ਲੁਧਿਆਣਾ: ਲੁਧਿਆਣਾ ਦੇ ਵਿੱਚ ਗਣੇਸ਼ ਚਤੁਰਥੀ ਮੌਕੇ ਇੱਕ ਧਾਰਮਿਕ ਸਮਾਗਮ ਅੰਦਰ ਸ਼ਰਾਬ ਵਾਲੇ ਗਾਣੇ ਗਾਉਣ ਨੂੰ ਲੈ ਕੇ ਗਾਇਕ ਜੀ ਖਾਨ ਤੇ ਕੁਝ ਹਿੰਦੂ ਜਥੇਬੰਦੀਆਂ ਵੱਲੋਂ ਮਾਮਲਾ ਦਰਜ ਕਰਵਾਇਆ ਗਿਆ ਸੀ ਜਿਸ ਤੋਂ ਬਾਅਦ ਮੁਆਫੀ ਮੰਗਣ ਲਈ ਜੀ ਖਾਨ (Singer G Khan apologize) ਲੁਧਿਆਣਾ ਦੇ ਪ੍ਰਾਚੀਨ ਸੰਗਲਾ ਸ਼ਿਵਾਲਾ ਮੰਦਰ ਪਹੁੰਚੇ ਜਿੱਥੇ ਉਹਨਾਂ ਨੇ ਮਹੰਤ ਤੋਂ ਮਾਫੀ ਮੰਗੀ ਅਤੇ ਕਿਹਾ ਕਿ ਉਨਾਂ ਤੋਂ ਅਨਜਾਣੇ ਵਿੱਚ ਇਹ ਗਲਤੀ ਹੋਈ ਹੈ।
ਇਹ ਵੀ ਪੜੋ: Love Horoscope: ਅੱਜ ਮਿਲੇਗਾ ਪਿਆਰ ਜਾਂ ਪਿਆਰ 'ਚ ਨਿਰਾਸ਼ਾ, ਜਾਣੋ ਅੱਜ ਦਾ ਲਵ ਰਾਸ਼ੀਫਲ
ਜੀ ਖਾਨ ਨੇ ਮਾਫੀ ਮੰਗ ਲਈ, ਪਰ ਇਸ ਦੌਰਾਨ ਕੁਝ ਹਿੰਦੂ ਜਥੇਬੰਦੀਆਂ ਜੋ ਵੱਡੀ ਤਦਾਦ ਅੰਦਰ ਮੰਦਰ ਦੇ ਵਿੱਚ ਇਕੱਠੀਆਂ (Controversy over singer G Khan) ਹੋਈਆਂ ਸਨ, ਆਪਸ ਵਿੱਚ ਵੀ ਬਹਿਸਬਾਜ਼ੀ ਤੋਂ ਬਾਅਦ ਭਿੜ ਗਈਆਂ ਦੋਵਾਂ ਧਿਰਾਂ ਵਿਚਾਲੇ ਜੰਮਕੇ ਹੱਥੋ ਪਾਈ (clash between 2 Hindu organizations) ਹੋਈ ਹੈ ਅਤੇ ਦੋਵਾਂ ਧਿਰਾਂ ਦੇ ਵਿਚਕਾਰ ਇੱਟਾਂ ਰੋੜੇ ਚੱਲੇ। ਉਥੇ ਹੀ ਮੌਕੇ ਉੱਤੇ ਪਹੁੰਚੀ ਪੁਲਿਸ ਨੇ ਮਾਮਲਾ ਸ਼ਾਂਤ ਕਰਵਾਇਆ ਅਤੇ ਕਈਆਂ ਨੂੰ ਹਿਰਾਸਤ ਵਿੱਚ ਲੈ ਲਿਆ।
