ਲੁਧਿਆਣਾ: ਅੱਜ ਸੋਮਵਾਰ ਹਲਕਾ ਜਗਰਾਓ ਵਿਖੇ ਚੇਅਰਮੈਨ ਪੰਜਾਬ ਸਰਕਾਰ ਗੇਜਾ ਰਾਮ ਦੇ ਗ੍ਰਹਿ ਵਿਖੇ ਭਾਰਤ ਰਤਨ ਅਤੇ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਦਕਰ ਸਾਹਿਬ ਜੀ ਦੇ 65ਵੀਂ ਮਹਾਪਰਿਨਿਵਾਰਨ ਦਿਵਸ ਮੌਕੇ ਬਾਬਾ ਸਾਹਿਬ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ( Flower offering of devotion on the 65th Mahaparinivaran Day of Dr. Ambedkar Sahib) ਗਏ।
ਇਸ ਮੌਕੇ ਚੇਅਰਮੈਨ ਪੰਜਾਬ ਸਰਕਾਰ ਗੇਜਾ ਰਾਮ(Chairman Punjab Government Geja Ram) ਨੇ ਸੰਬੋਧਨ ਕਰਦੇ ਹੋਏ ਕਿਹਾ ਕੇ ਅੱਜ ਸੋਮਵਾਰ ਜ਼ਰੂਰਤ ਹੈ, ਬਾਬਾ ਸਾਹਿਬ ਜੀ ਦੇ ਸੰਵਿਧਾਨ ਨੂੰ ਬਚਾਉਣ ਦੀ। ਉਸ ਉੱਪਰ ਚੱਲਣ ਦੀ, ਜਿਸ ਤਰ੍ਹਾਂ ਦਾ ਅੱਜ ਦੇਸ਼ ਵਿਚ ਮਾਹੌਲ ਹੈ। ਕੇਂਦਰ ਵਿੱਚ ਤਾਨਾਸ਼ਾਹੀ ਸਰਕਾਰ ਲੋਕ ਮਾਰੂ ਨੀਤੀਆਂ ਲੋਕਾਂ ਉਪਰ ਬੇਵਜਾਹ ਥੋਪ ਰਹੀ ਹੈ। ਅੱਜ ਲੋਕਤੰਤਰ ਖ਼ਤਰੇ ਵਿਚ ਹੈ। ਇਸ ਨੂੰ ਬਚਾਉਣ ਲਈ ਅੱਜ ਜ਼ਰੂਰਤ ਹੈ।
ਉਹਨਾਂ ਕਿਹਾ ਕਿ ਬਾਬਾ ਸਾਹਿਬ ਨੇ ਹਮੇਸ਼ਾ ਹੀ ਦੱਬਲੇ ਕੁਚਲੇ ਲੋਕਾਂ ਦੀ ਅਵਾਜ਼ ਨੂੰ ਬੁਲੰਦ ਕੀਤਾ। ਅੱਜ ਪੂਰੇ ਦੇਸ਼ਾਂ ਵਿਦੇਸ਼ਾਂ 'ਚ ਡਾ. ਭੀਮ ਰਾਓ ਅੰਬੇਡਕਰ ਸਾਹਿਬ ਜੀ ਦਾ ਪ੍ਰੀਨਿਰਵਾਨ ਦਿਵਸ ਮਨਾਇਆ ਜਾ ਰਿਹਾ ਹੈ।
ਗੇਜਾ ਰਾਮ ਨੇ ਮੋਦੀ ਸਰਕਾਰ ਦੇ ਵੀ ਪੂਰੇ ਸਿੱਧੇ ਨਿਸ਼ਾਨੇ ਕੱਸੇ, ਉਹਨਾਂ ਕਿਹਾ ਕਿ ਕਿਸਾਨਾਂ ਤੇ ਮਜ਼ਦੂਰਾਂ ਨੇ ਮਿਲ ਮੋਦੀ ਸਰਕਾਰ ਦੀ ਰਾਤਾਂ ਦੀ ਨੀਂਦ ਉਡਾ ਕੇ ਉਸ ਨੂੰ ਕਾਲੇ ਕਨੂੰਨ ਵਾਪਿਸ ਲੈਣ ਲਈ ਮਜ਼ਬੂਰ ਕੀਤਾ।
ਇਹ ਵੀ ਪੜ੍ਹੋ:1 ਸਾਲ ਦੇ ਬੱਚੇ ਨੇ ਭਾਰਤ 'ਚ ਗੱਡੇ ਝੰਡੇ, ਇੰਡੀਆ ਬੁੱਕ ਆਫ਼ ਰਿਕਾਰਡ 'ਚ ਦਰਜ ਹੋਇਆ ਨਾਮ