ETV Bharat / city

ਮੋਗਾ ਵਿੱਚ ਸੋਨੂੰ ਸੂਦ ਦੇ ਦਮ ’ਤੇ ਫੇਰ ਜਿੱਤਣ ਦੀ ਕੋਸ਼ਿਸ਼ 'ਚ ਕਾਂਗਰਸ, ਹਰਜੋਤ ਕਮਲ ਦੀ ਟੱਕਰ ਵਿਗਾੜ ਸਕਦੀ ਹੈ ਖੇਡ - Assembly Election 2022

Punjab Assembly Election 2022: ਕੀ ਮੋਗਾ ਸੀਟ (Moga assembly constituency)'ਤੇ ਇਸ ਵਾਰ ਮੌਜੂਦਾ ਵਿਧਾਇਕ ਦੇ ਵਿਰੋਧ ਝੱਲਦਿਆਂ ਫਿਲਮੀ ਸਿਤਾਰੇ ਦੀ ਭੈਣ ਮਾਲਵਿਕਾ ਸੂਦ (Malvika sood) ਦੇ ਦਮ ’ਤੇ ਜਿੱਤ ਦਰਜ ਕਰਵਾ ਸਕੇਗੀ ਕਾਂਗਰਸ (Congress) ਤੇ ਜਾਂ ਫੇਰ ਬਦਲੇ ਉਮੀਦਵਾਰ ਡਾਕਟਰ ਅਮਨਦੀਪ ਕੌਰ ਅਰੋੜਾ ਦੇ ਦਮ ’ਤੇ ਆਮ ਆਦਮੀ ਪਾਰਟੀ ਦੇ ਸਕੇਗੀ ਟੱਕਰ ਤੇ ਜਾਂ ਫੇਰ ਭਾਜਪਾ ਵਿੱਚ ਜਾ ਕੇ ਹਰਜੋਤ ਕਮਲ ਮੁੜ ਜਿੱਤ ਦਰਜ ਕਰਵਾਉਣਗੇ ਜਾਂ ਫੇਰ ਪੁਰਾਣੇ ਚਿਹਰੇ ਬਰਜਿੰਦਰ ਸਿਘ ਮੱਖਣ ਬਰਾੜ ’ਤੇ ਭਰੋਸਾ ਜਿਤਾਉਣਾ ਅਕਾਲੀ ਦਲ ਨੂੰ ਆਵੇਗਾ ਰਾਸ, ਜਾਣੋਂ ਇਸ ਸੀਟ ਦਾ ਹਾਲ।

ਮੋਗਾ ਵਿੱਚ ਸੋਨੂੰ ਸੂਦ ਦੇ ਦਮ ’ਤੇ ਫੇਰ ਜਿੱਤਣ ਦੀ ਕੋਸ਼ਿਸ਼ 'ਚ ਕਾਂਗਰਸ

author img

By

Published : Jan 28, 2022, 8:26 PM IST

Updated : Jan 29, 2022, 12:27 PM IST

ਚੰਡੀਗੜ੍ਹ: Assembly Election 2022: ਵਿਧਾਨ ਸਭਾ ਚੋਣਾਂ 2017 ਵਿੱਚ ਮੋਗਾ (Moga Assembly Constituency) ਸੀਟ ਤੋਂ ਕਾਂਗਰਸ ਦੇ ਹਰਜੋਤ ਕਮਲ ਨੇ ਜਿੱਤ ਦਰਜ ਕੀਤੀ ਸੀ। ਹੁਣ ਇਸ ਸੀਟ ’ਤੇ ਕਿਸ ਦਾ ਦਬਦਬਾ ਨਜ਼ਰ ਆ ਰਿਹਾ ਹੈ, ਇਸ ਲਈ ਪੜੋ ਪੂਰੀ ਖ਼ਬਰ...

ਪੰਜਾਬ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ (Punjab Assembly Election 2022) ਲਈ ਨਾਮਜਦਗੀਆਂ ਸ਼ੁਰੂ ਹੋ ਚੁੱਕੀਆਂ ਹਨ ਤੇ ਸਾਰੀਆਂ ਪਾਰਟੀਆਂ ਵੱਲੋਂ ਸੱਤਾ ਹਾਸਲ ਕਰਨ ਲਈ ਪੂਰੀ ਵਾਹ ਲਗਾਈ ਜਾ ਰਹੀ ਹੈ। ਜਿਸ ਦੇ ਚਲਦਿਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਪੰਜਾਬ ਵਿੱਚ 117 ਵਿਧਾਨ ਸਭਾ ਸੀਟਾਂ ਹਨ, ਉਥੇ ਹੀ ਜੇਕਰ ਮੋਗਾ (Moga Assembly Constituency) ਦੀ ਗੱਲ ਕੀਤੀ ਜਾਵੇ ਤਾਂ ਅੱਜ ਅਸੀਂ ਇਸ ਸੀਟ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਲਵਾਂਗੇ।

