ਲੁਧਿਆਣਾ:ਸਰਕਾਰਾਂ ਅਤੇ ਸਰਕਾਰੀ ਅਧਿਕਾਰੀਆਂ ਦੀ ਗਲਤ ਨੀਤੀਆਂ ਕਾਰਨ ਆਰਥਿਕ ਮੰਦਹਾਲੀ ਨਾਲ ਜੂਝਦੇ ਕਿਸਾਨਾਂ ਨੂੰ ਕੁਦਰਤੀ ਮਾਰਾਂ ਕਾਰਨ ਵੀ ਕਾਫੀ ਨੁਕਸਾਨ ਝੱਲਣਾ ਪੈਂਦਾ ਹੈ।ਅਜਿਹਾ ਹੀ ਕੁੱਝ ਰਾਏਕੋਟ ਦੇ ਪਿੰਡ ਲੋਹਟਬੱਦੀ ਵਿਖੇ ਵਾਪਰਿਆ ਜਿੱਥੇ ਬੀਤੇ ਦਿਨ ਆਈ ਤੇਜ਼ ਹਨੇਰੀ-ਝੱਖੜ ਨੇ ਖੇਤਾਂ ਵਿੱਚ ਲੱਗੇ ਕਈ ਬਿਜਲੀ ਸਪਲਾਈ ਵਾਲੇ ਖੰਭੇ ਅਤੇ ਅਤੇ ਟਰਾਂਸਫਾਰਮ ਤੋਂ ਇਲਾਵਾ ਵੱਡੀ ਗਿਣਤੀ 'ਚ ਦਰਖਤਾਂ ਤੋੜ ਦਿੱਤਾ ਹੈ। ਜਿਸ ਕਾਰਨ ਖੇਤਾਂ ਦੀ ਬਿਜਲੀ ਸਪਲਾਈ ਠੱਪ ਹੋਣ ਕਾਰਨ ਕਿਸਾਨਾਂ ਨੂੰ ਝੋਨੇ ਦੀ ਬਿਜਾਈ ਲੇਟ ਹੋ ਰਹੀ ਹੈ।
ਉਧਰ ਪਾਵਰਕੌਮ ਸੰਦੌੜ ਦੇ ਅਧਿਕਾਰੀਆਂ ਨੇ ਕਿਸਾਨਾਂ ਦੇ ਖੇਤਾਂ ਦੀ ਬਿਜਲੀ ਸਪਲਾਈ ਚਲਾਉਣ ਦੀ ਬਜਾਏ ਕਿਸਾਨਾਂ ਨੂੰ ਆਪਣੇ ਨਿੱਜੀ ਖਰਚੇ ਉੱਪਰ ਟੁੱਟੇ ਖੰਭਿਆਂ ਤੇ ਟਰਾਂਸਫਾਰਮਰਾਂ ਦੀ ਮੁਰੰਮਤ ਕਰਵਾਉਣ ਦਾ ਫਰਮਾਨ ਸੁਣਾ ਦਿੱਤਾ।
ਇਸ ਸਬੰਧੀ ਭਰੇ ਮਨ ਨਾਲ ਜਾਣਕਾਰੀ ਦਿੰਦਿਆਂ ਕਿਸਾਨ ਨਿਰਮਲ ਸਿੰਘ ਵਾਸੀ ਲੋਹਟਬੱਦੀ ਨੇ ਦੱਸਿਆ ਕਿ ਬੀਤੀ ਦਿਨ ਆਈ ਤੇਜ਼ ਹਨੇਰੀ-ਝੱਖੜ ਕਾਰਨ ਉਸ ਦੇ ਖੇਤ ਲੱਗਿਆ ਬਿਜਲੀ ਸਪਲਾਈ ਵਾਲਾ ਟਰਾਂਸਫਾਰਮਰ ਟੁੱਟ ਕੇ ਡਿੱਗ ਗਿਆ। ਜਿਸ ਦੀ ਮੁਰੰਮਤ ਪਾਵਰਕਾਮ ਸੰਦੌੜ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਨਿੱਜੀ ਖਰਚੇ 'ਤੇ ਕਰਵਾਉਣ ਲਈ ਕਿਹਾ ਹੈ।
ਜਿਸ ਉਪਰ 15-16 ਹਜ਼ਾਰ ਰੁਪਏ ਦੇ ਕਰੀਬ ਖਰਚ ਆ ਜਾਵੇਗਾ। ਜਦਕਿ ਇਸੇ ਟਰਾਂਸਫਾਰਮਰ ਨੂੰ 2-3 ਦਿਨ ਪਹਿਲਾਂ ਹੀ ਦੂਜੀ ਜਗ੍ਹਾ ਤਬਦੀਲ ਕਰਵਾ ਕੇ ਇਥੇ ਲਗਾਇਆ ਸੀ। ਜਿਸ ਉਪਰ 30-32 ਹਜ਼ਾਰ ਰੁਪਏ ਦਾ ਖਰਚ ਆ ਗਿਆ ਸੀ ਪ੍ਰੰਤੂ ਹੁਣ ਕੁਦਰਤੀ ਆਫ਼ਤ ਕਾਰਨ ਉਸ ਨੂੰ ਹੋਰ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਜਦਕਿ ਝੋਨੇ ਦੀ ਬਿਜਾਈ ਪਹਿਲਾਂ ਹੀ ਕਾਫੀ ਲੇਟ ਹੋ ਚੁੱਕੀ ਹੈ।
ਇਹ ਵੀ ਪੜ੍ਹੋ :- ਬਿਜਲੀ ਨਾਲ ਚੱਲਣ ਵਾਲੀ ਸਿਆਸਤ : CM ਕੈਪਟਨ ਨੇ ਕੇਜਰੀਵਾਲ ਨੂੰ ਦਿੱਤੇ ਝਟਕੇ