ETV Bharat / city

'ਮੇਰਾ ਦੇਸ਼ ਬਦਲ ਰਿਹੈ' - Ludhiana

ਗੁਪਤਾ ਐਂਡ ਡਾਟਰਜ਼, ਬੇਸ਼ਕ ਤੁਹਾਨੂੰ ਇਹ ਨਾਂਅ ਸੁਣਨ 'ਚ ਕੁੱਝ ਅਜੀਬ ਲੱਗ ਰਿਹਾ ਹੋਵੇਗਾ ਪਰ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਤੁਸੀਂ ਪਿਓ ਦੇ ਨਾਂਅ ਨਾਲ ਧੀ ਦਾ ਨਾਂਅ ਜੁੜਿਆ ਵੇਖਿਆ ਹੋਵੇਗਾ।

'ਮੇਰਾ ਦੇਸ਼ ਬਦਲ ਰਿਹੈ'
'ਮੇਰਾ ਦੇਸ਼ ਬਦਲ ਰਿਹੈ'
author img

By

Published : May 29, 2020, 8:03 AM IST

ਲੁਧਿਆਣਾ: ਸ਼ਹਿਰ 'ਚ ਸਥਿਤ ਗੁਰੂ ਨਾਨਕ ਮੋਦੀ ਖਾਨਾ ਫੈਕਟਰੀ ਰੇਟ 'ਤੇ ਲੋਕਾਂ ਨੂੰ ਦਵਾਈਆਂ ਮੁਹੱਈਆ ਕਰਵਾਉਣ ਲਈ ਮਸ਼ਹੂਰ ਹੈ। ਇਸ ਮੋਦੀ ਖਾਨੇ ਦੀ ਇੱਕ ਖਾਸੀਅਤ ਇਹ ਵੀ ਹੈ ਕਿ ਇਸ ਨੇ ਦੇਸ਼ ਦੇ ਲੋਕਾਂ ਦੀ ਸੋਚ ਬਦਲਣ ਲਈ ਇੱਕ ਨਵੇਕਲੀ ਪਹਿਲ ਕੀਤੀ ਹੈ। ਦੁਕਾਨ ਦੇ ਬਾਹਰ ਲੱਗੇ ਨਾਂਅ ਵਾਲੇ ਬੋਰਡ 'ਚ ਧੀਆਂ ਨੂੰ ਇੱਕ ਵੱਖ ਹੀ ਥਾਂ ਦਿੱਤੀ ਗਈ ਹੈ....'ਗੁਪਤਾ ਐਂਡ ਡਾਟਰਜ਼,

ਬੇਸ਼ਕ ਤੁਹਾਨੂੰ ਇਹ ਨਾਂਅ ਸੁਣਨ 'ਚ ਕੁੱਝ ਅਜੀਬ ਲੱਗ ਰਿਹਾ ਹੋਵੇਗਾ। ਇਸ ਦਾ ਕਾਰਨ ਇਹ ਹੈ ਕਿ ਅਸੀਂ ਹਮੇਸ਼ਾ ਬਿਜਨੈਸ ਕੰਪਨੀਆਂ ਤੇ ਫਰਮਜ਼ ਦੇ ਨਾਲ ਬ੍ਰਦਰਜ਼ ਜਾਂ ਸੰਨਸ ਜੁੜਿਆ ਹੋਇਆ ਹੀ ਵੇਖਿਆ ਹੈ। ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਤੁਸੀਂ ਪਿਓ ਦੇ ਨਾਂਅ ਨਾਲ ਧੀ ਦਾ ਨਾਂਅ ਜੁੜਿਆ ਵੇਖਿਆ ਹੈ।

'ਮੇਰਾ ਦੇਸ਼ ਬਦਲ ਰਿਹੈ'

ਇਸ ਅਨੋਖੀ ਪਹਿਲ ਕਰਨ ਵਾਲੇ ਪਰਿਵਾਰ ਨਾਲ ਸਾਡੀ ਟੀਮ ਵੱਲੋਂ ਵਿਸ਼ੇਸ਼ ਤੌਰ 'ਤੇ ਗੱਲਬਾਤ ਕੀਤੀ ਗਈ। ਇਸ ਪਿੱਛੇ ਉਨ੍ਹਾਂ ਦੀ ਸੋਚ ਬਾਰੇ ਵੀ ਜਾਣਿਆ ਗਿਆ। ਇਸ ਦੁਕਾਨ ਦਾ ਨਾਂਅ ਜਿਸ ਕੁੜੀ 'ਤੇ ਰੱਖਿਆ ਗਿਆ ਹੈ ਉਸ ਦਾ ਨਾਂਅ ਅਕਾਂਸ਼ਾ ਹੈ। ਉਸ ਦੇ ਪਿਤਾ ਇੰਜੀਨੀਅਰ ਹਨ, ਉਨ੍ਹਾਂ ਆਪਣੀ ਧੀਅ ਦੇ ਨਾਂਅ 'ਤੇ ਇੱਕ ਪਾਇਲਟ ਪ੍ਰਾਜੈਕਟ ਸ਼ੁਰੂ ਕੀਤਾ ਹੈ। ਅਕਾਂਸ਼ਾ ਨੇ ਦੱਸਿਆ ਕਿ ਉਹ ਬਹੁਤ ਖੁਸ਼ ਨਸੀਬ ਹੈ ਕਿ ਉਸ ਨੇ ਇਸ ਘਰ ਵਿੱਚ ਜਨਮ ਲਿਆ।