ਮੋਗਾ (Moga Assembly Constituency)

ਜੇਕਰ ਮੋਗਾ (Moga Assembly Constituency) ਦੀ ਗੱਲ ਕੀਤੀ ਜਾਵੇ ਤਾਂ ਇਥੋਂ ਕਾਂਗਰਸ (ਹੁਣ ਭਾਜਪਾ) ਦੇ ਹਰਜੋਤ ਕਮਲ ਵਿਧਾਇਕ ਹਨ। ਹਰਜੋਤ ਕਮਲ 2017 ਵਿੱਚ ਇਥੋਂ ਪਹਿਲੀ ਵਾਰ ਵਿਧਾਇਕ ਬਣੇ ਸੀ। ਉਨ੍ਹਾਂ ਨੇ ਮੋਗਾ ਤੋਂ ਪਹਿਲੀ ਵਾਰ ਚੋਣ ਲੜੀ ਸੀ ਤੇ ਆਪ (AAP) ਦੇ ਰਮੇਸ਼ ਗਰੋਵਰ ਨੂੰ ਮਾਤ ਦਿੱਤੀ ਸੀ।

ਇਸ ਵਾਰ ਹਰਜੋਤ ਕਮਲ ਦੂਜੀ ਵਾਰ ਇਸ ਸੀਟ ਤੋਂ ਕਾਂਗਰਸ ਦੀ ਟਿਕਟ ’ਤੇ ਚੋਣ ਲੜ ਰਹੇ ਹਨ ਪਰ ਭਾਰਤੀ ਜਨਤਾ ਪਾਰਟੀ ਦੀ ਟਿਕਟ ਤੋਂ, ਕਿਉਂਕਿ ਕਾਂਗਰਸ ਨੇ ਫਿਲਮ ਸਟਾਰ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਨੂੰ ਪਾਰਟੀ ਵਿੱਚ ਸ਼ਾਮਲ ਕਰਕੇ ਉਸ ਨੂੰ ਇਥੋਂ ਟਿਕਟ ਦੇ ਦਿੱਤੀ। ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਆਪਣਾ ਉਮੀਦਵਾਰ ਬਦਲ ਲਿਆ ਹੈ।

ਪਹਿਲਾਂ ਰਮੇਸ਼ ਗਰੋਵਰ ਫਸਵੀਂ ਟੱਕਰ ਵਿੱਚ ਦੂਜੇ ਨੰਬਰ ’ਤੇ ਰਹੇ ਸੀ ਤੇ ਥੋੜ੍ਹੀਆਂ ਵੋਟਾਂ ਦੇ ਫਰਕ ਨਾਲ ਹਾਰੇ ਸੀ ਪਰ ਇਸ ਵਾਰ ਉਨ੍ਹਾਂ ਦੀ ਟਿਕਟ ਕੱਟ ਦਿੱਤੀ ਗਈ ਤੇ ਪਾਰਟੀ ਨੇ ਡਾਕਟਰ ਅਮਨਜੋਤ ਕੌਰ ਅਰੋੜਾ ਨੂੰ ਉਮੀਦਵਾਰ ਬਣਾਇਆ ਹੈ ਜਦੋਂਕਿ ਸ਼੍ਰੋਮਣੀ ਅਕਾਲੀ ਦਲ ਨੇ ਪੁਰਾਣੇ ਚਿਹਰੇ ਬਰਜਿੰਦਰ ਸਿੰਘ ਬਰਾੜ ਯਾਨੀ ਮੱਖਣ ਬਰਾੜ ਨੂੰ ਟਿਕਟ ਦੇ ਕੇ ਉਨ੍ਹਾਂ ’ਤੇ ਭਰੋਸਾ ਜਿਤਾਇਆ ਹੈ। ਉਕਤ ਸਥਿਤੀ ਦੇ ਮੱਦੇਨਜਰ ਇਹ ਸੀਟ ਮਾਲਵੇ ਦੀ ਹੌਟ ਸੀਟ ਹੋ ਗਈ ਹੈ ਤੇ ਮੁਕਾਬਲਾ ਕਾਫੀ ਦਿਲਚਸਪ ਹੋਵੇਗਾ।

