ETV Bharat / city

ਰਾਏਕੋਟ ’ਚ ਠੇਕੇਦਾਰਾਂ ਦੀ ਵੱਡੀ ਲਾਪਰਵਾਹੀ ਆਈ ਸਾਹਮਣੇ, ਲੋਕਾਂ ਨੇ ਪ੍ਰਸ਼ਾਸਨ ’ਤੇ ਚੁੱਕੇ ਸਵਾਲ - ਲੁਧਿਆਣਾ

ਲੋਕਾਂ ਨੇ ਦੱਸਿਆ ਕਿ ਇਸ ਰਸਤੇ ਉੱਪਰ ਸੀਵਰੇਜ ਪਾਉਣ ਦਾ ਕੰਮ ਪਿਛਲੇ ਦੋ ਢਾਈ ਮਹੀਨਿਆਂ ਤੋਂ ਚੱਲ ਰਿਹਾ ਹੈ ਪਰ ਕੰਮ ਦੀ ਰਫ਼ਤਾਰ ਐਨੀ ਜ਼ਿਆਦਾ ਹੈ ਕਿ ਹੁਣ ਤੱਕ ਮਸਾਂ ਹੀ ਤਿੰਨ ਚਾਰ ਸੌ ਫੁੱਟ ਸੜਕ ਉੱਪਰ ਸੀਵਰੇਜ ਪਾਇਆ ਗਿਆ ਪਰ ਸੀਵਰੇਜ ਪਾਉਣ ਕਾਰਨ ਪਿਛਲੇ ਦੋ ਢਾਈ ਮਹੀਨਿਆਂ ਤੋਂ ਜਿੱਥੇ ਸੜਕ ’ਤੇ ਆਵਾਜਾਈ ਪੂਰੀ ਤਰ੍ਹਾਂ ਠੱਪ ਹੈ।

ਲੋਕਾਂ ਨੇ ਪ੍ਰਸ਼ਾਸਨ ’ਤੇ ਚੁੱਕੇ ਸਵਾਲ
ਲੋਕਾਂ ਨੇ ਪ੍ਰਸ਼ਾਸਨ ’ਤੇ ਚੁੱਕੇ ਸਵਾਲ
author img

By

Published : Oct 26, 2021, 6:06 PM IST

ਲੁਧਿਆਣਾ: ਰਾਏਕੋਟ ਦੇ ਈਦਗਾਹ ਰੋਡ 'ਤੇ ਗੈਸ ਏਜੰਸੀ ਦੇ ਦਫਤਰ ਨਜ਼ਦੀਕ ਪਾਏ ਜਾ ਰਹੇ ਸੀਵਰੇਜ ਦੌਰਾਨ ਸੀਵਰੇਜ ਬੋਰਡ ਅਤੇ ਠੇਕੇਦਾਰ ਵੱਲੋਂ ਵਰਤੀ ਜਾ ਰਹੀ ਅਣਗਹਿਲੀ ਕਾਰਨ ਹਾਦਸਾ ਵਾਪਰਿਆ। ਦੱਸ ਦਈਏ ਕਿ ਇਸ ਥਾਂ ਤੇ ਕੋਈ ਵੀ ਰੋਕ ਨਾ ਲਗਾਏ ਜਾਣ ਕਾਰਨ ਸੀਵਰੇਜ ਪਾਉਣ ਲਈ ਪੁੱਟੇ ਗਏ 20 ਫੁੱਟ ਡੂੰਘੇ ਖੱਡੇ ਇੱਕ ਅਵਾਰਾ ਗਾਂ ਦੀ ਡਿੱਗਣ ਕਾਰਨ ਮੌਤ ਹੋ ਗਈ। ਗਾਂ ਉਸ ਸਮੇਂ ਖੱਡ ਚ ਡਿੱਗੀ ਜਦੋਂ ਉਸ ਚ ਲੈਬਰ ਕੰਮ ਕਰ ਰਹੀ ਸੀ ਜਿਸ ਕਾਰਨ ਗਣੀਮਤ ਇਹ ਰਹੀ ਕਿ ਗਾਂ ਕਿਸੇ ਕੰਮ ਕਰ ਰਹੀ ਲੈਬਰ ’ਤੇ ਨਹੀਂ ਡਿੱਗੀ ਪਰ ਗਾਂ ਨੂੰ ਬਾਹਰ ਕੱਢਣ ਚ ਦੇਰੀ ਹੋਣ ਕਾਰਨ ਗਾਂ ਦੀ ਮੌਤ ਹੋ ਗਈ।

