ETV Bharat / city

ਵਿਆਹੁਤਾ ਨਾਲ ਗੰਨ ਪੁਆਇੰਟ ਉੱਤੇ ਬਲਾਤਕਾਰ ਕਰਨ ਵਾਲੇ ਸਾਬਕਾ ਪੁਲਿਸ ਮੁਲਾਜ਼ਮ ਉੱਤੇ ਮਾਮਲਾ ਦਰਜ, ਭਾਲ ਲਈ ਛਾਪੇਮਾਰੀ ਜਾਰੀ - punjabi news

ਲੁਧਿਆਣਾ ਵਿਖੇ ਇੱਕ ਸਾਬਕਾ ਪੁਲਿਸ ਮੁਲਾਜ਼ਮ ਉੱਤੇ ਇੱਕ ਵਿਆਹੁਤਾ ਦੇ ਨਾਲ ਸਰੀਰਕ ਸਬੰਧ ਬਣਾਉਣ ਦੇ ਇਲਜ਼ਾਮ ਲੱਗੇ ਹਨ। ਇਸ ਮਾਮਲੇ ਤੋਂ ਬਾਅਦ ਫਰਾਰ ਸਾਬਕਾ ਪੁਲਿਸ ਮੁਲਾਜ਼ਮ ਦੀ ਭਾਲ ਕੀਤੀ ਜਾ ਰਹੀ ਹੈ।

Ex policeman accused of raping a married woman
ਸਾਬਕਾ ਪੁਲਿਸ ਮੁਲਾਜ਼ਮ ਨੇ ਮਹਿਲਾ ਨਾਲ ਕੀਤਾ ਰੇਪ
author img

By

Published : Oct 10, 2022, 11:14 AM IST

Updated : Oct 10, 2022, 11:44 AM IST

ਲੁਧਿਆਣਾ: ਵਿਧਾਨਸਭਾ ਹਲਕਾ ਸਾਹਨੇਵਾਲ ਵਿੱਚ ਇੱਕ ਸੇਵਾ ਮੁਕਤ ਪੁਲਿਸ ਮੁਲਾਜਮ ਵਿਹੜੇ ਚ ਰਹਿਣ ਵਾਲੀ ਇਕ ਵਿਆਹੁਤਾ ਦਾ ਉਸ ਦੀ ਬੱਚੀ ’ਤੇ ਬੰਦੂਕ ਤਾਣ ਕੇ ਵਿਆਹੁਤਾ ਦਾ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਪੀੜਤਾ ਦਾ ਪਤੀ ਕੰਮ ਦੀ ਭਾਲ ਵਿੱਚ ਕਿੱਥੇ ਗਿਆ ਹੋਇਆ ਸੀ, ਪੀੜਤਾ ਦੀ ਬੱਚੀ ਦੀ ਉਮਰ 8 ਮਹੀਨੇ ਦੀ ਹੈ ਅਤੇ ਉਸ ’ਤੇ ਪਿਸਤੌਲ ਤਾਣ ਕੇ ਮੁਲਜ਼ਮ ਨੇ ਇਸ ਘਿਣਾਉਣੀ ਹਰਕਤ ਨੂੰ ਅੰਜਾਮ ਦਿੱਤਾ ਹੈ।

ਮੁਲਜ਼ਮ ਦੀ ਸ਼ਨਾਖ਼ਤ ਸੇਵਾ ਮੁਕਤ ਗੁਰਦੀਪ ਸਿੰਘ ਬਾਜਵਾ ਵਜੋ ਹੋਈ ਹੈ, ਚੌਂਕੀ ਮੁੰਡੀਆਂ ਕਲਾ ਅਧੀਨ ਆਉਂਦੇ ਮੁੰਡੀਆਂ ਦਾ ਮੁਲਜ਼ਮ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ, ਉਸ ਦੀ ਉਮਰ 62 ਸਾਲ ਦੇ ਕਰੀਬ ਹੈ। ਉਸ ਦਾ ਆਪਣਾ ਹੀ ਇਹ ਵੇਹੜਾ ਸੀ ਜਿੱਥੇ ਪੀੜਤਾ ਆਪਣੇ ਪਤੀ ਅਤੇ ਬੱਚੇ ਨਾਲ ਕਿਰਾਏ ’ਤੇ ਰਹਿੰਦੀ ਸੀ। ਚੌਂਕੀ ਮੁੰਡਿਆਂ ਕਲਾਂ ਦੇ ਵਿੱਚ ਮੁਲਜ਼ਮ ਦੇ ਖਿਲਾਫ ਪੀੜਤ ਦੇ ਬਿਆਨਾਂ ਦੇ ਅਧਾਰ ’ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਪਰ ਮੁਲਜ਼ਮ ਹਾਲੇ ਵੀ ਪੁਲਿਸ ਦੀ ਗ੍ਰਿਫਤ ਤੋਂ ਫਰਾਰ ਹੈ।

ਪੀੜਤਾ ਦਾ ਮੈਡੀਕਲ ਕਰਵਾਇਆ ਗਿਆ ਹੈ ਅਤੇ ਉਸ ਤੋਂ ਬਾਅਦ ਵੀ ਇਹ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ। ਚੌਂਕੀ ਮੁੰਡੀਆਂ ਕਲਾ ਇਨਚਾਰਜ ਲਖਵਿੰਦਰ ਮਸੀਹ ਨੇ ਇਸ ਦੀ ਪੁਸ਼ਟੀ ਕੀਤੀ ਹੈਂ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਨੇ ਆਪਣੀ ਰਿਵਾਲਵਰ ਦੇ ਨਾਲ ਇਸ ਘਿਨੌਣੀ ਹਰਕਤ ਨੂੰ ਅੰਜਾਮ ਦੇਣ ਤੋਂ ਬਾਅਦ ਵੀ ਉਸ ਨੂੰ ਡਰਾਇਆ ਧਮਕਾਇਆ ਗਿਆ ਹੈ।

ਇਹ ਵੀ ਪੜੋ: ਮਾਂ ਨਾਲ ਮਿਲਕੇ ਪੋਤੇ ਨੇ ਕੀਤਾ ਦਾਦੀ ਦਾ ਕਤਲ, ਲਾਸ਼ ਨੂੰ ਕੰਧ ਵਿੱਚ ਚਿਣਿਆ, 5 ਸਾਲ ਬਾਅਦ ਪੁਲਿਸ ਨੇ ਸੁਲਝਾਈ ਗੁੱਥੀ !

Last Updated : Oct 10, 2022, 11:44 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.