ਸਗੋਂ ਬੁੱਚੜ ਕਹਿਣਾ ਚਾਹੀਦਾ ਹੈ।

ਐਮਪੀ ਨੇ ਕਿਹਾ ਕਿ ਭਾਜਪਾ ਆਪਣੀ ਵੋਟ ਬੈਂਕ ਦੀ ਰਾਜਨੀਤੀ ਦੇ ਲਈ ਇਹ ਸਭ ਕਰ ਰਹੀ ਹੈ ਜਦਕਿ ਉਨ੍ਹਾਂ ਦੇ ਲੀਡਰ ਇਸ ਨੂੰ ਕਾਨੂੰਨ ਦੀ ਪ੍ਰਕਿਰਿਆ ਦੱਸ ਰਹੇ ਹਨ। ਉਹਨਾਂ ਕਿਹਾ ਕਿ ਬਰਗਾੜੀ ਮੋਰਚੇ ਨੂੰ 7 ਸਾਲ ਹੋ ਗਏ ਹਨ ਉਸ ਨੂੰ ਜਾਣ ਬੁੱਝ ਕੇ 7 ਸਾਲ ਪੂਰੇ ਹੋਣ ’ਤੇ ਪੈਰੋਲ ਪਹਿਲਾਂ ਦਿੱਤੀ ਗਈ ਅਤੇ ਫਿਰ ਹੁਣ ਚੋਣਾਂ ਤੋਂ ਠੀਕ ਪਹਿਲਾਂ ਉਸ ਨੂੰ ਬਾਹਰ ਕੱਢਿਆ ਜਾ ਰਿਹਾ ਹੈ।

ਰਾਮ ਰਹੀਮ ਦੇ ਜੇਲ੍ਹ ਤੋਂ ਬਾਹਰ ਆਉਣ ਉੱਤੇ ਐਮਪੀ ਬਿੱਟੂ ਦਾ ਬਿਆਨ

ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਨੇ ਰਾਮ ਰਹੀਮ ਤੋਂ ਭੜਕਦਿਆਂ ਕਿਹਾ ਕਿ ਭਾਜਪਾ ਦੇ ਇਸ਼ਾਰਿਆਂ ’ਤੇ ਇਹ ਸਭ ਹੋ ਰਿਹਾ ਹੈ ਆਪਣੀਆਂ ਵੋਟਾਂ ਲਈ ਭਾਜਪਾ ਉਸ ਨੂੰ ਵਰਤ ਰਹੀ ਹੈ ਅਤੇ ਉਸ ਨੂੰ ਬਾਹਰ ਲਿਆ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਸਭ ਰਾਜਨੀਤੀ ਹੋ ਰਹੀ ਹੈ ਅਜਿਹੇ ਮੁੱਦਿਆਂ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ। ਉਨ੍ਹਾ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਮੁੱਦੇ ’ਤੇ ਰਾਜਨੀਤੀ ਹੋਈ ਹੈ ਚਾਹੇ ਕੋਈ ਵੀ ਰਾਜਨੀਤਕ ਪਾਰਟੀ ਹੋਵੇ। ਉਹ ਖੁਦ ਵੀ ਇਕ ਰਾਜਨੀਤਿਕ ਪਾਰਟੀ ਦਾ ਹਿੱਸਾ ਹੀ ਹਨ।

ਇਹ ਵੀ ਪੜੋ: ਕੇਂਦਰੀ ਸਿੱਖ ਅਜਾਇਬ ਘਰ 'ਚ SYL ਨੂੰ ਰੋਕਣ ਵਾਲੇ ਭਾਈ ਜਟਾਣਾ ਦੀ ਤਸਵੀਰ

Last Updated : Oct 15, 2022, 6:23 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.