ETV Bharat / city

ਮੰਦੀ ਦੀ ਮਾਰ ਝੱਲ ਰਿਹਾ ਸ਼ਰਾਫਾ ਬਾਜ਼ਾਰ, ਕੋਰੋਨਾ ਨੇ ਕੀਤਾ ਕੰਮਕਾਜ ਠੱਪ - ਕੋਰੋਨਾ ਦੀ ਮਾਰ

ਲੁਧਿਆਣਾ ਦੇ ਸ਼ਰਾਫਾ ਵਪਾਰੀਆਂ ਨੇ ਦੱਸਿਆ ਕਿ ਕੋਰੋਨਾ ਦੀ ਮਾਰ ਉਨ੍ਹਾਂ ਦੇ ਧੰਦੇ 'ਤੇ ਪਈ ਹੈ। ਉਨ੍ਹਾਂ ਕਿਹਾ ਕਿ ਬੀਤੇ 6 ਮਹੀਨੇ ਵਿੱਚ ਸੋਨੇ ਦੀਆਂ ਕੀਮਤਾਂ 'ਚ ਲਗਾਤਾਰ ਉਤਰਾਅ ਚੜਾਅ ਵੇਖਣ ਨੂੰ ਮਿਲ ਰਿਹਾ ਹੈ।

ਮੰਦੀ ਦੀ ਮਾਰ ਝੱਲ ਰਿਹਾ ਸ਼ਰਾਫਾ ਬਾਜ਼ਾਰ, ਕੋਰੋਨਾ ਨੇ ਕੀਤਾ ਕੰਮਕਾਜ ਠੱਪ

author img

By

Published : Sep 6, 2020, 2:14 PM IST

ਲੁਧਿਆਣਾ: ਦੇਸ਼ ਭਰ ਵਿੱਚ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਲੋਕ ਤਿਉਹਾਰਾਂ ਦੇ ਦਿਨਾਂ 'ਚ ਹਰ ਸਾਲ ਜੰਮ ਕੇ ਖਰੀਦਾਰੀ ਕਰਦੇ ਸਨ, ਪਰ ਇਹ ਸਾਲ ਕੋਰੋਨਾ ਮਹਾਂਮਾਰੀ ਕਾਰਨ ਲੱਗੇ ਲੌਕਡਾਊਨ ਨੇ ਬਾਕੀ ਧੰਦਿਆਂ ਨਾਲ ਨਾਲ ਸ਼ਰਾਫਾ ਬਾਜ਼ਾਰ 'ਤੇ ਵੀ ਮੰਦੀ ਦੀ ਮਾਰ ਪਾਈ ਹੈ। ਸੋਨੇ ਦੀਆਂ ਕੀਮਤਾਂ 'ਚ ਲਗਾਤਾਰ ਬੀਤੇ 6 ਮਹੀਨਿਆਂ 'ਚ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲ ਰਿਹਾ ਹੈ। ਇਸ ਕਰਕੇ ਸੁਨਿਆਰੇ ਮੰਦੀ ਦੇ ਦੌਰ ਵਿਚੋਂ ਲੰਘ ਰਹੇ ਹਨ। ਗ੍ਰਾਹਕਾਂ ਦੇ ਵਿੱਚ ਵੀ ਬੇਚੈਨੀ ਵੇਖਣ ਨੂੰ ਮਿਲ ਰਹੀ ਹੈ, ਜਿਸ ਕਰਕੇ ਉਹ ਸੋਨਾ ਨਹੀਂ ਖਰੀਦ ਰਹੇ। ਵਿਆਹ ਸ਼ਾਦੀਆਂ ਬੰਦ ਹੋਣ ਕਾਰਨ ਉਨ੍ਹਾਂ ਦਾ ਵਪਾਰ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ।

ਮੰਦੀ ਦੀ ਮਾਰ ਝੱਲ ਰਿਹਾ ਸ਼ਰਾਫਾ ਬਾਜ਼ਾਰ, ਕੋਰੋਨਾ ਨੇ ਕੀਤਾ ਕੰਮਕਾਜ ਠੱਪ
ਮੰਦੀ ਦੀ ਮਾਰ ਝੱਲ ਰਿਹਾ ਸ਼ਰਾਫਾ ਬਾਜ਼ਾਰ, ਕੋਰੋਨਾ ਨੇ ਕੀਤਾ ਕੰਮਕਾਜ ਠੱਪ

