ETV Bharat / city

ਕੋਰੋਨਾ ਮਹਾਂਮਾਰੀ ਨੇ ਤੋੜਿਆ ਹੌਜ਼ਰੀ ਸਨਅਤ ਦਾ ਲੱਕ - ਕੋਰੋਨਾ ਮਹਾਂਮਾਰੀ

ਹੌਜ਼ਰੀ ਦੀਆਂ ਛੋਟੀਆਂ ਕੰਪਨੀਆਂ ਤੋਂ ਲੈ ਕੇ ਵੱਡੀਆਂ ਕੰਪਨੀਆਂ ਤੱਕ ਕੰਮ ਬੁਰੀ ਤਰਾਂ ਪ੍ਰਭਾਵਿਤ ਹੋਇਆ ਹੈ। ਕੋਰੋਨਾ ਮਹਾਂਮਾਰੀ ਕਰਕੇ ਬਾਹਰਲੇ ਸੂਬਿਆਂ ਤੋਂ ਆਉਣ ਵਾਲੇ ਡੀਲਰ ਵੀ ਘਬਰਾਏ ਹੋਏ ਹਨ, ਇਸ ਕਾਰਨ ਉਹ ਆ ਕੇ ਆਰਡਰ ਨਹੀਂ ਕਰ ਰਹੇ।

ਕੋਰੋਨਾ ਮਹਾਂਮਾਰੀ ਨੇ ਤੋੜਿਆ ਹੌਜ਼ਰੀ ਦਾ ਲੱਕ
ਕੋਰੋਨਾ ਮਹਾਂਮਾਰੀ ਨੇ ਤੋੜਿਆ ਹੌਜ਼ਰੀ ਦਾ ਲੱਕ
author img

By

Published : Sep 8, 2020, 1:24 PM IST

ਲੁਧਿਆਣਾ: ਸਾਈਕਲ, ਸਿਲਾਈ ਮਸ਼ੀਨ ਦੇ ਨਾਲ-ਨਾਲ ਲੁਧਿਆਣਾ ਸ਼ਹਿਰ ਹੌਜ਼ਰੀ ਦਾ ਵੱਡਾ ਹੱਬ ਹੈ। ਲੁਧਿਆਣਾ ਵਿੱਚ ਛੋਟੇ ਵੱਡੇ 12,000 ਹੌਜ਼ਰੀ ਯੂਨਿਟ ਹਨ। ਇਨ੍ਹਾਂ 'ਚ ਵੱਡੇ ਯੂਨਿਟ 3000 ਤੋਂ 4000 ਕੱਪੜੇ ਰੋਜ਼ਾਨਾ ਬਣਾਉਂਦੇ ਹਨ। ਲੁਧਿਆਣਾ ਵਿੱਚ ਕਈ ਵੱਡੇ ਬ੍ਰਾਂਡ ਹਨ, ਜਿਨ੍ਹਾਂ 'ਚ ਮੋਂਟੀ ਕਾਰਲੋ, Duke ਵਰਗੇ ਬ੍ਰਾਂਡ ਸ਼ਾਮਲ ਹਨ ਜੋ ਕਿ ਸਲਾਨਾ ਕਰੋੜਾਂ ਰੁਪਏ ਦਾ ਕੱਪੜਾ ਬਣਾਉਂਦੇ ਹਨ। ਇਹ ਕੱਪੜੇ ਭਾਰਤ ਤੋਂ ਇਲਾਵਾ ਵਿਸ਼ਵ ਦੇ ਹੋਰਨਾਂ ਦੇਸ਼ਾਂ ਵਿੱਚ ਵੀ ਜਾਂਦਾ ਹੈ। ਪਰ ਇਸ ਵਾਰ ਕੋਰੋਨਾ ਦੀ ਮਾਰ ਕਰਕੇ ਲੇਬਰ ਅਤੇ ਡਿਮਾਂਡ ਵੀ ਘੱਟ ਗਈ ਹੈ।

ਹੌਜ਼ਰੀ ਦੀਆਂ ਛੋਟੀਆਂ ਕੰਪਨੀਆਂ ਤੋਂ ਲੈ ਕੇ ਵੱਡੀਆਂ ਕੰਪਨੀਆਂ ਤੱਕ ਕੰਮ ਬੁਰੀ ਤਰਾਂ ਪ੍ਰਭਾਵਿਤ ਹੋਇਆ ਹੈ। ਕੋਰੋਨਾ ਕਰਕੇ ਬਾਹਰਲੇ ਸੂਬਿਆਂ ਤੋਂ ਆਉਣ ਵਾਲੇ ਡੀਲਰ ਵੀ ਘਬਰਾਏ ਹੋਏ ਹਨ, ਇਸ ਕਾਰਨ ਉਹ ਆ ਕੇ ਆਰਡਰ ਨਹੀਂ ਕਰ ਰਹੇ।