2017 ਵਿਧਾਨ ਸਭਾ ਦੇ ਚੋਣ ਨਤੀਜੇ

ਜੇਕਰ ਗੱਲ 2017 ਦੀ ਕੀਤੀ ਜਾਵੇ ਤਾਂ ਮੋਗਾ (Moga Constituency) ’ਤੇ 74.77 ਫੀਸਦ ਵੋਟਿੰਗ ਹੋਈ ਸੀ ਤੇ ਇਸ ਦੌਰਾਨ ਕਾਂਗਰਸ ਦੇ ਹਰਜੋਤ ਕਮਲ (Harjot kamal) ਵਿਧਾਇਕ ਬਣੇ ਸੀ ਤੇ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਹਨੇਰੀ ਚੱਲਣ ਦੇ ਬਾਵਜੂਦ ਗੂੜ੍ਹ ਮਾਲਵੇ ਦੀ ਇਸ ਸੀਟ ਤੋਂ ਪਾਰਟੀ ਦੇ ਰਮੇਸ਼ ਗਰੋਵਰ ਨੂੰ ਹਰਾਇਆ ਸੀ, ਜਦੋਂਕਿ ਸ਼੍ਰੋਮਣੀ ਅਕਾਲੀ ਦਲ ਦੇ ਮੱਖਣ ਬਰਾੜ ਤੀਜੇ ਸਥਾਨ ’ਤੇ ਰਹੇ ਸੀ।

ਇਸ ਦੌਰਾਨ 2017 ਦੀ ਚੋਣ ਵੇਲੇ ਕਾਂਗਰਸ ਦੇ ਹਰਜੋਤ ਕਮਲ ਨੂੰ 52357 ਵੋਟਾਂ ਪਈਆਂ ਸੀ ਜਦੋਂਕਿ ਆਮ ਆਦਮੀ ਪਾਰਟੀ ਦੇ ਰਮੇਸ਼ ਗਰੋਵਰ ਨੂੰ 50593 ਵੋਟਾਂ ਪਈਆਂ ਸੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਮੱਖਣ ਬਰਾੜ ਨੇ 36587 ਵੋਟਾਂ ਹਾਸਲ ਕੀਤੀਆਂ ਸੀ।

2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ

2017 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਇਸ ਸੀਟ 'ਤੇ ਕੁਲ 74.77 ਫੀਸਦੀ ਵੋਟਿੰਗ ਹੋਈ ਸੀ। ਇਸ ਦੌਰਾਨ ਕਾਂਗਰਸ ਨੂੰ 36.19 ਫੀਸਦੀ ਵੋਟ ਸ਼ੇਅਰ ਮਿਲਿਆ ਸੀ ਜਦੋਂਕਿ ਆਪ ਦੇ ਹਿੱਸੇ 34.97 ਫੀਸਦੀ ਵੋਟ ਸ਼ੇਅਰ ਆਇਆ ਤੇ ਸ਼੍ਰੋਮਣੀ ਅਕਾਲੀ ਦਲ ਦਾ ਵੋਟ ਸ਼ੇਅਰ 25.29 ਫੀਸਦੀ ਰਿਹਾ ਸੀ।

2012 ਵਿਧਾਨ ਸਭਾ ਦੇ ਚੋਣ ਨਤੀਜੇ

ਮੋਗਾ (Moga Assembly Constituency) ਸੀਟ ’ਤੇ 76.82 ਫੀਸਦੀ ਵੋਟਿੰਗ ਹੋਈ ਸੀ। ਇਸ ਸੀਟ ਤੋਂ ਕਾਂਗਰਸ ਦੇ ਜੋਗਿੰਦਰ ਪਾਲ ਜੈਨ ਚੋਣ ਜਿੱਤੇ ਸੀ ਤੇ ਉਨ੍ਹਾਂ ਨੇ ਸਿੱਧੇ ਮੁਕਾਬਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪਰਮਦੀਪ ਸਿੰਘ ਗਿੱਲ ਨੂੰ ਹਰਾਇਆ ਸੀ।

