ਲੁਧਿਆਣਾ: ਆਟੋ ਚਾਲਕਾਂ (Auto drivers) ਵੱਲੋਂ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕੀਤਾ ਜਾ ਰਿਹਾ ਸੀ। ਲੁਧਿਆਣਾ ਵਿੱਚ ਆਟੋ ਚਾਲਕਾਂ (Auto drivers) ਦੇ ਕੱਟੇ ਜਾ ਰਹੇ ਚਲਾਨ ਨੂੰ ਲੈ ਕੇ ਵੀ ਕਈ ਵਾਰ ਪ੍ਰਦਰਸ਼ਨ ਦੇਖਣ ਨੂੰ ਮਿਲੇ, ਕੁਝ ਦਿਨ ਪਹਿਲਾਂ ਆਟੋ ਚਾਲਕਾਂ (Auto drivers) ਵੱਲੋਂ ਕੈਬਿਨੇਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਗਿਆ ਸੀ ਜਿਸ ਵਿੱਚ ਹੋਰ ਮੰਗਾਂ ਦੇ ਨਾਲ-ਨਾਲ ਲਾਈਸੈਂਸ ਦੀ ਇੱਕ ਵੱਡੀ ਮੰਗ ਸੀ, ਹੁਣ ਪੰਜਾਬ ਸਰਕਾਰ (Government of Punjab) ਵੱਲੋਂ ਉਹਨਾਂ ਦੀ ਮੰਗ ਪੂਰੀ ਹੁੰਦੀ ਨਜ਼ਰ ਆ ਰਹੀ ਹੈ, ਕਿਉਂਕਿ ਪੰਜਾਬ ਸਰਕਾਰ (Government of Punjab) ਵੱਲੋਂ ਨਵੇਂ ਆਦੇਸ਼ ਜਾਰੀ ਕਰ ਦਿੱਤੇ ਗਏ ਹਨ।
ਇਹ ਵੀ ਪੜੋ: ਵੈਂਟੀਲੇਟਰ ਦੇ ਆਯਾਤ ਨੂੰ ਲੈ ਕੇ HIGH COURT ਨੇ ਕੇਂਦਰ ਸਰਕਾਰ ਨੂੰ ਜਾਰੀ ਕੀਤਾ ਨੋਟਿਸ
ਆਟੋ ਚਾਲਕਾਂ (Auto drivers) ਨੇ ਕਿਹਾ ਹੈ ਕਿ ਹੁਣ ਆਟੋ ਚਾਲਕਾਂ (Auto drivers) ਨੂੰ ਲਾਇਸੈਂਸ ਬਣਾਉਣ ਵਾਸਤੇ ਆਟੋ ਦਾ ਟਰੈਲ ਦਿੱਤਾ ਜਾਵੇਗਾ। ਜਿਸ ਨੂੰ ਲੈ ਕੇ ਆਟੋ ਚਾਲਕਾਂ ਵੱਲੋਂ ਪੰਜਾਬ ਸਰਕਾਰ (Government of Punjab) ਦਾ ਧੰਨਵਾਦ ਕੀਤਾ ਗਿਆ। ਇਸ ਦੇ ਨਾਲ ਉਹਨਾਂ ਨੇ ਕਿਹਾ ਕਿ ਕੋਰੋਨਾ ਕਾਲ ਦੇ ਚਲਦਿਆਂ ਆਟੋ ਡਰਾਈਵਰ ਆਰਥਿਕ ਮੰਦੀ ਦੀ ਮਾਰ ਝੱਲ ਰਹੇ ਹਨ, ਜਿਸ ਕਾਰਨ ਚਲਾਨ ਅਦਾ ਨਹੀਂ ਕੀਤੇ ਜਾ ਸਕਦੇ। ਉਹਨਾਂ ਨੇ ਅਪੀਲ ਕੀਤੀ ਹੈ ਬਾਕੀ ਮੰਗਾਂ ’ਤੇ ਵੀ ਗੌਰ ਕੀਤੀ ਜਾਵੇ ਤੇ ਸਾਡੇ ਚਲਾਨ ਮੁਾਫ ਕੀਤੇ ਜਾਣ।
ਇਹ ਵੀ ਪੜੋ: Sweepers Strike: ਸਫ਼ਾਈ ਕਰਮਚਾਰੀਆਂ ਦੀ ਹੜਤਾਲ 'ਚ ਪਹੁੰਚੇ ਅਕਾਲੀ ਵਿਧਾਇਕ