ਅਕਾਂਸ਼ਾ ਨੇ ਦੱਸਿਆ ਕਿ ਉਸ ਦੇ ਮਾਤਾ-ਪਿਤਾ ਨੇ ਕਦੇ ਵੀ ਉਸ 'ਚ ਤੇ ਉਸ ਦੇ ਭਰਾ ਵਿੱਚ ਕੋਈ ਫਰਕ ਨਹੀਂ ਕੀਤਾ ਹੈ। ਦੂਜੇ ਪਾਸੇ ਅਕਾਂਸ਼ਾ ਦੇ ਪਿਤਾ ਨੇ ਦੱਸਿਆ ਕਿ ਉਹ ਸ਼ੁਰੂ ਤੋਂ ਮਹਿਲਾ ਸਸ਼ਕਤੀਕਰਨ 'ਬੇਟੀ ਪੜ੍ਹਾਓ, ਬੇਟੀ ਬਚਾਓ' ਨੂੰ ਵਧਾਵਾ ਦਿੰਦੇ ਆਏ ਹਨ। ਇਸ ਕਰਕੇ ਉਨ੍ਹਾਂ ਨੇ ਇੱਕ ਪਾਇਲਟ ਪ੍ਰਾਜੈਕਟ ਆਪਣੀ ਧੀ ਦੇ ਨਾਂਅ 'ਤੇ ਸ਼ੁਰੂ ਕੀਤਾ ਹੈ।

ਦੂਜੇ ਪਾਸੇ ਗੁਪਤਾ ਪਰਿਵਾਰ ਸਿੱਖ ਵੈੱਲਫੇਅਰ ਸਮਾਜ ਸੇਵੀ ਸੰਸਥਾ ਨਾਲ ਮਿਲ ਕੇ ਮੋਦੀਖਾਨੇ ਵਿੱਚ ਲੋਕਾਂ ਨੂੰ ਘੱਟ ਦਰਾਂ 'ਤੇ ਦਵਾਈਆਂ ਮੁਹੱਈਆ ਕਰਵਾ ਰਿਹਾ ਹੈ। ਉਨ੍ਹਾਂ ਦੀ ਇਸ ਪਹਿਲ ਤੋਂ ਲੋਕ ਕਾਫ਼ੀ ਖ਼ੁਸ਼ ਵਿਖਾਈ ਦੇ ਰਹੇ ਹਨ। ਅਸੀਂ ਜਦੋਂ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਇੱਥੇ ਦਵਾਈਆਂ ਬਾਜ਼ਾਰ ਨਾਲੋਂ ਸਸਤੀ ਕੀਮਤ 'ਤੇ ਦਵਾਈਆਂ ਮਿਲਦੀਆਂ ਹੀ ਹਨ। ਉਨ੍ਹਾਂ ਦੱਸਿਆ ਕਿ ਦਵਾਈਆਂ ਲੈਣੀਆਂ ਸਭ ਦੀ ਮਜਬੂਰੀ ਹੈ ਪਰ ਇਸ ਦੁਕਾਨ 'ਚ ਉਨ੍ਹਾਂ ਨੂੰ ਵਾਜ਼ਿਬ ਰੇਟਾਂ 'ਤੇ ਦਵਾਈਆਂ ਮਿਲ ਜਾਂਦੀਆਂ ਹਨ।

ਇੱਕ ਪਾਸੇ ਜਿੱਥੇ ਅੱਜ ਵੀ ਸਮਾਜ ਦੇ ਵਿੱਚ ਕੁਝ ਲੋਕਾਂ ਵੱਲੋਂ ਧੀਆਂ ਨੂੰ ਬਰਾਬਰ ਦਾ ਦਰਜਾ ਨਹੀਂ ਦਿੱਤਾ ਜਾਂਦਾ ਤੇ ਉਨ੍ਹਾਂ ਨੂੰ ਕੁੱਖ 'ਚ ਹੀ ਮਾਰ ਦਿੱਤਾ ਜਾਂਦਾ ਹੈ, ਉੱਥੇ ਹੀ ਉਨ੍ਹਾਂ ਲਈ ਅਕਾਂਸ਼ਾ ਤੇ ਉਸ ਦੇ ਪਿਤਾ ਦੇਸ਼ ਵਾਸੀਆਂ ਨੂੰ ਇੱਕ ਵੱਡੀ ਮਿਸਾਲ ਪੇਸ਼ ਕਰ ਰਹੇ ਹਨ। ਜੇਕਰ ਮੁੰਡੇ ਦਾ ਹੱਕ ਹੈ ਤਾਂ ਧੀਆਂ ਦਾ ਵੀ ਬਰਾਬਰ ਦਾ ਹੱਕ ਰੱਖਦੀਆਂ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.