ਇਸ ਦੌਰਾਨ ਕਾਂਗਰਸ ਦੇ ਜੋਗਿੰਦਰ ਪਾਲ ਜੈਨ ਨੂੰ 62200 ਵੋਟਾਂ ਮਿਲੀਆਂ ਸੀ, ਜਦੋਂਕਿ ਸ਼੍ਰੋਮਣੀ ਅਕਾਲੀ ਦਲ ਦੇ ਪਰਮਦੀਪ ਸਿੰਘ ਗਿੱਲ ਨੂੰ 57575 ਵੋਟਾਂ ਹਾਸਲ ਹੋਈਆਂ ਸੀ ਤੇ ਪੀਪੀਪੀ ਦਾ ਉਮੀਦਵਾਰ 9910 ਵੋਟਾਂ ਲੈ ਗਿਆ ਸੀ।

2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ

2012 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਮੋਗਾ (Moga Assembly Constituency) 'ਤੇ 76.82ਫੀਸਦ ਵੋਟਿੰਗ ਹੋਈ ਸੀ। ਇਸ ਦੌਰਾਨ ਕਾਂਗਰਸ ਨੂੰ 46.40 ਫੀਸਦੀ ਵੋਟਾਂ ਮਿਲੀਆਂ ਸੀ ਜਦੋਂਕਿ ਸ਼੍ਰੋਮਣੀ ਅਕਾਲੀ ਦਲ ਨੂੰ 42.95 ਫੀਸਦੀ ਵੋਟਾਂ ਪ੍ਰਾਪਤ ਹੋਈਆਂ ਸੀ।

ਮੋਗਾ (Moga Assembly Constituency) ਸੀਟ ਦਾ ਸਿਆਸੀ ਸਮੀਕਰਨ

ਜੇਕਰ ਇਸ ਸੀਟ ਦਾ ਮੌਜੂਦਾ ਸਮੀਕਰਨ ਦੇਖੀਏ ਤਾਂ ਇਸ ਸੀਟ ’ਤੇ ਕਾਂਗਰਸ ਫਿਲਮ ਸਟਾਰ ਦਾ ਫਾਇਦਾ ਚੁੱਕਿਆ ਹੈ ਤੇ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਨੂੰ ਟਿਕਟ ਦਿੱਤੀ ਹੈ। ਇਸ ਦਾ ਨੁਕਸਾਨ ਪਾਰਟੀ ਨੂੰ ਵਿਧਾਇਕ ਹਰਜੋਤ ਕਮਲ ਵੱਲੋਂ ਬਗਾਵਤ ਦੇ ਰੂਪ ਵਿੱਚ ਝੱਲਣਾ ਪਿਆ ਹੈ। ਹਰਜੋਤ ਕਮਲ ਨੇ ਭਾਜਪਾ ਵਿੱਚ ਸ਼ਮੂਲੀਅਤ ਕਰਕੇ ਟਿਕਟ ਹਾਸਲ ਕਰ ਲਈ ਹੈ ਅਤੇ ਅਕਾਲੀ ਦਲ ਨੇ ਆਪਣਾ ਉਮੀਦਵਾਰ ਦੁਹਰਾਉਂਦਿਆਂ ਮੱਖਣ ਬਰਾੜ ਨੂੰ ਟਿਕਟ ਦਿੱਤੀ ਹੈ। ਆਮ ਆਦਮੀ ਪਾਰਟੀ ਨੇ ਰਮੇਸ਼ ਗਰੋਵਰ ਦੀ ਟਿਕਟ ਕੱਟ ਦਿੱਤੀ ਹੈ, ਜਦੋਂਕਿ ਉਹ ਪਿਛਲੀ ਵਾਰ ਥੋੜ੍ਹੀਆਂ ਵੋਟਾਂ ਨਾਲ ਹਾਰੇ ਸੀ ਤੇ ਇਸ ਵਾਰ ਡਾਕਟਰ ਅਮਨਜੋਤ ਕੌਰ ਅਰੋੜਾ ਨੂੰ ਟਿਕਟ ਦਿੱਤੀ ਹੈ। ਇਸ ਵਾਰ ਇਸ ਸੀਟ ਤੋਂ ਕਾਫੀ ਦਿਲਚਸਪ ਤੇ ਫਸਵਾਂ ਮੁਕਾਬਲਾ ਹੋਵੇਗਾ।

ਇਹ ਵੀ ਪੜ੍ਹੋ:ਜਨਤਕ ਦੌਰ 'ਤੇ ਮੁਆਫ਼ੀ ਮੰਗੇ ਨਵਜੋਤ ਸਿੱਧੂ: ਬਿਕਰਮ ਮਜੀਠੀਆ

Last Updated : Jan 29, 2022, 12:27 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.