ETV Bharat / city

ਫ਼ਿਰੋਜ਼ਪੁਰ ਦਿਹਾਤੀ ਤੋਂ ਤੀਜੀ ਵਾਰ ਸਿੱਧੇ ਮੁਕਾਬਲੇ ਦੇ ਆਸਾਰ, ਕਾਂਗਰਸ ਤੇ ਆਪ ਨੇ ਬਦਲੇ ਉਮੀਦਵਾਰ - Punjab Assembly Election 2022

Punjab Assembly Election 2022: ਕੀ ਫ਼ਿਰੋਜ਼ਪੁਰ ਦਿਹਾਤੀ ਸੀਟ (Firozpur rural assembly constituency)'ਤੇ ਇਸ ਵਾਰ ਵੀ ਕਾਂਗਰਸ ਦੇ ਬਦਲੇ ਉਮੀਦਵਾਰ ਆਸ਼ੂ ਬਾਂਗੜ ਦਿਵਾਉਣਗੇ ਜਿੱਤ ਤੇ ਜਾਂ ਫੇਰ ਆਮ ਆਦਮੀ ਪਾਰਟੀ ਬਦਲੇ ਹੋਏ ਉਮੀਦਵਾਰ ਰਜਨੀਸ਼ ਦਹੀਆ ਦੇ ਦਮ ’ਤੇ ਹਾਸਲ ਕਰੇਗੀ ਜਿੱਤ ਤੇ ਜਾਂ ਫੇਰ ਅਕਾਲੀ ਦਲ ਦੇ ਪੁਰਾਣੇ ਉਮੀਦਵਾਰ ਜੋਗਿੰਦਰ ਸਿੰਘ ਜਿੰਦੂ ਪੁੱਜਣਗੇ ਵਿਧਾਨ ਸਭਾ। ਆਖਰ ਪੰਜਾਬ ਲੋਕ ਕਾਂਗਰਸ ਮੁਕਾਬਲੇ ਵਿੱਚ ਆਉਣ ਲਈ ਕਿਹੜੇ ਚਿਹਰੇ ਦੀ ਤਲਾਸ਼ ਵਿੱਚ ਹੈ, ਜਾਣੋਂ ਇਥੋਂ ਦਾ ਸਿਆਸੀ ਹਾਲ...

ਫਿਰੋਜਪੁਰ ਦਿਹਾਤੀ ਤੋਂ ਤੀਜੀ ਵਾਰ ਸਿੱਧੇ ਮੁਕਾਬਲੇ ਦੇ ਆਸਾਰ

author img

By

Published : Jan 29, 2022, 8:31 PM IST

ਚੰਡੀਗੜ੍ਹ: Assembly Election 2022: ਵਿਧਾਨ ਸਭਾ ਚੋਣਾਂ 2017 ਵਿੱਚ ਫ਼ਿਰੋਜ਼ਪੁਰ ਦਿਹਾਤੀ (Firozepur rural Assembly Constituency) ਸੀਟ ਤੋਂ ਕਾਂਗਰਸ (Congress) ਦੇ ਸਤਕਾਰ ਕੌਰ ਨੇ ਜਿੱਤ ਹਾਸਲ ਕੀਤੀ ਸੀ। ਹੁਣ ਇਸ ਸੀਟ ’ਤੇ ਕਿਸ ਦਾ ਦਬਦਬਾ ਨਜ਼ਰ ਆ ਰਿਹਾ ਹੈ, ਇਸ ਲਈ ਪੜੋ ਪੂਰੀ ਖ਼ਬਰ...

ਪੰਜਾਬ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ (Punjab Assembly Election 2022) ਲਈ ਨਾਮਜਦਗੀਆਂ ਸ਼ੁਰੂ ਹੋ ਚੁੱਕੀਆਂ ਹਨ ਤੇ ਸਾਰੀਆਂ ਪਾਰਟੀਆਂ ਵੱਲੋਂ ਸੱਤਾ ਹਾਸਲ ਕਰਨ ਲਈ ਪੂਰੀ ਵਾਹ ਲਗਾਈ ਜਾ ਰਹੀ ਹੈ। ਜਿਸ ਦੇ ਚੱਲਦਿਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਪੰਜਾਬ ਵਿੱਚ 117 ਵਿਧਾਨ ਸਭਾ ਸੀਟਾਂ ਹਨ, ਉਥੇ ਹੀ ਜੇਕਰ ਫ਼ਿਰੋਜ਼ਪੁਰ ਦਿਹਾਤੀ (Firozepur rural Assembly Constituency) ਦੀ ਗੱਲ ਕੀਤੀ ਜਾਵੇ ਤਾਂ ਅੱਜ ਅਸੀਂ ਇਸ ਸੀਟ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਲਵਾਂਗੇ।

