ETV Bharat / city

Assembly election 2022: 22 ਨਵੰਬਰ ਨੂੰ ਕਾਂਗਰਸ ਲੁਧਿਆਣਾ ਤੋਂ ਕਰੇਗੀ ਚੋਣ ਪ੍ਰਚਾਰ ਦਾ ਆਗਾਜ਼

ਕੁਲਦੀਪ ਵੈਦ ਨੇ ਕਿਹਾ ਕਿ ਲੁਧਿਆਣਾ ਵਿੱਚ ਪਹਿਲਾਂ ਵੀ ਕਾਂਗਰਸ ਕਈ ਸੀਟਾਂ ਤੇ ਕਾਬਜ਼ ਹੈ ਅਤੇ ਵਰਕਰਾਂ ਵਿਚ ਪੂਰਾ ਜੋਸ਼ ਹੈ ਪੰਜਾਬ ਦੀ ਪੂਰੀ ਲੀਡਰਸ਼ਿਪ ਲੁਧਿਆਣਾ ਪਹੁੰਚ ਰਹੀ ਹੈ ਅਤੇ ਇਸ ਨੂੰ ਲੈ ਕੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

ਲੁਧਿਆਣਾ
ਲੁਧਿਆਣਾ
author img

By

Published : Nov 20, 2021, 6:53 PM IST

ਲੁਧਿਆਣਾ: ਅਗਾਮੀ ਵਿਧਾਨ ਸਭਾ ਚੋਣਾਂ ( Assembly election 2022) ਨੂੰ ਲੈ ਕੇ ਸੱਤਾ ਧਿਰ ਕਾਂਗਰਸ ਵੱਲੋਂ ਲੁਧਿਆਣਾ ਚ ਵੱਡਾ ਸ਼ਕਤੀ ਪ੍ਰਦਰਸ਼ਨ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਸਨੂੰ ਲੈ ਕੇ ਲੁਧਿਆਣਾ (Ludhiana) ਦੇ ਗਿੱਲ ਰੋਡ ਤੇ ਸਥਿਤ ਦਾਣਾ ਮੰਡੀ ਵਿੱਚ 22 ਤਾਰੀਕ ਨੂੰ ਪੰਜਾਬ ਕਾਂਗਰਸ ਲੀਡਰਸ਼ਿਪ ਪਹੁੰਚ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਨਾਲ ਨਵਜੋਤ ਸਿੱਧੂ ਹਰੀਸ਼ ਚੌਧਰੀ ਅਤੇ ਹੋਰ ਲੀਡਰਸ਼ਿਪ ਮੌਜੂਦ ਰਹੇਗੀ। ਇਸ ਜਨ ਸਭਾ ਨੂੰ ਲੈ ਕੇ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ ਅਤੇ ਕਾਂਗਰਸ ਦੀ ਲੀਡਰਸ਼ਿਪ ਜਾਇਜ਼ਾ ਲੈਣ ਲਈ ਦਾਣਾ ਮੰਡੀ ਪਹੁੰਚੀ। ਜਿੱਥੇ ਗਿੱਲ ਹਲਕੇ ਤੋਂ ਵਿਧਾਇਕ ਕੁਲਦੀਪ ਵੈਦ ਨੇ ਦਾਅਵਾ ਕੀਤਾ ਕਿ ਲੁਧਿਆਣਾ ਕਾਂਗਰਸ ਦਾ ਗੜ੍ਹ ਹੈ ਇਸ ਕਰਕੇ ਮੁੱਖ ਮੰਤਰੀ ਚੰਨੀ ਲੁਧਿਆਣਾ ਪਹੁੰਚ ਰਹੇ ਹਨ।

22 ਨਵੰਬਰ ਨੂੰ ਕਾਂਗਰਸ ਲੁਧਿਆਣਾ ਤੋਂ ਕਰੇਗੀ ਆਪਣੇ ਵਿਧਾਨ ਸਭਾ ਚੋਣ ਲਈ ਪ੍ਰਚਾਰ ਦਾ ਆਗਾਜ਼

ਇਸ ਦੌਰਾਨ ਕੁਲਦੀਪ ਵੈਦ ਨੇ ਕਿਹਾ ਕਿ ਲੁਧਿਆਣਾ ਵਿੱਚ ਪਹਿਲਾਂ ਵੀ ਕਾਂਗਰਸ ਕਈ ਸੀਟਾਂ ਤੇ ਕਾਬਜ਼ ਹੈ ਅਤੇ ਵਰਕਰਾਂ ਵਿਚ ਪੂਰਾ ਜੋਸ਼ ਹੈ ਪੰਜਾਬ ਦੀ ਪੂਰੀ ਲੀਡਰਸ਼ਿਪ ਲੁਧਿਆਣਾ ਪਹੁੰਚ ਰਹੀ ਹੈ ਅਤੇ ਇਸ ਨੂੰ ਲੈ ਕੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਕਮਲਜੀਤ ਕੜਵਲ ਆਤਮ ਨਗਰ ਤੋਂ ਇੰਚਾਰਜ ਨੇ ਜਿਨ੍ਹਾਂ ਦੀ ਦੇਖ ਰੇਖ ਚ ਇਹ ਸਾਰੀਆਂ ਤਿਆਰੀਆਂ ਚੱਲ ਰਹੀਆਂ ਹਨ। ਕੁਲਦੀਪ ਵੈਦ ਨੇ ਇਹ ਵੀ ਕਿਹਾ ਕਿ ਕੜਵਲ ਵੀ ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਕਾਂਗਰਸ ਦੇ ਉਮੀਦਵਾਰ ਹੋਣਗੇ ਉਨ੍ਹਾਂ ਨੇ ਇਹ ਵੀ ਕਿਹਾ ਕਿ ਜੋ ਬਾਕੀ ਕਾਂਗਰਸ ਦੇ ਆਗੂ ਦਾਅਵੇਦਾਰੀ ਕਰ ਰਹੇ ਨੇ ਉਹ ਉਨ੍ਹਾਂ ਦਾ ਹੱਕ ਹੈ ਪਰ ਫ਼ੈਸਲਾ ਪਾਰਟੀ ਨੇ ਕਰਨਾ ਹੈ।

