ਲੁਧਿਆਣਾ: ਥਾਣਾ ਸਦਰ ਦੀ ਪੁਲਿਸ ਵੱਲੋਂ ਯੂਥ ਅਕਾਲੀ ਦਲ ਦੇ ਲੁਧਿਆਣਾ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਕੌਂਸਲਰ ਅਤੇ ਉਸਦੇ ਸਾਥੀਆਂ ਉਪਰ 307 ਦਾ ਪਰਚਾ ਦਰਜ ਕੀਤਾ ਗਿਆ ਹੈ, ਪੁਰਾਣੀ ਰੰਜਿਸ਼ ਨੂੰ ਲੈ ਕੇ ਲੁਧਿਆਣਾ ਦੇ ਓਮੈਕਸ ਫਲੈਟ ਵਿੱਚ ਰਹਿੰਦੇ ਨੌਜਵਾਨ ਉਪਰ ਕੁਝ ਦਿਨ ਪਹਿਲਾਂ ਗੋਲੀਆਂ ਚੱਲੀਆਂ ਸਨ, ਇਸ ਮਾਮਲੇ ਵਿੱਚ ਬਾਏ ਨਾਂ ਪਰਚਾ ਦਰਜ ਕੀਤਾ ਗਿਆ ਹੈ।
ਇਹ ਵੀ ਪੜੋ: ਆਸ਼ਾ ਵਰਕਰਾਂ ਵੱਲੋਂ ਜ਼ਿਲ੍ਹਾ ਕਚਿਹਰੀ ‘ਚ ਜ਼ੋਰਦਾਰ ਰੋਸ ਮੁਜ਼ਾਹਰਾ
ਇਸ ਬਾਰੇ ਸਬੰਧੀ ਚੌਂਕੀ ਇੰਚਾਰਜ ਹਰਮੇਸ਼ ਸਿੰਘ ਨੇ ਦੱਸਿਆ ਕਿ ਲੁਧਿਆਣਾ ਦੇ ਪ੍ਰੋਪਰਟੀ ਕਾਰੋਬਾਰੀ ਪ੍ਰੇਮ ਬੱਬਰ ਵੱਲੋਂ ਦਰਖ਼ਾਸਤ ਦਿੱਤੀ ਗਈ ਹੈ ਕੀ ਉਸ ਉਪਰ ਰੰਜਿਸ਼ ਕਾਰਨ ਹਮਲਾ ਕੀਤਾ ਗਿਆ ਹੈ ਅਤੇ ਜਿਸ ਵਿੱਚ ਫਾਇਰ ਵੀ ਕੀਤੇ ਗਏ ਹਨ। ਇਸ ਮਾਮਲੇ ਵਿੱਚ ਪੁਲਿਸ ਵੱਲੋਂ ਯੂਥ ਅਕਾਲੀ ਦਲ ਦੇ ਆਗੂ ਅਤੇ ਉਸ ਦੇ ਸਾਥੀਆਂ ਉਪਰ ਬਾਈ ਨਾਂ ਪਰਚਾ ਦਰਜ ਕੀਤਾ ਗਿਆ ਹੈ। ਚੌਂਕੀ ਇੰਚਾਰਜ ਲਲਤੋਂ ਹਰਮੇਸ਼ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਇਹ ਵੀ ਕਿਹਾ ਕਿ ਪ੍ਰੇਮ ਬੱਬਰ ਵੱਲੋਂ ਦਿਖਾਈ ਗਈ ਸੀਸੀਟੀਵੀ ਵਿੱਚ ਕਾਰ ਪਿੱਛਾ ਕਰਦੀ ਜ਼ਰੂਰ ਨਜਰ ਆਉਂਦੀ ਹੈ ਪਰ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜੋ: Farmers Protest: ਪਾਰਲੀਮੈਂਟ ਘੇਰਨ ਲਈ ਮਾਨਸਾ ਤੋਂ ਕਿਸਾਨਾਂ ਦਾ ਦਿੱਲੀ ਕੂਚ