ਫਿਰੋਜਪੁਰ ਦਿਹਾਤੀ (Firozepur rural Assembly Constituency)

ਜੇਕਰ ਫ਼ਿਰੋਜ਼ਪੁਰ ਦਿਹਾਤੀ (Firozepur city Assembly Constituency) ਦੀ ਗੱਲ ਕੀਤੀ ਜਾਵੇ ਤਾਂ ਇਸ ਸਮੇਂ ਕਾਂਗਰਸ (Congress) ਦੇ ਸਤਕਾਰ ਕੌਰ ਵਿਧਾਇਕ ਹਨ। ਸਤਕਾਰ ਕੌਰ (Satkar kaur) ਨੇ ਜਿੱਤ ਹਾਸਲ ਕੀਤੀ ਸੀ। ਸਤਕਾਰ ਕੌਰ 2017 ਵਿੱਚ ਇਥੋਂ ਪਹਿਲੀ ਵਾਰ ਵਿਧਾਇਕ ਬਣੇ ਸੀ। ਉਨ੍ਹਾਂ ਨੇ ਫ਼ਿਰੋਜ਼ਪੁਰ ਦਿਹਾਤੀ ਤੋਂ ਦੂਜੀ ਵਾਰ ਚੋਣ ਲੜੀ ਸੀ ਤੇ ਅਕਾਲੀ ਦਲ (SAD) ਦੇ ਜੋਗਿੰਦਰ ਸਿੰਘ ਜਿੰਦੂ (Joginder singh jindu) ਨੂੰ ਮਾਤ ਦਿੱਤੀ ਸੀ। ਆਮ ਆਦਮੀ ਪਾਰਟੀ (AAP) ਦੇ ਮੋਹਨ ਸਿੰਘ ਫਲੀਆਂਵਾਲਾ (Mohan singh fallianwala) ਨੂੰ ਮਾਤ ਦਿੱਤੀ ਸੀ।

ਇਸ ਵਾਰ ਕਾਂਗਰਸ ਨੇ ਸਤਕਾਰ ਕੌਰ ਦੀ ਟਿਕਟ ਕੱਟ ਦਿੱਤੀ ਹੈ ਤੇ ਆਸ਼ੂ ਬਾਂਗੜ ਨੂੰ ਉਮੀਦਵਾਰ ਬਣਾਇਆ ਹੈ। ਦੂਜੇ ਪਾਸੇ ਅਕਾਲੀ ਦਲ ਨੇ ਤੀਜੀ ਵਾਰ ਜੋਗਿੰਦਰ ਸਿੰਘ ਜਿੰਦੂ ਨੂੰ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਹੈ ਜਦੋਂਕਿ ਆਮ ਆਦਮੀ ਪਾਰਟੀ ਨੇ ਮੋਹਨ ਸਿੰਘ ਫਲੀਆਂਵਾਲਾ ਦੀ ਟਿਕਟ ਕੱਟ ਕੇ ਰਜਨੀਸ਼ ਦਹੀਆ ਨੂੰ ਉਮੀਦਵਾਰ ਬਣਾਇਆ ਹੈ।

2017 ਵਿਧਾਨ ਸਭਾ ਦੇ ਚੋਣ ਨਤੀਜੇ

ਜੇਕਰ ਗੱਲ 2017 ਦੀ ਕੀਤੀ ਜਾਵੇ ਤਾਂ ਫ਼ਿਰੋਜ਼ਪੁਰ ਦਿਹਾਤੀ (Firozepur rural Constituency) ’ਤੇ 83.37 ਫੀਸਦੀ ਵੋਟਿੰਗ ਹੋਈ ਸੀ ਤੇ ਇਸ ਦੌਰਾਨ ਕਾਂਗਰਸ ਦੇ ਸਤਕਾਰ ਕੌਰਵਿਧਾਇਕ ਬਣੇ ਸੀ। ਉਨ੍ਹਾਂ ਨੇ ਅਕਾਲੀ ਦਲ ਦੇ ਜੋਗਿੰਦਰ ਸਿੰਘ ਜਿੰਦੂ ਨੂੰ ਮਾਤ ਦਿੱਤੀ ਸੀ, ਜਦੋਂਕਿ ਆਮ ਆਦਮੀ ਪਾਰਟੀ ਦੇ ਮੋਹਨ ਸਿਘ ਫਲੀਆਂਵਾਲਾ ਤੀਜੇ ਸਥਾਨ ’ਤੇ ਰਹੇ ਸੀ।