ਉੱਧਰ ਦੂਜੇ ਪਾਸੇ ਹਲਕਾ ਆਤਮ ਨਗਰ ਤੋਂ ਕਾਂਗਰਸ ਇੰਚਾਰਜ ਕਮਲਜੀਤ ਕੜਵਲ ਨੇ ਵੀ ਕਿਹਾ ਕਿ ਉਨ੍ਹਾਂ ਦਾ ਵਿਰੋਧ ਨਹੀਂ ਹੋ ਰਿਹਾ ਸਗੋਂ ਬਾਕੀਆਂ ਦਾ ਵੀ ਹੱਕ ਬਣਦਾ ਹੈ ਕਿ ਉਹ ਸੀਟ ਨੂੰ ਲੈ ਕੇ ਆਪਣੀ ਦਾਅਵੇਦਾਰੀ ਪੇਸ਼ ਕਰ ਸਕਦੇ ਹਨ। ਸਿਮਰਜੀਤ ਬੈਂਸ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਜਦੋਂ ਬੈਂਸ ਹਲਕੇ ਵਿੱਚ ਪੂਰੀ ਤਰ੍ਹਾਂ ਮਜ਼ਬੂਤ ਸੀ ਉਦੋਂ ਵੀ ਉਨ੍ਹਾਂ ਨੇ ਉਸ ਨੂੰ ਪੂਰੀ ਟੱਕਰ ਦਿੱਤੀ ਸੀ ਅਤੇ ਇਸ ਵਾਰ ਵੀ ਸਿਆਸੀ ਸਮੀਕਰਨ ਬਦਲ ਚੁੱਕੇ ਹਨ। ਅਤੇ ਜੇਕਰ ਪਾਰਟੀ ਉਨ੍ਹਾਂ ਨੂੰ ਟਿਕਟ ਦਿੰਦੀ ਹੈ ਤਾਂ ਉਹ ਜਿੱਤ ਹਾਸਿਲ ਕਰਨਗੇ ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਆਤਮ ਨਗਰ ਹਲਕੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਖ਼ੁਦ ਆ ਰਹੇ ਹਨ।

ਜ਼ਿਕਰ ਏ ਖਾਸ ਹੈ ਕਿ ਇਸ ਤੋਂ ਪਹਿਲਾਂ ਕਈ ਕਾਂਗਰਸੀ ਆਗੂਆਂ ਨੇ ਆਤਮ ਨਗਰ ਹਲਕੇ ਤੋਂ ਚੋਣ ਲੜਨ ਲਈ ਆਪਣੀ ਦਾਅਵੇਦਾਰੀ ਪੇਸ਼ ਕੀਤੀ ਸੀ ਜਿਸ ਵਿੱਚ ਕਾਂਗਰਸ ਦੇ ਕੌਂਸਲਰ ਲਾਪਰਾ ਵੀ ਸ਼ਾਮਿਲ ਨੇ ਪਰ ਇਨ੍ਹਾਂ ਸਾਰੀਆਂ ਦਾਅਵੇਦਾਰੀਆਂ ਦੀ ਕੁਲਦੀਪ ਵੈਦ ਫੂਕ ਕੱਢਦੇ ਵਿਖਾਈ ਦਿੱਤੇ ਉਨ੍ਹਾਂ ਨੇ ਦਾਅਵੇ ਨਾਲ ਕਿਹਾ ਕਿ ਕੜਵਲ ਨੂੰ ਹੀ ਟਿਕਟ ਮਿਲੇਗੀ ਹਾਲਾਂਕਿ ਦੂਜੇ ਪਾਸੇ ਮੌਜੂਦਾ ਵਿਧਾਇਕ ਸਿਮਰਜੀਤ ਬੈਂਸ ਨੇ ਅਤੇ ਅਕਾਲੀ ਦਲ ਵੱਲੋਂ ਹਰੀਸ਼ ਰਾਏ ਢਾਂਡਾ ਨੂੰ ਆਤਮ ਨਗਰ ਹਲਕੇ ਤੋਂ ਟਿਕਟ ਦਿੱਤੀ ਗਈ ਹੈ।

ਇਹ ਵੀ ਪੜੋ: ਕਰਤਾਰਪੁਰ ਸਾਹਿਬ ਪਹੁੰਚੇ ਸਿੱਧੂ ਨੇ ਇਮਰਾਨ ਖ਼ਾਨ ਨੂੰ ਸੱਦਿਆ 'ਵੱਡਾ ਭਰਾ', ਹੋ ਗਿਆ ਵਿਵਾਦ

ETV Bharat Logo

Copyright © 2024 Ushodaya Enterprises Pvt. Ltd., All Rights Reserved.