ਕੋਰੋਨਾ ਮਹਾਂਮਾਰੀ ਨੇ ਤੋੜਿਆ ਹੌਜ਼ਰੀ ਦਾ ਲੱਕ

ਲੁਧਿਆਣਾ ਮੋਂਟੀ ਕਾਰਲੋ ਦੇ CEO ਸੰਦੀਪ ਜੈਨ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਕਰਕੇ ਉਨ੍ਹਾਂ ਦੇ ਕੰਮ 'ਤੇ ਬਹੁਤ ਮਾੜਾ ਪ੍ਰਭਾਵ ਪਿਆ ਹੈ। ਉਨ੍ਹਾਂ ਕਿਹਾ ਕਿ ਮਾਰਕੀਟ ਵਿੱਚ ਨਾ ਤਾਂ ਲੇਬਰ ਹੈ ਅਤੇ ਨਾ ਹੀ ਡਿਮਾਂਡ ਹੈ, ਜਿਸ ਕਰਕੇ ਸਰਦੀਆਂ ਦੇ ਨਾਲ ਨਾਲ ਆਉਣ ਵਾਲੇ ਗਰਮੀਆਂ ਦੇ ਸੀਜ਼ਨ ਵਿੱਚ ਵੀ ਲੁਧਿਆਣਾ ਦੇ ਹੌਜ਼ਰੀ ਕਾਰੋਬਾਰ ਨੂੰ ਮੰਦੀ ਦੀ ਮਾਰ ਝੱਲਣੀ ਪਵੇਗੀ। ਉਨ੍ਹਾਂ ਦੱਸਿਆ ਕਿ ਲੇਬਰ ਵੱਡੀ ਤਦਾਦ 'ਚ ਲੁਧਿਆਣਾ ਤੋਂ ਚਲੀ ਗਈ ਹੈ, ਜਿਸ ਕਰਕੇ ਪ੍ਰੋਡਕਸ਼ਨ 50 ਫ਼ੀਸਦੀ ਹੀ ਰਹਿ ਗਈ ਹੈ ਜਦੋਂ ਕਿ ਮਾਲ ਦੀ ਮੰਗ ਨਾ ਹੋਣ ਕਰਕੇ ਸਾਰੀਆਂ ਕੰਪਨੀਆਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ।

ਜੈਨ ਨੇ ਕਿਹਾ ਕਿ ਦੇਸ਼ ਦੇ ਵੱਖ ਵੱਖ ਹਿੱਸਿਆ 'ਚ ਲੁਧਿਆਣਾ ਦਾ ਕੱਪੜਾ ਜਾਂਦਾ ਹੈ ਪਰ ਹੁਣ ਕੋਰੋਨਾ ਕਰਕੇ ਆਰਡਰ ਨਹੀਂ ਆ ਰਹੇ। ਉਨ੍ਹਾਂ ਕਿਹਾ ਕਿ ਇਸ ਵਾਰ ਗਰਮ ਕੱਪੜਾ ਦੇਰੀ ਨਾਲ ਬਣਿਆ ਹੈ ਅਤੇ ਮਾਰਕੀਟ ਵਿੱਚ ਵੀ ਦੇਰੀ ਨਾਲ ਆਵੇਗਾ। ਉਨ੍ਹਾਂ ਸਾਫ਼ ਕਿਹਾ ਹੈ ਕਿ ਸਰਕਾਰ ਵੱਲੋਂ ਇੰਡਸਟਰੀ ਨੂੰ ਚਲਾਉਣ ਲਈ ਕੋਈ ਬਹੁਤਾ ਸਕਰਾਤਮਕ ਸਹਿਯੋਗ ਨਹੀਂ ਦਿੱਤਾ ਗਿਆ।

ਦੂਜੇ ਪਾਸੇ ਡੀਲਰਾਂ ਨੇ ਵੀ ਕਿਹਾ ਕਿ ਇਸ ਵਾਰ ਹੌਜ਼ਰੀ ਕਾਰੋਬਾਰ ਮੰਦੀ ਦੇ ਦੌਰ 'ਚੋਂ ਲੰਘ ਰਿਹਾ ਹੈ। ਉਨ੍ਹਾਂ ਦੱਸਿਆ ਕਿ ਦੇਸ਼ ਦੇ ਹੋਰਨਾਂ ਸੂਬਿਆਂ ਤੋਂ ਇਲਾਵਾ ਵਿਦੇਸ਼ਾਂ ਤੋਂ ਵੀ ਗਰਮ ਕੱਪੜਾ ਲੈਣ ਲਈ ਲੋਕ ਆਉਂਦੇ ਸਨ, ਕਾਰੋਬਾਰੀ ਆਉਂਦੇ ਸਨ। ਪਰ ਇਸ ਵਾਰ ਕਿਸੇ ਵੀ ਤਰ੍ਹਾਂ ਦਾ ਕੋਈ ਆਰਡਰ ਨਹੀ ਆ ਰਿਹਾ, ਇਸ ਕਾਰਨ ਕੰਮ 'ਤੇ ਵੱਡਾ ਪ੍ਰਭਾਵ ਪਿਆ ਹੈ।

ਜ਼ਿਕਰੇ ਖ਼ਾਸ ਹੈ ਕਿ ਲੁਧਿਆਣਾ ਵਿੱਚ 8 ਲੱਖ ਲੇਬਰ ਹੈਂ,ਜਿਸ ਵਿੱਚ 5 ਲੱਖ ਤੋਂ ਵੱਧ ਲੇਬਰ ਵਾਪਸ ਜਾ ਚੁੱਕੀ ਹੈ। ਵੱਡੇ ਕਾਰੋਬਾਰੀਆਂ ਦੇ ਨਾਲ ਛੋਟੇ ਕਾਰੋਬਾਰੀਆਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ। ਲੁਧਿਆਣਾ ਦੇ ਵੱਡੇ-ਵੱਡੇ ਬ੍ਰਾਂਡਾਂ ਨੇ ਆਪਣੀ ਪ੍ਰੋਡਕਸ਼ਨ ਘਟਾ ਦਿੱਤੀ ਹੈ ਜਿਸ ਦਾ ਆਉਣ ਵਾਲੇ ਸੀਜ਼ਨ 'ਤੇ ਅਸਰ ਵੇਖਣ ਨੂੰ ਮਿਲੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.