ਲੁਧਿਆਣਾ: ਦਵਿੰਦਰ ਨਾਗੀ ਇਨ੍ਹੀਂ ਦਿਨੀਂ ਕਾਫੀ ਚਰਚਾ (Devinder Nagi calligraphy) ਦੇ ਵਿੱਚ ਹਨ, ਉਨ੍ਹਾਂ ਵੱਲੋਂ ਕੈਲੀਗ੍ਰਾਫੀ ਗੁਰਮੁਖੀ ਅਤੇ ਸੰਸਕ੍ਰਿਤ ਭਾਸ਼ਾ ਦੇ ਵਿੱਚ ਲਿਖੀ ਜਾਂਦੀ ਹੈ ਉਨ੍ਹਾਂ ਵੱਲੋਂ ਲਿਖੀਆਂ ਗਈਆਂ ਲਿਖਤਾਂ ਪੰਜਾਬੀ ਅਤੇ ਹਿੰਦੀ ਦੇ ਕੋਟ, ਗੁਰਬਾਣੀ ਅਤੇ ਸੰਸਕ੍ਰਿਤੀ ਦੀਆਂ ਤੁਕਾਂ ਦੇ ਵਿਦੇਸ਼ਾਂ ਤਕ ਚਰਚੇ ਹਨ। ਦਵਿੰਦਰ ਨਾਗੀ ਦੀ ਲਿਖਾਈ ਐਨੀ ਸੋਹਣੀ ਹੈ ਕਿ ਕੋਈ ਵੇਖ ਕੇ ਕਹਿ ਹੀ ਨਹੀਂ ਸਕਦਾ ਕਿ ਇਹ ਹੱਥ ਲਿਖਤ ਹੈ, ਉਹ ਲੁਧਿਆਣਾ ਦੇ ਗੁਰੂ ਨਾਨਕ ਪਬਲਿਕ ਸਕੂਲ ਦੇ ਵਿਚ ਅਧਿਆਪਕ ਹਨ ਜਿਹਨਾਂ ਨੇ ਸ਼ੌਕ ਲਈ ਕੈਲੀਗ੍ਰਾਫੀ ਦੀ ਸ਼ੁਰੂਆਤ ਕੀਤੀ ਸੀ, ਜਿਸ ਦੇ ਵੱਡੇ ਵੱਡੇ ਸੁਪਰਸਟਾਰ ਵੀ ਹੁਣ ਫ਼ੈਨ ਬਣ ਗਏ ਹਨ।
ਇਹ ਵੀ ਪੜੋ: 6 ਪੋਤਰੇ ਪੋਤਰੀਆਂ ਨੂੰ ਪਾਲ ਰਿਹਾ ਬਜ਼ੁਰਗ ਗ੍ਰੰਥੀ ਸਿੰਘ ਨੇ ਲਾਈ ਮਦਦ ਦੀ ਗੁਹਾਰ
ਬਾਲੀਵੁੱਡ ਅਤੇ ਪੌਲੀਵੁੱਡ ਵਿੱਚ ਚਰਚੇ: ਦਵਿੰਦਰ ਨਾਗੀ (Devinder Nagi calligraphy) ਵੱਲੋਂ ਗੁਰਬਾਣੀ ਅਤੇ ਸੰਸਕ੍ਰਿਤੀ ਦੀਆਂ ਇਹ ਤੁਕਾਂ ਵੱਲੋਂ ਆਪਣੀਆਂ ਗੱਡੀਆਂ ਦੇ ਵਿੱਚ ਲਾਉਂਦੇ ਹਨ, ਘਰਾਂ ਦੇ ਵਿੱਚ ਲਾਉਂਦੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬੀ ਗਾਇਕ ਸਤਿੰਦਰ ਸਰਤਾਜ, ਤਰਸੇਮ ਜੱਸੜ, ਬੀਰ ਸਿੰਘ ਅਤੇ ਹੋਰ ਕਈ ਪੰਜਾਬੀ ਅਤੇ ਹਿੰਦੀ ਗਾਇਕ ਸੇਲਿਬ੍ਰਿਟੀ ਉਨ੍ਹਾਂ ਵੱਲੋਂ ਬਣਾਏ ਗਏ ਹੱਥ ਲਿਖਤ ਕੋਟ ਨੂੰ ਆਪਣੀਆਂ ਗੱਡੀਆਂ ਅਤੇ ਘਰਾਂ ਵਿੱਚ ਲਾਉਂਦੇ ਹਨ, ਇਥੋਂ ਤੱਕ ਕੇ ਕਈ ਟੈਟੂ ਆਰਟਿਸਟ ਵੀ ਉਨ੍ਹਾਂ ਕੋਲੋਂ ਸ਼ਬਦਾਂ ਦੇ ਡਿਜ਼ਾਈਨ ਬਨਵਾਉਂਦੇ ਹਨ। ਅਮਰੀਕਾ ਕੈਨੇਡਾ ਤੱਕ ਉਹ ਆਪਣੇ ਵਲੋਂ ਤਿਆਰ ਕੀਤੇ ਕੈਲੀਗ੍ਰਾਫੀ (calligraphy artists in punjabi language) ਭੇਜਦੇ ਹਨ। ਉਹ ਇਸ ਨਾਲ ਗੁਰਬਾਣੀ ਅਤੇ ਸੰਸਕ੍ਰਿਤ ਨੂੰ ਵੀ ਅੱਜ ਦੀ ਪੀੜੀ ਤੱਕ ਪਹੁੰਚਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਬਚਪਨ ਤੋਂ ਹੀ ਉਹਨਾਂ ਨੂੰ ਸੋਹਣੀ ਲਿਖਾਈ ਲਿਖਣ ਦਾ ਸ਼ੌਂਕ ਸੀ ਜਿਸ ਤੋਂ ਬਾਅਦ ਇੰਟਰਨੈੱਟ ਦੀ ਮਦਦ ਨਾਲ ਉਹਨਾਂ ਨੇ 10 ਸਾਲ ਪਹਿਲਾਂ ਕੈਲੀਗ੍ਰਾਫੀ ਸਿੱਖਨੀਂ ਸ਼ੁਰੂ ਕੀਤੀ ਅਤੇ ਫਿਰ ਇਸ ਨੂੰ ਪ੍ਰੋਫੈਸ਼ਨਲ ਢੰਗ ਨਾਲ ਕਰਨ ਲੱਗੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਮੁੱਖ ਟੀਚਾ ਹੀ ਹੈ ਕਿ ਹੈ ਸਾਡੀ ਨੌਜਵਾਨ ਪੀੜ੍ਹੀ ਪੰਜਾਬੀ ਭਾਸ਼ਾ ਅਤੇ ਸੰਸਕ੍ਰਿਤ ਨਾਲ (calligraphy artists in punjabi language) ਜੁੜੇ। ਉਨ੍ਹਾਂ ਕਿਹਾ ਕਿ ਪੰਜਾਬੀ ਫਿਲਮਾਂ ਦੇ ਵਿੱਚ ਜੋ ਟਾਈਟਲ ਲਿਖੇ ਜਾਂਦੇ ਹਨ ਉਹ ਪੰਜਾਬੀ ਭਾਸ਼ਾ ਵਿੱਚ ਕੈਲੀਗ੍ਰਾਫੀ ਨਾਲ ਲਿਖੇ ਜਾਣ ਇਹ ਉਨ੍ਹਾਂ ਦਾ ਟੀਚਾ ਹੈ।
ਕੈਲੀਗ੍ਰਾਫੀ ਦਵਿੰਦਰ ਨਾਗੀ ਨੇ ਦੱਸਿਆ (Devinder Nagi calligraphy) ਕੇ ਇਨ੍ਹਾਂ ਲਿਖਤਾਂ ਨੂੰ ਬਹੁਤ ਹੀ ਧਿਆਨ ਦੇ ਨਾਲ ਲਿਖਿਆ ਜਾਂਦਾ ਹੈ ਨਾ ਸਿਰਫ ਮਾਤਰਾਵਾਂ ਦੇ ਵਿਚ ਕੋਈ ਗਲਤੀ ਨਾ ਹੋਵੇ ਇਸ ਦਾ ਧਿਆਨ ਰੱਖਿਆ ਜਾਂਦਾ ਹੈ, ਸ਼ਬਦ ਗੁਰਬਾਣੀ ਦੀਆਂ ਤੁਕਾਂ ਅਤੇ ਸੰਸਕ੍ਰਿਤ ਦੀਆਂ ਤੁਕਾਂ ਲਿਖਣ ਲੱਗੇ ਉਹ ਰਹਿਤ ਮਰਿਆਦਾ ਦਾ ਵੀ ਪੂਰਾ ਧਿਆਨ ਰੱਖਦੇ ਸਿਰ ਢੱਕ ਕੇ ਨੰਗੇ ਪੈਰ ਸ਼ਬਦ ਕੀਰਤਨ ਲਗਾ ਕੇ ਉਹ ਇਹ ਕੰਮ ਨੂੰ ਸ਼ੁਰੂ (calligraphy artists in punjabi language) ਕਰਦੇ ਹਨ।
ਇਹ ਵੀ ਪੜੋ: ਇਕ ਅਜਿਹਾ ਕਿਸਾਨ ਜਿਸ ਨੇ ਨਹੀਂ ਲਿਆ ਕਦੇ ਕਰਜ਼ਾ, ਜੀਅ ਰਿਹਾ ਖੁਸ਼ਹਾਲ ਜ਼ਿੰਦਗੀ