ETV Bharat / city

CM ਦੀ ਫੇਰੀ ਤੋਂ ਕੁਝ ਘੰਟੇ ਪਹਿਲਾਂ ਬਜ਼ੁਰਗ ਜੋੜੇ ਦਾ ਕਤਲ, ਨਹੀਂ ਹੋਈ ਕੋਈ ਲੁੱਟ ! - Ludhiana's Porsche area

ਲੁਧਿਆਣਾ ਦੇ ਪੋਰਸ਼ ਇਲਾਕੇ 'ਚ ਸੀ.ਐਮ. ਦੀ ਫੇਰੀ ਤੋਂ ਕੁਝ ਘੰਟੇ ਪਹਿਲਾਂ ਹੀ ਬਜ਼ੁਰਗ ਪਤੀ-ਪਤਨੀ ਦਾ ਬੇਰਹਮੀ ਨਾਲ ਕਤਲ ਕਰਨ ਦਾ ਮਾਮਲਾ (Elderly husband and wife brutally murdered) ਸਾਹਮਣੇ ਆਇਆ ਹੈ।

couple murdered in ludhiana police investigating the case
ਬਜ਼ੁਰਗ ਪਤੀ-ਪਤਨੀ ਦਾ ਬੇਰਹਮੀ ਨਾਲ ਕਤਲ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ
author img

By

Published : May 5, 2022, 7:36 AM IST

ਲੁਧਿਆਣਾ: ਬੀਆਰਐਸ ਨਗਰ ਵਿੱਚ ਬਜ਼ੁਰਗ ਪਤੀ ਪਤਨੀ ਦਾ ਬੇਰਹਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਪਤੀ ਪਤਨੀ ਦੀ ਸ਼ਨਾਖ਼ਤ ਸੁਖਦੇਵ ਸਿੰਘ ਅਤੇ ਗੁਰਮੀਤ ਕੌਰ ਵਜੋਂ ਹੋਈ ਹੈ ਅਤੇ ਦੋਵੇਂ ਇਕੱਲੇ ਹੀ ਰਹਿੰਦੇ ਸਨ। ਉਨ੍ਹਾਂ ਦੀ ਬੇਟੀ ਲੁਧਿਆਣਾ ਹੀ ਵਿਆਹੀ ਹੋਈ ਹੈ ਜਦ ਕੇ ਇੱਕ ਬੇਟਾ ਸਕਾਟਲੈਂਡ ਰਹਿੰਦਾ ਹੈ ਜਿਸ ਨੂੰ ਮਿਲਣ ਲਈ ਦੋਵਾਂ ਪਤੀ ਪਤਨੀ ਨੇ 2 ਹਫਤੇ ਬਾਅਦ ਜਾਣਾ ਸੀ।

ਮ੍ਰਿਤਕ ਦੇ ਗੁਆਂਢੀਆਂ ਨੇ ਦੱਸਿਆ ਕਿ ਵਾਰਦਾਤ 9 ਵਜੇ ਦੇ ਕਰੀਬ ਦੀ ਹੈ ਜਦ ਘਰ ਵਿੱਚੋਂ ਉੱਚੀ ਉੱਚੀ ਚੀਕਣ ਦੀ ਅਵਾਜ਼ ਆਈ। ਅਵਾਜ ਸੁਣ ਕੇ ਉਹ ਘਰ ਵਲ ਗਏ ਤਾਂ ਮ੍ਰਿਤਕ ਦੇ ਗੁਆਂਢੀ ਨੇ ਮੁਲਜ਼ਮ ਨੂੰ ਘਰ ਦੀ ਕੰਧ ਟਪਕੇ ਭੱਜਦੇ ਹੋਏ ਵੇਖਿਆ। ਉਸ ਜਦ ਘਰ ਪਹੁੰਚੇ ਤਾਂ ਪਤੀ ਪਤਨੀ ਦੀ ਮੌਤ ਹੋ ਚੁੱਕੀ ਸੀ। ਉਨ੍ਹਾਂ ਕਿਹਾ ਕਿ ਦੋਵੇਂ ਇਕੱਲੇ ਹੀ ਰਹਿੰਦੇ ਸਨ ਅਤੇ ਮ੍ਰਿਤਕ ਪਤੀ ਕੁਝ ਸਾਲ ਪਹਿਲਾਂ ਹੀ ਮ੍ਰਿਤਕ ਸੇਵਾਮੁਕਤ ਹੋਇਆ ਸੀ।

ਬਜ਼ੁਰਗ ਪਤੀ-ਪਤਨੀ ਦਾ ਬੇਰਹਮੀ ਨਾਲ ਕਤਲ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ

ਦੂਜੇ ਪਾਸੇ ਮੌਕੇ ਤੇ ਪੁੱਜੇ ਪੁਲਿਸ ਕਮਿਸ਼ਨਰ ਲੁਧਿਆਣਾ ਕੌਸਤੁਭ ਸ਼ਰਮਾ ਨੇ ਕਿਹਾ ਕਿ ਬਜ਼ੁਰਗ ਪਤੀ ਪਤਨੀ ਦਾ ਕਤਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਅਤੇ ਮੁੱਢਲੀ ਜਾਂਚ 'ਚ ਅਜਿਹਾ ਨਹੀਂ ਲੱਗ ਰਿਹਾ ਕੇ ਦੋਵਾਂ ਦਾ ਕਤਲ ਲੁੱਟ ਦੇ ਇਰਾਦੇ ਨਾਲ ਕੀਤਾ ਗਿਆ ਹੈ। ਮੁਲਜ਼ਮ ਨੇ ਸਿੱਧਾ ਉਨ੍ਹਾਂ ਦਾ ਕਤਲ ਕੀਤਾ ਅਤੇ ਫਰਾਰ ਹੋ ਗਿਆ। ਪੁਲਿਸ ਦੇ ਅਨੁਸਾਰ ਕਤਲ ਤੇਜ਼ ਧਾਰ ਹਥਿਆਰਾਂ ਨਾਲ ਕੀਤਾ ਗਿਆ ਅਤੇ ਇਸ ਦੀ ਹਰ ਪਖ ਤੋਂ ਜਾਂਚ ਕਰ ਰਹੇ ਹਨ।

ਇਹ ਵੀ ਪੜ੍ਹੋ: ਪੰਜਾਬ ’ਚ ਵੱਡਾ ਹਾਦਸਾ: ਸਕੂਲ ਬੱਸ ਨੂੰ ਲੱਗੀ ਭਿਆਨਕ ਅੱਗ, 3 ਬੱਚੇ ਝੁਲਸੇ

ETV Bharat Logo

Copyright © 2025 Ushodaya Enterprises Pvt. Ltd., All Rights Reserved.