ਲੋਕਾਂ ਨੇ ਪ੍ਰਸ਼ਾਸਨ ’ਤੇ ਚੁੱਕੇ ਸਵਾਲ

ਇਸ ਮੌਕੇ ਲੋਕਾਂ ਨੇ ਦੱਸਿਆ ਕਿ ਇਸ ਰਸਤੇ ਉੱਪਰ ਸੀਵਰੇਜ ਪਾਉਣ ਦਾ ਕੰਮ ਪਿਛਲੇ ਦੋ ਢਾਈ ਮਹੀਨਿਆਂ ਤੋਂ ਚੱਲ ਰਿਹਾ ਹੈ ਪਰ ਕੰਮ ਦੀ ਰਫ਼ਤਾਰ ਐਨੀ ਜ਼ਿਆਦਾ ਹੈ ਕਿ ਹੁਣ ਤੱਕ ਮਸਾਂ ਹੀ ਤਿੰਨ ਚਾਰ ਸੌ ਫੁੱਟ ਸੜਕ ਉੱਪਰ ਸੀਵਰੇਜ ਪਾਇਆ ਗਿਆ ਪਰ ਸੀਵਰੇਜ ਪਾਉਣ ਕਾਰਨ ਪਿਛਲੇ ਦੋ ਢਾਈ ਮਹੀਨਿਆਂ ਤੋਂ ਜਿੱਥੇ ਸੜਕ ’ਤੇ ਆਵਾਜਾਈ ਪੂਰੀ ਤਰ੍ਹਾਂ ਠੱਪ ਹੈ ਉੱਥੇ ਲੋਕਾਂ ਦੇ ਕੰਮਕਾਰ ਬੰਦ ਹੋਏ ਪਏ ਹਨ। ਲੋਕਾਂ ਨੇ ਦੱਸਿਆ ਕਿ ਸੜਕ ਉੱਪਰ ਗੈਸ ਏਜੰਸੀ ਦੇ ਦੋ ਦਫ਼ਤਰ ਹਨ ਅਤੇ ਇਹ ਸੜਕ ਬੱਸ ਸਟੈਂਡ ਤੱਕ ਜਾਂਦੀ ਹੈ ਪਰ ਜਿਸ ਤਰ੍ਹਾਂ ਕੰਮ ਚੱਲ ਰਿਹਾ ਹੈ, ਉਸ ਨਾਲ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣੇ ਕਰਨਾ ਪੈ ਰਿਹਾ ਹੈ।

ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਵਾਪਰ ਰਹੇ ਹਾਦਸਿਆਂ ਕਾਰਨ ਲੋਕਾਂ ਦਾ ਜਾਨੀ-ਮਾਲੀ ਨੁਕਸਾਨ ਹੋ ਰਿਹਾ ਹੈ, ਜਦਕਿ ਇਸ ਸੜਕ ਦੇ ਦੋਵੇਂ ਪਾਸੇ ਕੋਈ ਵੀ ਸਾਈਨ ਬੋਰਡ ਅਤੇ ਰੋਕ ਨਹੀਂ ਲਗਾਈ ਗਈ ਹੈ। ਜਿਸ ਕਾਰਨ ਵਾਹਨ ਚਾਲਕ ਅਤੇ ਅਵਾਰਾ ਪਸ਼ੂ ਡਿੱਗ ਰਹੇ ਹਨ।

ਇਹ ਵੀ ਪੜੋ: ਕਿਸਾਨਾਂ ਨੇ ਕੀਤਾ ਮਿੰਨੀ ਸੈਕਟਰੀਏਟ ਦਾ ਘਿਰਾਓ, ਐਂਟਰੀ ਬੰਦ

ETV Bharat Logo

Copyright © 2025 Ushodaya Enterprises Pvt. Ltd., All Rights Reserved.