ਲੁਧਿਆਣਾ: ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ (punjab before election result) ਵੱਖ ਵੱਖ ਚੈਨਲਾਂ ਅਤੇ ਏਜੰਸੀਆਂ ਵੱਲੋਂ ਸਰਵੇ ਕਰਵਾਏ ਗਏ ਜਿਸ ਵਿਚ ਐਗਜ਼ਿਟ ਪੋਲ ਦੇ ਨਤੀਜੇ (exit poll result) ਕੱਢੇ ਗਏ ਨੇ ਜ਼ਿਆਦਾਤਰ ਚੈਨਲਾਂ ਵੱਲੋਂ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਦਾ ਦਾਅਵਾ ਕੀਤਾ ਗਿਆ ਹੈ (surveys claim aap govt) । ਜਦੋਂਕਿ ਬਾਕੀ ਪਾਰਟੀਆਂ ਵੀ ਆਪੋ ਆਪਣੀ ਜਿੱਤ ਦੇ ਦਾਅਵੇ ਕਰ ਰਹੀਆਂ (exit poll debate of ludhiana leaders)ਨੇ ਅਤੇ ਕਚਹਿਰੀਆਂ ਦੇ ਕੇ ਐਗਜ਼ਿਟ ਪੋਲ ਅਕਸਰ ਗਲਤ ਸਾਬਿਤ ਹੁੰਦੇ ਹਨ (exit poll proved false earlier)।
ਹੈਰਾਨਕੁੰਨ ਹੋਣਗੇ ਨਤੀਜੇ
ਆਗੂਆਂ ਨੇ ਕਿਹਾ ਕਿ 2017 ਦੇ ਵਿੱਚ ਵੀ ਐਗਜ਼ਿਟ ਪੋਲ (elections 2022)ਦੇ ਰੁਝਾਨ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਸਨ ਪਰ ਜਦੋਂ ਨਤੀਜੇ ਆਏ ਤਾਂ ਹੈਰਾਨ ਕਰ ਦੇਣ ਵਾਲੀ ਸੀ ਕਾਂਗਰਸ ਨੂੰ ਉਸ ਵੇਲੇ ਬਹੁਮਤ ਮਿਲਿਆ ਸੀ..ਅਤੇ ਲੁਧਿਆਣਾ ਦੇ ਵੱਖ ਵੱਖ ਸਿਆਸੀ ਪਾਰਟੀਆਂ ਦੇ ਲੀਡਰਾਂ ਦਾ ਕਹਿਣਾ ਹੈ ਕਿ ਇਸ ਵਾਰ ਵੀ ਅਜਿਹਾ ਹੀ ਹੋਵੇਗਾ ਜਦੋਂ ਕਿ ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਕਿਹਾ ਹੈ ਕਿ ਸਾਡੀ ਜਿੱਤ ਪੱਕੀ ਹੈ।
ਪਿਛਲੀ ਵਾਰ ਆਪ ਨੇ ਸੀਐਮ ਚਿਹਰਾ ਨਹੀਂ ਉਤਾਰਿਆ ਸੀ
ਆਮ ਆਦਮੀ ਪਾਰਟੀ ਦੇ ਲੁਧਿਆਣਾ ਤੋਂ ਬੁਲਾਰੇ ਅਹਿਬਾਬ ਗਰੇਵਾਲ ਨੇ ਕਿਹਾ ਕਿ ਸਾਰੇ ਹੀ ਚੈਨਲਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਦਿਖਾਈ ਗਈ ਹੈ ਉਨ੍ਹਾਂ ਕਿਹਾ ਕਿ ਸਾਡੀ ਆਪਣੇ ਸਰਵੇ ਵੀ ਇਹੀ ਕਹਿ ਰਹੇ ਨੇ ਜੋ ਬਾਕੀ ਚੈਨਲ ਦੱਸ ਰਹੇ ਉਨ੍ਹਾਂ ਕਿਹਾ ਜੋ ਬੀਤੀਆਂ ਵਿਧਾਨ ਸਭਾ ਚੋਣਾਂ ਵਿੱਚ ਗਲਤ ਸਾਬਿਤ ਹੋਏ ਐਗਜ਼ਿਟ ਪੋਲਾਂ ਦੇ ਦਾਅਵੇ ਕਰ ਰਹੇ ਨੇ ਉਸ ਵੇਲੇ ਅਸੀਂ ਸੀਐਮ ਚਿਹਰਾ ਅਨਾਉਂਸ ਨਹੀਂ ਕੀਤਾ ਸੀ ਇਸ ਤੋਂ ਇਲਾਵਾ ਵੀ ਸਾਡੇ ਕੋਲੋਂ ਕੁਝ ਗ਼ਲਤੀਆਂ ਹੋਈਆਂ ਸਨ, ਜਿਨ੍ਹਾਂ ਨੂੰ ਇਸ ਵਾਰ ਸੁਧਾਰ ਲਿਆ ਗਿਆ ਅਤੇ ਆਮ ਆਦਮੀ ਪਾਰਟੀ ਦੀ ਪੰਜਾਬ ਚ ਸਰਕਾਰ ਬਣਨ ਜਾ ਰਹੀ ਹੈ।