ਦੋਵੇਂ ਹਿੰਦੂ ਜਥੇਬੰਦੀਆਂ ਦੇ ਆਗੂਆਂ ਨੇ ਇੱਕ ਦੂਜੇ ਤੇ ਇਲਜ਼ਾਮ ਲਗਾਇਆ ਹੈ ਅਤੇ ਕਿਹਾ ਹੈ ਕਿ ਉਨ੍ਹਾਂ ਵੱਲੋਂ ਗਲਤੀ ਕੀਤੀ ਗਈ, ਹਾਲਾਂਕਿ ਦੋਵੇਂ ਜੱਥੇਬੰਦੀਆਂ ਜੀ ਖਾਨ ਦਾ ਵਿਰੋਧ ਕਰਨ ਆਈਆਂ ਹੋਈਆਂ ਸਨ, ਪਰ ਇਕ ਦੂਜੇ ਦੇ ਨਾਲ ਹੀ ਉਲਝੀਆਂ ਦਿਖਾਈ ਦਿੱਤੀਆਂ। ਦੋਹਾਂ ਨੇ ਇਕ-ਦੂਜੇ ਉੱਤੇ ਹਮਲਾ ਕੀਤਾ ਅਤੇ ਹੱਥੋਪਾਈ ਦੀ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਲਗਾਤਾਰ ਵਾਇਰਲ (clash between 2 Hindu organizations) ਹੋ ਰਹੀ ਹੈ। ਉਥੇ ਹੀ ਮੌਕੇ ਉੱਤੇ ਪੁਲਿਸ ਦੇ ਸੀਨੀਅਰ ਅਫ਼ਸਰਾਂ ਨੇ ਪਹੁੰਚ ਕੇ ਮਾਮਲਾ ਸ਼ਾਂਤ ਕਰਵਾਇਆ, ਦੋ ਧਿਰਾਂ ਵੱਲੋਂ ਪੱਥਰਬਾਜ਼ੀ ਦੇ ਦੌਰਾਨ ਕੁਝ ਪੁਲਿਸ ਮੁਲਾਜ਼ਮਾਂ ਨੂੰ ਵੀ ਸੱਟਾਂ ਲੱਗੀਆਂ ਹਨ ਤੇ ਦੋਹਾਂ ਧਿਰਾਂ ਦੇ ਵਰਕਰਾਂ ਦੇ ਵੀ ਸੱਟਾਂ ਲੱਗੀਆਂ ਹਨ।
ਮੌਕੇ ਉੱਤੇ ਪਹੁੰਚੇ ਸੀਨੀਅਰ ਪੁਲਿਸ ਅਫ਼ਸਰ ਨੇ ਕਿਹਾ ਕਿ ਜੀ ਖਾਨ ਦੀ ਮੁਆਫੀ ਉੱਤੇ ਇਕ ਜਥੇਬੰਦੀ ਵੱਲੋਂ ਗੱਲ ਕਹੀ ਜਾ ਰਹੀ ਸੀ, ਇਸ ਦੌਰਾਨ ਦੂਜੀ ਜੱਥੇਬੰਦੀ ਨੇ ਇਸਦਾ ਵਿਰੋਧ ਕੀਤਾ ਕਿ ਉਨ੍ਹਾਂ ਨੇ ਸਾਰੀਆਂ ਹੀ ਹਿੰਦੂ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ, ਜਿਸ ਕਾਰਨ ਅਜੇ ਉਸ ਨਾ ਗੱਲਬਾਤ ਹੋ ਰਹੀ ਹੈ ਉਸ ਵਿੱਚ ਸਾਰਿਆਂ ਨੂੰ ਸ਼ਾਮਿਲ ਕਰਨਾ (Singer G Khan apologize) ਚਾਹੀਦਾ ਹੈ। ਇਸ ਗੱਲ ਨੂੰ ਲੈ ਕੇ ਝਗੜਾ ਹੋਇਆ ਹੈ, ਉਨ੍ਹਾਂ ਕਿਹਾ ਕਿ ਫ਼ਿਲਹਾਲ ਹਾਲਾਤ ਕਾਬੂ ਹੇਠ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜੋ: ਗੈਂਗਸਟਰ ਦੀਪਕ ਟੀਨੂੰ ਫਰਾਰ: ਹਿਰਾਸਤ ਵਿੱਚ CIA ਸਟਾਫ ਦੇ ਇੰਚਾਰਜ