ETV Bharat / city

ਭਾਰੀ ਵਿਰੋਧ ਤੋਂ ਬਾਅਦ ਭਾਜਪਾ ਨੇ ਤਿਰੰਗਾ ਯਾਤਰਾ ਕੀਤੀ ਰੱਦ

ਜ਼ਿਲ੍ਹਾ ਭਾਜਪਾ ਪ੍ਰਧਾਨ ਪੁਸ਼ਪਿੰਦਰ ਸਿੰਗਲ ਨੇ ਕਿਹਾ ਕਿ ਉਹ ਸ਼ਹਿਰ ਦੇ ਮਾਹੌਲ ਨੂੰ ਖ਼ਰਾਬ ਨਹੀਂ ਕਰਨਾ ਚਾਹੁੰਦੇ ਹਨ। ਇਸ ਲਈ ਉਨ੍ਹਾਂ ਨੇ ਪੰਜਾਬ ਪ੍ਰਧਾਨ ਨੂੰ ਇਸ ਯਾਤਰਾ ਨੂੰ ਰੱਦ ਕਰਨ ਦੇ ਹੁਕਮ ਦਿੱਤੇ ਹਨ ਜਿਸ ਤੋਂ ਬਾਅਦ ਉਹ ਇਸ ਯਾਤਰਾ ਨੂੰ ਰੱਦ ਕਰ ਰਹੇ ਹਨ।

ਭਾਰੀ ਵਿਰੋਧ ਤੋਂ ਬਾਅਦ ਬੀਜੇਪੀ ਨੇ ਤਿਰੰਗਾ ਯਾਤਰਾ ਕੀਤੀ ਰੱਦ

author img

By

Published : Jan 30, 2021, 8:43 PM IST

ਲੁਧਿਆਣਾ: ਬੀਜੇਪੀ ਨੇ ਇੱਕ ਤਿਰੰਗਾ ਮਾਰਚ ਜੋ ਕਿ ਲੁਧਿਆਣਾ ਦੇ ਮਾਤਾ ਰਾਣੀ ਚੌਂਕ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ ਵੱਖ ਪ੍ਰਮੁੱਖ ਬਾਜ਼ਾਰਾਂ ਦੇ ਵਿੱਚੋਂ ਕੱਢਿਆ ਜਾਣਾ ਸੀ ਪਰ ਕੁੱਝ ਕਿਸਾਨ ਸਮਰਥਕਾਂ ਦੇ ਭਾਰੀ ਵਿਰੋਧ ਤੋਂ ਬਾਅਦ ਇਸ ਨੂੰ ਰੱਦ ਕਰ ਦਿੱਤਾ। ਬੀਜੇਪੀ ਦੇ ਤਿਰੰਗਾ ਯਾਤਰਾ ਤੋਂ ਪਹਿਲਾਂ ਹੀ ਕੁੱਝ ਕਿਸਾਨ ਸਮਰਥਕਾਂ ਨੇ ਯਾਤਰਾ ਵਾਲੀ ਥਾਂ 'ਤੇ ਇਕੱਠੇ ਹੋ ਕੇ ਕੇਂਦਰ ਸਰਕਾਰ ਦੇ ਖ਼ਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਅਤੇ ਕਿਸਾਨ ਏਕਤਾ ਜ਼ਿੰਦਾਬਾਦ ਦੇ ਨਾਅਰੇ ਵੀ ਲਗਾਏ। ਵੱਧੇ ਹੋਏ ਤਣਾਅ ਨੂੰ ਦੇਖ ਕੇ ਪੁਲਿਸ ਨੇ ਵੀ ਸੁਰੱਖਿਆ ਦੇ ਪੁਖ਼ਤਾ ਇੰਤਜਾਮ ਕੀਤੇ।

ਭਾਰੀ ਵਿਰੋਧ ਤੋਂ ਬਾਅਦ ਬੀਜੇਪੀ ਨੇ ਤਿਰੰਗਾ ਯਾਤਰਾ ਕੀਤੀ ਰੱਦ

ਅਸੀਂ ਕਿਸੇ ਦੇ ਵਿਰੋਧ ਤੋਂ ਬਾਅਦ ਇਹ ਰੱਦ ਨਹੀਂ ਕੀਤਾ: ਬੀਜੇਪੀ ਜ਼ਿਲ੍ਹਾ ਪ੍ਰਧਾਨ

ਇਸ ਦੌਰਾਨ ਜ਼ਿਲ੍ਹਾ ਬੀਜੇਪੀ ਪ੍ਰਧਾਨ ਪੁਸ਼ਪਿੰਦਰ ਸਿੰਗਲ ਨੇ ਕਿਹਾ ਕਿ ਉਹ ਸ਼ਹਿਰ ਦੇ ਮਾਹੌਲ ਨੂੰ ਖ਼ਰਾਬ ਨਹੀਂ ਕਰਨਾ ਚਾਹੁੰਦੇ ਹਨ। ਇਸ ਲਈ ਉਨ੍ਹਾਂ ਨੇ ਪੰਜਾਬ ਪ੍ਰਧਾਨ ਨੇ ਉਨ੍ਹਾਂ ਨੂੰ ਇਸ ਯਾਤਰਾ ਨੂੰ ਰੱਦ ਕਰਨ ਦੇ ਹੁਕਮ ਦਿੱਤੇ ਹਨ ਜਿਸ ਤੋਂ ਬਾਅਦ ਉਹ ਇਸ ਯਾਤਰਾ ਨੂੰ ਰੱਦ ਕਰ ਰਹੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਜੇਕਰ ਕਿਸੇ ਨੂੰ ਲੱਗਦਾ ਕਿ ਉਨ੍ਹਾਂ ਕਰਕੇ ਰੱਦ ਕੀਤਾ ਤਾਂ ਉਹ ਭੁਲੇਖੇ 'ਚ ਹਨ। ਜਦੋਂ ਕਿ ਦੂਜੇ ਪਾਸੇ ਕਿਸਾਨ ਸਮਰਥਕਾਂ ਅਤੇ ਵਪਾਰੀਆਂ ਨੇ ਕਿਹਾ ਕਿ ਪੰਜਾਬ ਵਿੱਚ ਹਾਈ ਅਲਰਟ ਹੈ। ਇਸ ਦੇ ਬਾਵਜੂਦ ਭਾਜਪਾ ਦੇ ਲੀਡਰ ਤਿਰੰਗਾ ਯਾਤਰਾ ਕਰ ਰਹੇ ਹਨ ਜਿਸਦਾ ਵਿਰੋਧ ਉਹ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਸਾਨੂੰ ਤਿਰੰਗੇ ਦਾ ਸਨਮਾਨ ਨਾ ਸਿਖਾਉਣ ਉਹ ਆਪਣੇ ਦੇਸ਼ ਪ੍ਰਤੀ ਕਰਤੱਵ ਜਾਣਦੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.