ਕਾਂਗਰਸ ਦੀ ਜਿੱਤ ਪੱਕੀ
ਜਦਕਿ ਉੱਧਰ ਦੂਜੇ ਪਾਸੇ ਕਾਂਗਰਸ ਦੇ ਲੁਧਿਆਣਾ ਤੋਂ ਬੁਲਾਰੇ ਕੁਲਦੀਪ ਵੈਦ ਨੇ ਕਿਹਾ ਹੈ ਕਿ ਕਾਂਗਰਸ ਦੀ ਜਿੱਤ ਯਕੀਨੀ ਹੈ ਉਨ੍ਹਾਂ ਕਿਹਾ ਕਿ ਅਖ਼ਬਾਰਾਂ ਚੈਨਲਾਂ ਵਾਲੇ ਜੋ ਮਰਜ਼ੀ ਕਹਿ ਲੈਣ ਪੰਜਾਬ ਦੇ ਵਿੱਚ ਦੁਬਾਰਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਬਣੇਗੀ ਉਨ੍ਹਾਂ ਕਿਹਾ ਕਿ ਸਾਰੇ ਹੀ ਚੈਨਲਾਂ ਨੇ ਵੱਖੋ ਵੱਖਰੇ ਡਾਟਾ ਦਿੱਤੇ ਨੇ ਜਿਸ ਤੋਂ ਸਾਬਤ ਹੈ ਕਿ ਅਜਿਹਾ ਕੁਝ ਵੀ ਨਹੀਂ ਹੋਣ ਵਾਲਾ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਕਿਸੇ ਸੂਰਤ ਵਿੱਚ ਨਹੀਂ ਬਣਨ ਵਾਲੀ।
ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣੇਗੀ
ਉੱਥੇ ਹੀ ਦੂਜੇ ਪਾਸੇ ਭਾਜਪਾ ਦੇ ਬੁਲਾਰੇ ਅਨਿਲ ਸਰੀਨ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਭਾਜਪਾ ਦੀ ਸਰਕਾਰ ਬਣਨ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਐਗਜ਼ਿਟ ਪੋਲ ਤੇ ਇਹ ਯਕੀਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਅਕਸਰ ਹੀ ਐਗਜ਼ਿਟ ਪੋਲ ਵੱਲੋਂ ਵਿਖਾਏ ਗਏ ਡਾਟਾ ਗ਼ਲਤ ਹੁੰਦੇ ਨੇ ਉਹਨਾਂ ਕਿਹਾ ਕਿ ਨਤੀਜੇ ਆਉਣ ਨੂੰ ਕੁਝ ਸਮਾਂ ਹੀ ਬਾਕੀ ਰਹਿ ਗਿਆ ਹੈ ਇਸ ਕਰਕੇ ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਚ ਭਾਜਪਾ ਦੀ ਸਰਕਾਰ ਬਣਨ ਜਾ ਰਹੀ ਹੈ ਕਿਉਂਕਿ ਲੋਕਾਂ ਨੇ ਇਸ ਵਾਰ ਭਾਜਪਾ ਦੀ ਯਕੀਨ ਦਿੱਤਾ ਹੈ। ਆਮ ਆਦਮੀ ਪਾਰਟੀ ਸਿਰਫ਼ ਚੈਨਲਾਂ ਤਕ ਹੀ ਸੀਮਿਤ ਰਹਿ ਜਾਵੇਗੀ।
ਇਹ ਵੀ ਪੜ੍ਹੋ: ਚੋਣ ਸਰਵੇਖਣਾਂ ਦਾ ਭੰਬਲਭੂਸਾ !