ਲੁਧਿਆਣਾ: ਕਰੋਨਾ ਨੂੰ ਲੈ ਕੇ ਭਾਵੇਂ ਸਾਡੀ ਸਰਕਾਰ ਕੋਈ ਨਾ ਕੋਈ ਹਿਦਾਇਤਾਂ ਜਾਰੀ ਕਰਦੀ ਰਹਿੰਦੀ ਹੈ। ਪਰ ਹਿਦਾਇਤਾਂ ਅਤੇ ਸਹੂਲਤਾਂ ਦੀ ਫੂਕ ਉਦੋਂ ਨਿਕਲਦੀ ਜਾਪੀ ਜਦੋਂ ਵੈਕਸੀਨ ਸੈਂਟਰ ਵਿੱਚ ਪਹੁੰਚੇ ਲੋਕਾਂ ਨੂੰ ਵੈਕਸੀਨ ਲਗਵਾਉਣ ਲਈ ਖੱਜਲ ਖੁਆਰ ਹੋਣਾ ਪਿਆ।
ਇਸੇ ਤਰ੍ਹਾਂ ਹੀ ਇੱਕ ਪਾਸੇ ਜਿਥੇ ਕੋਰੋਨਾ ਦੇ ਬੀਤੇ ਦਿਨ 40 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ, ਪਰ ਲੁਧਿਆਣਾ ਦੇ ਵੈਕਸੀਨ ਸੈਂਟਰ(Vaccination Center ) ਦੇ ਵਿੱਚ ਲੋਕਾਂ ਦੀ ਭੀੜ ਇੱਕਠੀ ਹੋ ਗਈ ਅਤੇ ਸੈਂਕੜਿਆਂ ਦੀ ਤਦਾਦ ਵਿੱਚ ਉਹ ਲੋਕ ਆ ਗਏ ਜਿਨ੍ਹਾਂ ਨੂੰ ਹਾਲੇ ਤੱਕ ਪਹਿਲੀ ਡੋਜ਼ ਤੱਕ ਨਹੀਂ ਲੱਗੀ।
ਲੋਕਾਂ ਨੇ ਦੱਸਿਆ ਕਿ ਉਹ ਕਈ ਦਿਨਾਂ ਤੋਂ ਲਗਾਤਾਰ ਚਾਰ-ਚਾਰ, ਪੰਜ-ਪੰਜ ਘੰਟੇ ਵੈਕਸੀਨ ਲਗਵਾਉਣ ਦੀ ਉਡੀਕ ਕਰਕੇ ਚਲੇ ਜਾਂਦੇ ਹਨ, ਪਰ ਉਨ੍ਹਾਂ ਨੂੰ ਵੈਕਸੀਨ ਨਹੀਂ ਲੱਗਦੀ।
ਲੋਕਾਂ ਨੇ ਕਿਹਾ ਕਿ ਇਥੇ ਕਿਸੇ ਤਰ੍ਹਾਂ ਦੇ ਕੋਈ ਪ੍ਰਬੰਧ ਨਹੀਂ ਹਨ। ਸਾਡੇ ਸਹਿਯੋਗੀ ਨੇ ਲੁਧਿਆਣਾ ਜਵੱਦੀ ਅਰਬਨ ਹੈਲਥ ਕਮਿਊਨਿਟੀ ਸੈਂਟਰ(Urban Health Community Center) ਦਾ ਜਦੋਂ ਜਾਇਜ਼ਾ ਲਿਆ ਤਾਂ ਇੱਥੇ ਲੋਕਾਂ ਦੀ ਭੀੜ ਉਮੜੀ ਹੋਈ ਸੀ ਅਤੇ ਵੱਡੀ ਤਦਾਦ ਵਿੱਚ ਲੋਕ ਵੈਕਸੀਨ ਲਗਾਉਣ ਦੀ ਉਡੀਕ ਕਰ ਰਹੇ ਸਨ, ਇੱਥੋਂ ਤੱਕ ਕਿ ਕਈ ਲੋਕ ਅਜਿਹੇ ਸਨ ਜਿਨ੍ਹਾਂ ਨੇ ਹਾਲੇ ਤੱਕ ਪਹਿਲੀ ਵੈਕਸੀਨ ਤੱਕ ਨਹੀਂ ਲਵਾਈ ਸੀ।
ਲੋਕਾਂ ਨੇ ਦੱਸਿਆ ਕਿ ਉਹ ਕੰਮਕਾਰ ਕਰਨ ਵਾਲੇ, ਦਿਹਾੜੀਆਂ ਕਰਦੇ ਹਨ। ਅਜਿਹੇ 'ਚ ਤਿੰਨ ਤਿੰਨ ਦਿਨ ਤੋਂ ਰੋਜ਼ਾਨਾ ਆ ਰਹੇ ਹਨ, ਸਾਰਾ ਦਿਨ ਆਪਣੀ ਵਾਰੀ ਦੀ ਉਡੀਕ ਕਰਕੇ ਚਲੇ ਜਾਂਦੇ ਹਨ।
ਉਨ੍ਹਾਂ ਨੇ ਕਿਹਾ ਕਿ ਵੈਕਸੀਨ ਦੀ ਡੋਜ਼ ਲਿਮਿਟਡ ਹੁੰਦੀ ਹੈ, ਜਿਸ ਕਰਕੇ ਉਨ੍ਹਾਂ ਨੂੰ ਵੈਕਸੀਨ ਹੀ ਨਹੀਂ ਲੱਗ ਪਾਉਂਦੀ। ਉਨ੍ਹਾਂ ਨੇ ਕਿਹਾ ਕਿ ਜੋ ਹੈਲਥ ਮਹਿਕਮਾ ਦਾਅਵੇ ਕਰ ਰਿਹਾ ਹੈ, ਉਨ੍ਹਾਂ 'ਚ ਕੋਈ ਸੱਚਾਈ ਨਹੀਂ ਹੈ।
ਇਹ ਵੀ ਪੜ੍ਹੋ:ਬੱਚਿਆਂ ਨੂੰ ਵੈਕਸੀਨ ਲਗਵਾਉਣ ਨੂੰ ਲੈ ਕੇ ਬੱਚਿਆਂ ਦੇ ਮਾਪੇ ਕਾਫ਼ੀ ਉਤਸ਼ਾਹਿਤ