ਇਸ ਦੌਰਾਨ ਕਾਂਗਰਸ (Congress) ਦੇ ਉਮੀਦਵਾਰ ਸਤਕਾਰ ਕੌਰਨੂੰ 71037 ਵੋਟਾਂ ਮਿਲੀਆਂ ਸੀ, ਜਦੋਂਕਿ ਅਕਾਲੀ ਦਲ (SAD) ਦੇ ਜੋਗਿੰਦਰ ਸਿੰਘ ਜਿੰਦੂ ਨੂੰ 53775 ਵੋਟਾਂ ਪ੍ਰਾਪਤ ਹੋਈਆਂ ਸੀ ਤੇ ਆਪ (AAP) ਦੇ ਮੋਹਨ ਸਿੰਘ ਫਲੀਆਂਵਾਲਾ ਨੂੰ 32011 ਵੋਟਾਂ ਪ੍ਰਾਪਤ ਹੋਈਆਂ ਸੀ।

2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ

2017 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਇਸ ਸੀਟ 'ਤੇ ਕੁਲ 83.37 ਵੋਟਿੰਗ ਹੋਈ ਸੀ। ਇਸ ਦੌਰਾਨ ਕਾਂਗਰਸ ਨੂੰ 45.60 ਫੀਸਦੀ ਵੋਟ ਸ਼ੇਅਰ ਮਿਲਿਆ ਸੀ, ਜਦੋਂਕਿ ਅਕਾਲੀ ਦਲ ਨੂੰ 31.87 ਫੀਸਦੀ ਵੋਟਾਂ ਹਾਸਲ ਹੋਈਆਂ ਸੀ ਤੇ ਆਪ ਦੇ ਹਿੱਸੇ 20.56 ਫੀਸਦੀ ਵੋਟ ਸ਼ੇਅਰ ਆਇਆ ਸੀ।

2012 ਵਿਧਾਨ ਸਭਾ ਦੇ ਚੋਣ ਨਤੀਜੇ

ਫ਼ਿਰੋਜ਼ਪੁਰ ਦਿਹਾਤੀ (Firozepur rural Assembly Constituency) ਸੀਟ ’ਤੇ 84.5 ਫੀਸਦੀ ਵੋਟਿੰਗ ਹੋਈ ਸੀ। ਇਸ ਸੀਟ ਤੋਂ ਅਕਾਲੀ ਦਲ ਦੇ ਜੋਗਿੰਦਰ ਸਿੰਘ ਜਿੰਦੂ ਵਿਧਾਇਕ ਬਣੇ ਸੀ। ਉਨ੍ਹਾਂ ਨੇ ਸਿੱਧੇ ਮੁਕਾਬਲੇ ਵਿੱਚ ਕਾਂਗਰਸ ਦੇ ਸਤਕਾਰ ਕੌਰ ਨੂੰ ਹਰਾਇਆ ਸੀ।

ਇਸ ਦੌਰਾਨ ਅਕਾਲੀ ਦਲ ਦੇ ਜੋਗਿੰਦਰ ਸਿੰਘ ਜਿੰਦੂ ਨੂੰ 61830 ਵੋਟਾਂ ਪਈਆਂ ਸੀ, ਜਦੋਂਕਿ ਕਾਂਗਰਸ ਦੇ ਸਤਕਾਰ ਕੌਰ ਨੂੰ 61668 ਵੋਟਾਂ ਹਾਸਲ ਹੋਈਆਂ ਸੀ ਤੇ ਪੀਪੀਪੀ ਦੇ ਉਮੀਦਵਾਰ 7621 ਵੋਟਾਂ ਲੈ ਗਏ ਸੀ।

