ਲੁਧਿਆਣਾ : ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਸਰਦੂਲ ਸਿਕੰਦਰ ਦੇ ਅੰਤਮ ਦਰਸ਼ਨਾਂ ਲਈ ਉਨ੍ਹਾਂ ਦੇ ਨਿਵਾਸ ਸਥਾਨ ਖੰਨਾ ਪੁੱਜੇ। ਉਨ੍ਹਾਂ ਗਾਇਕ ਨੂੰ ਫੁੱਲ ਭੇਂਟ ਕਰ ਸ਼ਰਧਾਂਜਲੀ ਭੇਂਟ ਕੀਤੀ।
ਕੈਬਿਨੇਟ ਮੰਤਰੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਰਦੂਲ ਸਿਕੰਦਰ ਇੱਕ ਸਭਿਆਚਾਰਕ ਗਾਇਕ ਸਨ। ਉਨ੍ਹਾਂ ਦੇ ਗੀਤਾਂ ਤੋਂ ਪੰਜਾਬੀ ਸੱਭਿਆਚਾਰ ਝੱਲਕਦਾ ਸੀ। ਉਨ੍ਹਾਂ ਦੱਸਿਆ ਕਿ ਉਹ ਸਰਦੂਲ ਸਿਕੰਦਰ ਨੂੰ ਫੋਰਟਿਸ ਹਸਪਤਾਲ ਵੀ ਗਏ ਸਨ। ਉਸ ਵੇਲੇ ਸਰਦੂਲ ਉਨ੍ਹਾਂ ਨਾਲ ਇਸ਼ਾਰਿਆਂ 'ਚ ਗੱਲ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਸਰਦੂਲ ਨੇ ਉਨ੍ਹਾਂ ਨੂੰ ਇਸ਼ਾਰੇ ਨਾਲ ਕਿਹਾ ਸੀ ਕਿ ਉਹ ਠੀਕ ਹਨ। ਉਨ੍ਹਾਂ ਸਰਦੂਲ ਸਿਕੰਦਰ ਦੀ ਆਤਮਾ ਸ਼ਾਂਤੀ ਦੀ ਲਈ ਅਰਦਾਸ ਕੀਤੀ।
ਕੈਬਿਨੇਟ ਮੰਤਰੀ ਨੇ ਕਿਹਾ ਕਿ ਸਰਦੂਲ ਸਿਕੰਦਰ ਇੱਕ ਸਭਿਆਚਾਰਕ ਗਾਇਕ ਸਨ। ਉਨ੍ਹਾਂ ਦੇ ਜਾਣ ਨਾਲ ਮਹਿਜ਼ ਸੰਗੀਤ ਜਗਤ ਹੀ ਨਹੀਂ ਸਗੋਂ ਪੂਰੇ ਪੰਜਾਬ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।