ਲੁਧਿਆਣਾ ਦੇ ਸ਼ਰਾਫਾ ਵਪਾਰੀਆਂ ਨੇ ਦੱਸਿਆ ਕਿ ਕੋਰੋਨਾ ਦੀ ਮਾਰ ਉਨ੍ਹਾਂ ਦੇ ਧੰਦੇ 'ਤੇ ਪਈ ਹੈ। ਉਨ੍ਹਾਂ ਕਿਹਾ ਕਿ ਬੀਤੇ 6 ਮਹੀਨੇ ਵਿੱਚ ਸੋਨੇ ਦੀਆਂ ਕੀਮਤਾਂ 'ਚ ਲਗਾਤਾਰ ਉਤਰਾਅ ਚੜਾਅ ਵੇਖਣ ਨੂੰ ਮਿਲ ਰਿਹਾ ਹੈ। ਸੋਨਾ ਸ਼ੁਰੂਆਤ ਵਿੱਚ 40 ਹਜ਼ਾਰ ਦੇ ਕਰੀਬ ਸੀ ਤੇ ਬਾਅਦ 'ਚ ਉਹ ਹੌਲੀ ਹੌਲੀ ਵੱਧ ਕੇ 58 ਹਜ਼ਾਰ ਤੱਕ ਪਹੁੰਚ ਗਿਆ, ਪਰ ਹੁਣ ਇਸ ਦੀ ਕੀਮਤ ਵਿੱਚ ਲਗਾਤਾਰ ਗਿਰਾਵਟ ਦਰਜ ਕੀਤੀ ਗਈ ਹੈ।

ਸ਼ਰਾਫਾ ਵਪਾਰੀਆਂ ਨੇ ਕਿਹਾ ਕਿ ਸੋਨਾ ਹੁਣ 51 ਹਜ਼ਾਰ ਰੁਪਏ ਪ੍ਰਤੀ ਤੋਲਾ ਹੋ ਗਿਆ ਹੈ, ਜਿਸ ਕਰਕੇ ਉਨ੍ਹਾਂ ਦੇ ਗਾਹਕਾਂ 'ਚ ਇੱਕ ਬੇਚੈਨੀ ਹੈ ਕਿ ਉਹ ਸੋਨਾ ਖਰੀਦਣ ਜਾ ਨਹੀਂ। ਉਨ੍ਹਾਂ ਇਹ ਵੀ ਕਿਹਾ ਕਿ ਵਿਆਹਾ ਦਾ ਸੀਜ਼ਨ ਨਾ ਲੱਗਣ ਕਰਕੇ ਮਾਰਕੀਟ ਦੇ ਵਿੱਚ ਗ੍ਰਾਹਕ ਹੀ ਨਹੀਂ ਹਨ, ਜਿਸ ਕਾਰਨ ਵੀ ਉਨ੍ਹਾਂ ਨੂੰ ਨੁਕਸਾਨ ਝੱਲਣਾ ਪੈ ਰਿਹਾ ਹੈ।

ਸ਼ਰਾਫਾ ਵਪਾਰੀਆਂ ਨੇ ਦੱਸਿਆ ਕਿ ਕੋਰੋਨਾ ਉਨ੍ਹਾਂ ਲਈ ਕਾਲ ਬਣ ਕੇ ਆਇਆ ਹੈ, ਪਹਿਲਾਂ ਤਾਂ ਲੌਕਡਾਊਨ ਕਾਰਨ ਉਨ੍ਹਾਂ ਦੀਆਂ ਦੁਕਾਨਾਂ ਖੁੱਲ੍ਹੀਆਂ ਨਹੀਂ ਅਤੇ ਜਦੋਂ ਹੁਣ ਖੁੱਲਣ ਲੱਗੀਆਂ ਹਨ ਤਾਂ ਬਾਜ਼ਾਰ ਸੁੰਨੇ ਪਏ ਹਨ। ਉਨ੍ਹਾਂ ਕਿਹਾ ਕਿ ਲਗਾਤਾਰ ਘਾਟੇ ਕਾਰਨ ਉਨ੍ਹਾਂ ਦਾ ਕੰਮਕਾਜ ਠੱਪ ਹੋ ਗਿਆ ਹੈ, ਜੇ ਇਸੇ ਤਰ੍ਹਾਂ ਰਿਹਾ ਤਾਂ ਉਨ੍ਹਾਂ ਨੂੰ ਕੰਮ ਛੱਡਣਾ ਪਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.