2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ

2012 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਫ਼ਿਰੋਜ਼ਪੁਰ ਦਿਹਾਤੀ (Firozepur rural Assembly Constituency) 'ਤੇ 84.5 ਫੀਸਦ ਵੋਟਿੰਗ ਹੋਈ ਸੀ। ਇਸ ਦੌਰਾਨ ਅਕਾਲੀ ਦਲ ਨੂੰ 45.40 ਫੀਸਦੀ ਵੋਟ ਸ਼ੇਅਰ ਮਿਲਿਆ ਸੀ, ਜਦੋਂਕਿ ਕਾਂਗਰਸ ਦੇ ਹਿੱਸੇ 45.28 ਫੀਸਦੀ ਵੋਟਾਂ ਆਈਆਂ ਸੀ ਤੇ ਪੀਪੀਪੀ 3.60 ਫੀਸਦੀ ਵੋਟਾਂ ਹਾਸਲ ਕਰ ਸਕਿਆ ਸੀ।

ਫ਼ਿਰੋਜ਼ਪੁਰ ਦਿਹਾਤੀ ਸੀਟ (Firozepur rural Assembly Constituency) ਦਾ ਸਿਆਸੀ ਸਮੀਕਰਨ

ਜੇਕਰ ਇਸ ਸੀਟ ਦਾ ਮੌਜੂਦਾ ਸਮੀਕਰਨ ਦੇਖੀਏ ਤਾਂ ਇਸ ਸੀਟ ’ਤੇ ਕਾਂਗਰਸ ਨੇ ਮੌਜੂਦਾ ਵਿਧਾਇਕ ਸਤਕਾਰ ਕੌਰ ਦੀ ਟਿਕਟ ਕੱਟ ਕੇ ਆਸ਼ੂ ਬਾਂਗੜ ਨੂੰ ਉਮੀਦਵਾਰ ਬਣਾਇਆ ਹੈ। ਇਸ ਨਾਲ ਸਤਕਾਰ ਕੌਰ ਦੇ ਸਮਰਥਕਾਂ ਨੇ ਰੋਸ ਵੀ ਜਿਤਾਇਆ ਹੈ ਤੇ ਦੂਜੇ ਪਾਸੇ ਅਕਾਲੀ ਦਲ ਨੇ ਜੋਗਿੰਦਰ ਸਿੰਘ ਜਿੰਦੂ ’ਤੇ ਤੀਜੀ ਵਾਰ ਭਰੋਸਾ ਜਿਤਾਇਆ ਹੈ ਜਦੋਂਕਿ ਆਮ ਆਦਮੀ ਪਾਰਟੀ ਨੇ ਵੀ ਪਿਛਲੀ ਵਾਰ ਚੋਖੀਆਂ ਵੋਟਾਂ ਲੈਣ ਵਾਲੇ ਮੋਹਨ ਸਿੰਘ ਫਲੀਆਂਵਾਲਾ ਦੀ ਟਿਕਟ ਕੱਟ ਦਿੱਤੀ ਹੈ ਤੇ ਰਜਨੀਸ਼ ਦਹੀਆ ਨੂੰ ਉਮੀਦਵਾਰ ਬਣਾਇਆ ਹੈ। ਅਜਿਹੇ ਵਿੱਚ ਵੇਖਣਾ ਇਹ ਹੋਵੇਗਾ ਕਿ ਕਾਂਗਰਸ ਤੇ ਆਪ ਦੇ ਨਵੇਂ ਉਮੀਦਵਾਰ ਅਕਾਲੀ ਦਲ ਦੇ ਪੁਰਾਣੇ ਚਿਹਰੇ ਨੂੰ ਮਾਤ ਦੇਣ ਵਿੱਚ ਸਫਲ ਹੋ ਸਣਗੇ ਜਾਂ ਨਹੀਂ ਤੇ ਮੁਕਾਬਲਾ ਫਿਲਹਾਲ ਪਹਿਲਾਂ ਵਾਂਗ ਸਿੱਧਾ ਹੀ ਨਜ਼ਰ ਆ ਰਿਹਾ ਹੈ। ਅਜੇ ਪੰਜਾਬ ਲੋਕ ਕਾਂਗਰਸ ਕਿਸੇ ਵੱਡੇ ਚਿਹਰੇ ਦੀ ਤਲਾਸ਼ ਵਿੱਚ ਹੈ।

ਇਹ ਵੀ ਪੜ੍ਹੋ:ਭਾਜਪਾ ਨੂੰ ਵੱਡਾ ਝਟਕਾ, ਅਕਾਲੀ ਦਲ ਦੇ ਹੋਏ ਮਦਨ ਮੋਹਨ ਮਿੱਤਲ

ETV Bharat Logo

Copyright © 2025 Ushodaya Enterprises Pvt. Ltd., All Rights Reserved.